Live Updates: ਸੋਨਮਰਗ ‘ਚ ਸ਼ੁਰੂ ਹੋਈ ਬਰਫਬਾਰੀ, ਮੌਸਮ ‘ਚ ਆਵੇਗਾ ਬਦਲਾਅ

Updated On: 

12 Nov 2024 01:46 AM IST

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਸੋਨਮਰਗ ਚ ਸ਼ੁਰੂ ਹੋਈ ਬਰਫਬਾਰੀ, ਮੌਸਮ ਚ ਆਵੇਗਾ ਬਦਲਾਅ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 11 Nov 2024 11:54 PM (IST)

    ਸੋਨਮਰਗ ‘ਚ ਸ਼ੁਰੂ ਹੋਈ ਬਰਫਬਾਰੀ, ਮੌਸਮ ‘ਚ ਆਵੇਗਾ ਬਦਲਾਅ

    ਸੋਮਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਦੇ ਗਾਂਦਰਬਲ ਦੇ ਸੋਨਮਰਗ ‘ਚ ਬਰਫਬਾਰੀ ਹੋਈ, ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਬਰਫਬਾਰੀ ਨਾਲ ਮੌਸਮ ‘ਚ ਬਦਲਾਅ ਆ ਸਕਦਾ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵਧ ਸਕਦੀ ਹੈ।

  • 11 Nov 2024 11:53 PM (IST)

    ਮਨੀਪੁਰ ‘ਚ 10 ਕੁਕੀ ਅੱਤਵਾਦੀ ਢੇਰ, CRPF ਦਾ ਇੱਕ ਜਵਾਨ ਜ਼ਖ਼ਮੀ

    ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਕੁਕੀ ਅਤਿਵਾਦੀਆਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੁਰੱਖਿਆ ਬਲਾਂ ਨੇ ਬੋਰੋਬੇਕਰਾ ਸਬ-ਡਿਵੀਜ਼ਨ ਜਿਰੀਬਾਮ ਦੇ ਜਾਕੁਰਾਧੋਰ ਕਾਰੋਂਗ ‘ਚ 10 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਆਪਰੇਸ਼ਨ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ।

  • 11 Nov 2024 06:06 PM (IST)

    ਪਟਿਆਲਾ ‘ਚ ਲਿਫ਼ਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨ, ਕੀਤਾ ਰੋਡ ਜਾਮ

    ਪੰਜਾਬ ਦੀਆਂ ਮੰਡੀਆ ‘ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸਾਡੀਆਂ ਫਸਲਾਂ ਮੰਡੀਆਂ ‘ਚ ਰੁਲ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜਿਸਦੇ ਚਲਦਿਆ ਅਸੀਂ ਅੱਜ ਸੜਕ ਜਾਮ ਕਰਨ ਨੂੰ ਮਜਬੂਰ ਹੋਏ ਹਾਂ।

  • 11 Nov 2024 05:19 PM (IST)

    ਰਿਸ਼ਵਤ ਲੈਂਦਾ SDO ਤੇ ਸਹਾਇਕ ਨੂੰ ਕੀਤਾ ਕਾਬੂ

    ਵਿਜੀਲੈਂਸ ਬਿਊਰੋ ਨੇ ਬਿੱਲ ਕਲੀਅਰ ਕਰਨ ਬਦਲੇ 15000 ਰੁਪਏ ਦੀ ਰਿਸ਼ਵਤ ਲੈਂਦਿਆਂ SDO ਅਤੇ ਉਸ ਦੇ ਸਹਾਇਕ ਨੂੰ ਕਾਬੂ ਕੀਤਾ ਹੈ।

  • 11 Nov 2024 03:07 PM (IST)

    ਏਅਰ ਇੰਡੀਆ ਦਾ ਵੱਡਾ ਫੈਸਲਾ, ਫਲਾਈਟ ਦੌਰਾਨ ਹਿੰਦੂਆਂ ਤੇ ਸਿੱਖਾਂ ਨੂੰ ਨਹੀਂ ਪਰੋਸਿਆ ਜਾਵੇਗਾ ‘ਹਲਾਲ’ ਭੋਜਨ

    ਏਅਰ ਇੰਡੀਆ ਨੇ ਫੂਡ ਵਿਵਾਦ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਉਹ ਹੁਣ ਉਡਾਣਾਂ ਦੌਰਾਨ ਹਿੰਦੂਆਂ ਅਤੇ ਸਿੱਖਾਂ ਨੂੰ ‘ਹਲਾਲ’ ਭੋਜਨ ਨਹੀਂ ਦੇਵੇਗੀ। ਮੁਸਲਮਾਨਾਂ ਦੇ ਖਾਣੇ ਨੂੰ ਹੁਣ ਸਪੈਸ਼ਲ ਮੀਲ ਕਿਹਾ ਜਾਵੇਗਾ। ਸਪੈਸ਼ਲ ਮੀਲ ਦਾ ਮਤਲਬ ਹਲਾਲ ਪ੍ਰਮਾਣਿਤ ਭੋਜਨ ਹੋਵੇਗਾ। ਕੁਝ ਸਮਾਂ ਪਹਿਲਾਂ ਇਸ ਖਾਣੇ ਦਾ ਨਾਂ ਮੁਸਲਿਮ ਮੀਲ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।

  • 11 Nov 2024 11:35 AM (IST)

    ਦਿੱਲੀ ‘ਚ ‘ਆਪ’ ਨੂੰ ਝਟਕਾ, ਰਾਮ ਨਰਾਇਣ ਭਾਰਦਵਾਜ ਭਾਜਪਾ ‘ਚ ਸ਼ਾਮਲ

    ਦਿੱਲੀ ਦੇ ਨਰੇਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਰਾਮ ਨਰਾਇਣ ਭਾਰਦਵਾਜ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਉਹ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਰਾਮ ਨਰਾਇਣ ਭਾਰਦਵਾਜ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਦੀ ਮੌਜੂਦਗੀ ਵਿੱਚ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਗਏ।

  • 11 Nov 2024 10:16 AM (IST)

    ਸੰਜੀਵ ਖੰਨਾ ਬਣੇ ਦੇਸ਼ ਦੇ ਨਵੇਂ CJI, ਚੁੱਕੀ ਸਹੁੰ

    ਸੰਜੀਵ ਖੰਨਾ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸੀਜੇਆਈ ਦੇ ਅਹੁਦੇ ਦੀ ਸਹੁੰ ਚੁਕਾਈ।

  • 11 Nov 2024 09:57 AM (IST)

    ਕਾਲਿੰਦੀ ਕੁੰਜ ‘ਚ ਯਮੁਨਾ ਨਦੀ ‘ਤੇ ਤੈਰਦੀ ਹੋਈ ਜ਼ਹਿਰੀਲੀ ਝੱਗ

    ਦਿੱਲੀ ਦੇ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਤੈਰਦੀ ਹੋਈ ਦੇਖੀ ਗਈ, ਕਿਉਂਕਿ ਨਦੀ ਵਿੱਚ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ ਹੈ।

  • 11 Nov 2024 09:45 AM (IST)

    ਚੰਡੀਗੜ ਬਣਿਆ ਗੈਸ ਚੈਂਬਰ, AQI 341 ਤੱਕ ਪਹੁੰਚਿਆ

    ਪਰਾਲੀ ਸਾੜਨ ਕਾਰਨ ਰਾਜਧਾਨੀ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ।

  • 11 Nov 2024 09:38 AM (IST)

    ਬਿਹਾਰ ਅਤੇ ਯੂਪੀ ਬਾਰਡਰ ‘ਤੇ ਟ੍ਰੇਨ ਨੂੰ ਡਿਰੇਲ ਕਰਾਉਣ ਦੀ ਕੋਸ਼ਿਸ਼

    ਬਿਹਾਰ ਅਤੇ ਯੂਪੀ ਬਾਰਡਰ ‘ਤੇ ਰੇਲ ਗੱਡੀ ਨੂੰ ਡਿਰੇਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਕੋਲਕਾਤਾ-ਗਾਜ਼ੀਪੁਰ ਸੀਟੀ ਸ਼ਬਦਭੇਦੀ ਐਕਸਪ੍ਰੈਸ ਟ੍ਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਛਪਰਾ ਅਤੇ ਬਲੀਆ ਵਿਚਕਾਰ ਰੇਲ ਪਟੜੀ ਨੂੰ ਕੱਟ ਕੇ ਵੱਖ ਕਰ ਦਿੱਤਾ ਗਿਆ। ਟ੍ਰੇਨ ਦੇ ਲੋਕੋ ਪਾਇਲਟ ਦੀ ਸਿਆਣਪ ਕਾਰਨ ਹਾਦਸਾ ਟਲ ਗਿਆ ਪਰ ਫਿਲਹਾਲ ਇਸ ਰੂਟ ‘ਤੇ ਟ੍ਰੇਨ ਦਾ ਸੰਚਾਲਨ ਵਿਘਨ ਪਿਆ ਹੈ।

  • 11 Nov 2024 07:04 AM (IST)

    ਤੂਫਾਨ,ਬਲੈਕਆਊਟ ਤੋਂ ਬਾਅਦ 6.8 ਤੀਬਰਤਾ ਦੇ ਭੂਚਾਲ ਨਾਲ ਹਿੱਲਿਆ ਕਿਊਬਾ

    ਹਫ਼ਤਿਆਂ ਦੇ ਤੂਫ਼ਾਨ ਅਤੇ ਬਲੈਕਆਉਟ ਤੋਂ ਬਾਅਦ, ਐਤਵਾਰ ਨੂੰ ਪੂਰਬੀ ਕਿਊਬਾ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨੇ ਟਾਪੂ ਦੇ ਬਹੁਤ ਸਾਰੇ ਲੋਕਾਂ ਨੂੰ ਡਰਾ ਦਿੱਤਾ। ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ ਦੀ ਇੱਕ ਰਿਪੋਰਟ ਦੇ ਮੁਤਾਬਕ ਭੂਚਾਲ ਦਾ ਕੇਂਦਰ ਬਾਰਟੋਲੋਮੇ ਮੈਸੋ, ਕਿਊਬਾ ਤੋਂ ਲਗਭਗ 25 ਮੀਲ (40 ਕਿਲੋਮੀਟਰ) ਦੱਖਣ ਵਿੱਚ ਸਥਿਤ ਸੀ, ਜਿਸ ਵਿੱਚ ਸੈਂਟੀਆਗੋ ਡੀ ਕਿਊਬਾ ਵਰਗੇ ਪ੍ਰਮੁੱਖ ਸ਼ਹਿਰਾਂ ਸਮੇਤ ਕਿਊਬਾ ਦੇ ਪੂਰਬੀ ਹਿੱਸੇ ਵਿੱਚ ਧਮਾਕੇਦਾਰ ਝਟਕੇ ਮਹਿਸੂਸ ਕੀਤੇ ਗਏ ਸਨ।

  • 11 Nov 2024 06:24 AM (IST)

    ਵਾਇਨਾਡ ‘ਚ ਅੱਜ ਰਾਹੁਲ-ਪ੍ਰਿਅੰਕਾ ਦਾ ਰੋਡ ਸ਼ੋਅ

    ਕਾਂਗਰਸ ਨੇਤਾ ਰਾਹੁਲ ਗਾਂਧੀ ਕੇਰਲ ਦੌਰੇ ‘ਤੇ ਹਨ, ਜਿੱਥੇ ਉਹ ਵਾਇਨਾਡ ਅਤੇ ਕੋਜ਼ੀਕੋਡ ‘ਚ ਪ੍ਰਿਅੰਕਾ ਗਾਂਧੀ ਨਾਲ ਰੋਡ ਸ਼ੋਅ ਕਰਨਗੇ। ਕਾਂਗਰਸ ਨੇ ਵਾਇਨਾਡ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਮੈਦਾਨ ਵਿੱਚ ਉਤਾਰਿਆ ਹੈ।