ਕੁਨੋ ਪਾਰਕ ‘ਚ ਲਗਾਤਾਰ ਮਰ ਰਹੇ ਚੀਤੇ! ਦੋ ਦਿਨਾਂ ‘ਚ ਤਿੰਨ ਬੱਚਿਆਂ ਦੀ ਮੌਤ, ਚੌਥੇ ਦੀ ਹਾਲਤ ਨਾਜ਼ੁਕ
ਮੰਗਲਵਾਰ, 23 ਮਈ ਨੂੰ, ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੇ ਪਹਿਲੇ ਬੱਚੇ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਦੋ ਹੋਰ ਸ਼ਾਵਕਾਂ ਦੀ ਮੌਤ ਹੋ ਗਈ ਹੈ। ਯਾਨੀ ਕਿ ਇਸ ਤਰ੍ਹਾਂ ਜਵਾਲਾ ਦੇ ਜਨਮੇ ਚਾਰ ਵਿੱਚੋਂ ਤਿੰਨ ਬੱਚਿਆਂ ਦੀ ਦੋ ਦਿਨਾਂ ਵਿੱਚ ਮੌਤ ਹੋ ਗਈ ਹੈ।

ਕੁਨੋ ਨੈਸ਼ਨਲ ਪਾਰਕ ਵਿੱਚ ਸਿਰਫ਼ ਦੋ ਦਿਨਾਂ ਵਿੱਚ ਚੀਤੇ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚੌਥੇ ਬੱਚੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਵੀਰਵਾਰ ਨੂੰ ਕੁਨੋ ਨੈਸ਼ਨਲ ਪਾਰਕ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਾਦਾ ਚੀਤਾ ਜਵਾਲਾ ਨੇ ਜਿਸ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ, ਉਨ੍ਹਾਂ ਵਿੱਚੋਂ ਦੋ ਹੋਰ ਸ਼ਾਵਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੱਥੇ ਦੱਸ ਦੇਈਏ ਕਿ ਪਹਿਲੇ ਬੱਚੇ ਦੀ ਮੌਤ 23 ਮਈ ਯਾਨੀ ਮੰਗਲਵਾਰ ਨੂੰ ਹੋਈ ਸੀ। ਯਾਨੀ ਕਿ ਇਸ ਤਰ੍ਹਾਂ ਜਵਾਲਾ ਦੇ ਜਨਮੇ ਚਾਰ ਵਿੱਚੋਂ ਤਿੰਨ ਬੱਚਿਆਂ ਦੀ ਦੋ ਦਿਨਾਂ ਵਿੱਚ ਮੌਤ ਹੋ ਗਈ ਹੈ।
ਮੱਧ ਪ੍ਰਦੇਸ਼ ਦੇ ਪ੍ਰਮੁੱਖ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 23 ਮਈ ਦੀ ਸਵੇਰ ਨੂੰ ਇੱਕ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਵਾਲਾ ਅਤੇ ਉਸ ਦੇ ਬਾਕੀ ਤਿੰਨ ਬੱਚਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਜਵਾਲਾ ਨੂੰ ਸਪਲੀਮੈਂਟਰੀ ਭੋਜਨ ਵੀ ਦਿੱਤਾ ਗਿਆ। ਨਿਗਰਾਨੀ ਦੌਰਾਨ ਤੇਜ਼ ਧੁੱਪ ਨਿਕਲਦਿਆਂ ਹੀ ਤਿੰਨਾਂ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਉਨ੍ਹਾਂ ਦੀ ਗੰਭੀਰ ਹਾਲਤ ਅਤੇ ਜੰਗਲ ਦੀ ਗਰਮੀ ਨੂੰ ਦੇਖਦੇ ਹੋਏ ਜੰਗਲਾਤ ਕਰਮਚਾਰੀ ਉਨ੍ਹਾਂ ਨੂੰ ਇਲਾਜ ਲਈ ਲੈ ਗਏ। ਇਲਾਜ ਦੌਰਾਨ ਸਿਹਤ ਵਿਗੜਨ ਕਾਰਨ ਦੋ ਹੋਰ ਬੱਚਿਆਂ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਹੋਰ ਬੱਚੇ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ।
ਮਾਰਚ ਵਿੱਚ ਹੀ ਪੈਦਾ ਹੋਏ ਸਨ ਚਾਰ ਬੱਚੇ
ਮਾਰਚ ਮਹੀਨੇ ਵਿੱਚ ਹੀ ਮਾਦਾ ਚੀਤਾ ਜਵਾਲਾ ਨੇ ਇਨ੍ਹਾਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਪਰ ਜਨਮ ਦੇ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ ਸਨ ਅਤੇ ਤਿੰਨ ਬੱਚੇ ਮਰ ਚੁੱਕੇ ਹਨ। ਇਸ ਕਾਰਨ ਕੁਨੂੰ ਦੇ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਦਿਨ ਚੀਤਿਆਂ ਦੀ ਸਿਹਤ ਵਿਗੜੀ ਸੀ, ਯਾਨੀ 23 ਮਈ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਸੀ। ਪ੍ਰਸ਼ਾਸਨ ਨੇ ਦੱਸਿਆ ਕਿ ਉਸ ਦਿਨ ਤਾਪਮਾਨ 46 ਡਿਗਰੀ ਸੈਲਸੀਅਸ ਦੇ ਕਰੀਬ ਸੀ ਅਤੇ ਲੂ ਚੱਲ ਰਹੀ ਸੀ।
#WATCH | MP: Today when the monitoring team visited the park, the cub looked weak, so the team called veterinary doctors and took the cub to the hospital but after 5-10 minutes, it cub died. The cause of death is due to immense weakness. Further details of the cause can be given pic.twitter.com/zIsCLP2tiX
— ANI (@ANI) May 23, 2023
ਕੁਨੋ ਵਿੱਚ ਹੁਣ ਬਚੇ 18 ਚੀਤੇ
ਦੱਸ ਦੇਈਏ ਕਿ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ 20 ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਲਿਆਂਦਾ ਗਿਆ ਸੀ। ਜਵਾਲਾ ਦੇ ਚਾਰ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਕੁਨੋ ਵਿੱਚ ਚੀਤਿਆਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਹਾਲਾਂਕਿ, ਇਨ੍ਹਾਂ 24 ਵਿੱਚੋਂ, ਤਿੰਨ ਸ਼ਾਵਕ ਅਤੇ ਤਿੰਨ ਬਾਲਗ ਚੀਤਿਆਂ ਦੀ ਮੌਤ ਹੋ ਗਈ ਹੈ। ਅਜਿਹੇ ‘ਚ ਕੁਨੋ ‘ਚ ਸਿਰਫ 18 ਚੀਤੇ ਬਚੇ ਹਨ। ਇਨ੍ਹਾਂ ਤਿੰਨਾਂ ਬੱਚਿਆਂ ਦੀ ਮੌਤ ਤੋਂ ਪਹਿਲਾਂ ਨਾਮੀਬੀਆ ਤੋਂ ਲਿਆਂਦੀ ਮਾਦਾ ਚੀਤਾ ਸਾਸ਼ਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਤੋਂ ਲਿਆਂਦੇ ਦੋ ਚੀਤੇ ਵੀ ਮਾਰੇ ਗਏ। ਇਨ੍ਹਾਂ ਵਿੱਚੋਂ ਇੱਕ ਨਰ ਚੀਤਾ ਉਦੈ ਅਤੇ ਦੂਜਾ ਮਾਦਾ ਚੀਤਾ ਦਕਸ਼ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ