Amarnath Yatra 2023: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ, ਪਹਿਲੇ ਦਿਨ 2189 ਸ਼ਰਧਾਲੂਆਂ ਨੂੰ ਬਾਲਟਾਲ ਰੂਟ ਲਈ ਮਿਲਿਆ ਟੋਕਨ, 62 ਦਿਨ ਤੱਕ ਚੱਲੇਗੀ ਯਾਤਰਾ
ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਸਖ਼ਤ ਸੁਰੱਖਿਆ ਵਿਚਕਾਰ ਕਸ਼ਮੀਰ ਰਵਾਨਾ ਹੋ ਗਿਆ ਹੈ। ਐਲਜੀ ਮਨੋਜ ਸਿਨਹਾ ਨੇ ਜੰਮੂ ਬੇਸ ਕੈਂਪ ਤੋਂ ਯਾਤਰਾ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਖ਼ਤ ਸੁਰੱਖਿਆ ਵਿਚਕਾਰ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਸ਼ੁਕਰਵਾਰ ਸਵੇਰੇ ਹੀ ਰਵਾਨਾ ਹੋਏ।
ਯਾਤਰੀਆਂ ਲਈ ਕੱਟ ਆਫ ਟਾਈਮਿੰਗ ਵੀ ਜਾਰੀ ਕੀਤੇ
ਇਸ ਦੇ ਨਾਲ ਹੀ ਵੀਰਵਾਰ ਤੱਕ ਦੇਸ਼ ਭਰ ਤੋਂ ਯਾਤਰਾ ਲਈ 1600 ਤੋਂ ਵੱਧ ਸ਼ਰਧਾਲੂ ਭਗਵਤੀ ਨਗਰ ਬੇਸ ਕੈਂਪ ਪਹੁੰਚੇ ਸਨ। ਵੀਰਵਾਰ ਸ਼ਾਮ ਨੂੰ ਉਨ੍ਹਾਂ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨਪੁਰ ਤੋਂ ਲੈ ਕੇ ਮਾਹੌਲ ਸ਼ਿਵਮਈ ਹੋ ਗਿਆ ਹੈ। ਪ੍ਰਸ਼ਾਸਨ ਨੇ ਜੰਮੂ-ਸ੍ਰੀਨਗਰ (Jammu-Srinagar) ਹਾਈਵੇਅ ‘ਤੇ ਯਾਤਰੀਆਂ ਲਈ ਕੱਟ ਆਫ ਟਾਈਮਿੰਗ ਵੀ ਜਾਰੀ ਕੀਤੇ ਹਨ।ਜਾਮ ਤੋਂ ਬਚਣ ਲਈ ਚੁੱਕੇ ਕਦਮ
ਇਸ ਅਨੁਸਾਰ ਅਮਰਨਾਥ ਯਾਤਰੀਆਂ ਤੋਂ ਇਲਾਵਾ ਹੋਰ ਵਾਹਨਾਂ ਨੂੰ ਛੱਡਿਆ ਜਾਵੇਗਾ। ਇਹ ਕਦਮ ਯਾਤਰੀਆਂ ਦੀ ਸੁਰੱਖਿਆ ਅਤੇ ਜਾਮ ਦੀ ਸਮੱਸਿਆ ਤੋਂ ਬਚਣ ਲਈ ਚੁੱਕਿਆ ਗਿਆ ਹੈ। ਸੈਰ ਸਪਾਟਾ ਵਿਭਾਗ ਦੇ ਸ਼ਡਿਊਲ ਮੁਤਾਬਕ ਇਸ ਜੱਥੇ ਦਾ ਟਿੱਕਰੀ, ਚੰਦਰਕੋਟ ਅਤੇ ਊਧਮਪੁਰ ਦੇ ਹੋਰ ਸਥਾਨਾਂ ‘ਤੇ ਸਵਾਗਤ ਕੀਤਾ ਜਾਵੇਗਾ। ਜਥੇ ਦੀ ਰਵਾਨਗੀ ਦੌਰਾਨ ਯਾਤਰਾ ਮਾਰਗ ‘ਤੇ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ।ਤੁਰੰਤ ਰਜਿਸਟ੍ਰੇਸ਼ਨ ਕਰਵਾਉਣ ਲਈ ਪੁੱਜੇ ਸ਼ਰਧਾਲੂ
ਵੱਡੀ ਗਿਣਤੀ ਵਿਚ ਸ਼ਰਧਾਲੂ ਤੁਰੰਤ ਰਜਿਸਟ੍ਰੇਸ਼ਨ ਲਈ ਵੀਰਵਾਰ ਤੜਕੇ ਰੇਲਵੇ ਸਟੇਸ਼ਨ ਜੰਮੂ ਨੇੜੇ ਸਰਸਵਤੀ ਧਾਮ ਪਹੁੰਚੇ। ਇੱਥੇ ਬਾਲਟਾਲ ਰੂਟ ਲਈ 2189 ਟੋਕਨ ਜਾਰੀ ਕੀਤੇ ਗਏ ਸਨ, ਜਦਕਿ ਪਹਿਲਗਾਮ ਰੂਟ ਲਈ ਸ਼ੁੱਕਰਵਾਰ ਨੂੰ ਟੋਕਨ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਵੈਸ਼ਨਵੀ ਧਾਮ ਵਿਖੇ ਟੋਕਨ ਤੋਂ ਬਾਅਦ 141 ਯਾਤਰੀਆਂ ਨੂੰ ਤੁਰੰਤ ਰਜਿਸਟਰਡ ਕੀਤਾ ਗਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
