ਸੂਰਜਕੁੰਡ ਹਾਦਸਾ: ਝੂਲੇ ਦੇ ਮਾਲਕ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਜਾਰੀ

Updated On: 

08 Feb 2026 18:28 PM IST

ਹਰਿਆਣਾ ਦੇ ਫਰੀਦਾਬਾਦ ਵਿੱਚ ਚੱਲ ਰਹੇ ਮਸ਼ਹੂਰ ਸੂਰਜਕੁੰਡ ਮੇਲੇ ਵਿੱਚ ਵਾਪਰੇ ਦਰਦਨਾਕ ਝੂਲਾ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਝੂਲਾ ਕੰਪਨੀ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ।

ਸੂਰਜਕੁੰਡ ਹਾਦਸਾ: ਝੂਲੇ ਦੇ ਮਾਲਕ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਜਾਰੀ

ਸੂਰਜਕੁੰਡ ਹਾਦਸਾ: ਝੂਲੇ ਦਾ ਮਾਲਕ ਤੇ ਸਟਾਫ਼ ਕਾਬੂ, ਪੁਲਿਸ ਕਰ ਰਹੀ ਹੈ ਪੁੱਛਗਿੱਛ

Follow Us On

ਹਰਿਆਣਾ ਦੇ ਫਰੀਦਾਬਾਦ ਵਿੱਚ ਚੱਲ ਰਹੇ ਮਸ਼ਹੂਰ ਸੂਰਜਕੁੰਡ ਮੇਲੇ ਵਿੱਚ ਵਾਪਰੇ ਦਰਦਨਾਕ ਝੂਲਾ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਝੂਲਾ ਕੰਪਨੀ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਜਾਨ ਚਲੀ ਗਈ ਹੈ, ਜਦਕਿ ਲਗਭਗ 13 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇੰਸਪੈਕਟਰ ਦੀ ਮੌਤ ਕਾਰਨ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਹੈ।

360 ਡਿਗਰੀ ਘੁੰਮਣ ਵਾਲਾ ‘ਸੁਨਾਮੀ’ ਝੂਲਾ ਟੁੱਟਣ ਕਾਰਨ ਮਚੀ ਹਾਹਾਕਾਰ

ਫਰੀਦਾਬਾਦ ਵਿੱਚ 31 ਜਨਵਰੀ ਤੋਂ ਸ਼ੁਰੂ ਹੋਇਆ ਸੂਰਜਕੁੰਡ ਮੇਲਾ 15 ਫਰਵਰੀ ਤੱਕ ਚੱਲਣਾ ਹੈ। ਮੇਲੇ ਵਿੱਚ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ, ਪਰ ਸ਼ਨੀਵਾਰ ਰਾਤ ਅਚਾਨਕ ਸੁਨਾਮੀ ਨਾਮਕ ਇੱਕ ਝੂਲਾ ਟੁੱਟ ਕੇ ਡਿੱਗ ਗਿਆ। ਇਹ ਕੋਈ ਆਮ ਝੂਲਾ ਨਹੀਂ ਸੀ, ਸਗੋਂ 360 ਡਿਗਰੀ ‘ਤੇ ਘੁੰਮਣ ਵਾਲਾ ਝੂਲਾ ਸੀ, ਜਿਸ ‘ਤੇ ਉਸ ਸਮੇਂ ਕਰੀਬ 19 ਲੋਕ ਸਵਾਰ ਸਨ। ਝੂਲੇ ਦੇ ਟੁੱਟ ਕੇ ਡਿੱਗਦੇ ਹੀ ਪੂਰੇ ਮੇਲਾ ਕੰਪਲੈਕਸ ਵਿੱਚ ਅਫਰਾ-ਤਫਰੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਬਚਾਅ ਕਾਰਜ ਦੌਰਾਨ ਇੰਸਪੈਕਟਰ ਦੀ ਹੋਈ ਮੌਤ

ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀ ਲੋਕਾਂ ਨੂੰ ਬਚਾਉਣ ਲਈ ਦੌੜੇ। ਬਚਾਅ ਕਾਰਜ ਦੌਰਾਨ ਇੰਸਪੈਕਟਰ ਜਗਦੀਸ਼ ਪ੍ਰਸਾਦ (58) ਦੇ ਉੱਪਰ ਇੱਕ ਭਾਰੀ ਗਰਿੱਲ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਇੰਸਪੈਕਟਰ ਅਤੇ ਹੋਰ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇੰਸਪੈਕਟਰ ਜਗਦੀਸ਼ ਪ੍ਰਸਾਦ ਨੇ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਤਕਰੀਬਨ 12 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ।

ਕੰਪਨੀ ਮਾਲਕ ਤੇ ਸਟਾਫ਼ ਮੈਂਬਰ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਝੂਲਾ ਲਗਾਉਣ ਵਾਲੀ ਕੰਪਨੀ ਹਿਮਾਚਲ ਕੇਅਰ ਫਨ ਕੇਅਰ ਦੇ ਮਾਲਕ ਮੁਹੰਮਦ ਸ਼ਾਕਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਕਿਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਨਿਤੇਸ਼ ਨਾਮਕ ਇੱਕ ਸਟਾਫ਼ ਮੈਂਬਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਮੇਰਠ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

SIT ਕਰੇਗੀ ਬਾਰੀਕੀ ਨਾਲ ਜਾਂਚ

ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤਿੰਨ ਮੈਂਬਰੀ SIT ਟੀਮ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਝੂਲੇ ਦੀ ਫਿਟਿੰਗ ਜਾਂ ਰੱਖ-ਰਖਾਅ ਵਿੱਚ ਕੋਈ ਲਾਪਰਵਾਹੀ ਵਰਤੀ ਗਈ ਸੀ। ਪੋਸਟਮਾਰਟਮ ਤੋਂ ਬਾਅਦ ਇੰਸਪੈਕਟਰ ਜਗਦੀਸ਼ ਪ੍ਰਸਾਦ ਦੀ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮੇਲੇ ਦੀ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਵੀ ਹੁਣ ਸਵਾਲ ਉੱਠ ਰਹੇ ਹਨ।