Adani-Hindenberg : ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਂਚ ਕਮੇਟੀ ਦਾ ਗਠਨ
Supreme Court ਨੇ ਕਿਹਾ ਕਿ ਭਾਰਤੀ ਨਿਵੇਸ਼ਕਾਂ ਦੀ ਸੁਰੱਖਿਆ ਲਈ ਜਾਂਚ ਜ਼ਰੂਰੀ ਹੈ। ਇਸ ਦੇ ਲਈ ਸਿਖਰਲੀ ਅਦਾਲਤ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਿੱਚ ਛੇ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਅਡਾਨੀ-ਹਿੰਡਨਬਰਗ ਮਾਮਲੇ 'ਚ SC ਦਾ ਵੱਡਾ ਫੈਸਲਾ, ਜਾਂਚ ਕਮੇਟੀ ਦਾ ਗਠਨ। Supreme Court formed committee on Adani Hindonburg
SC ਨੇ ਪਹਿਲਾਂ ਹੀ ਕਮੇਟੀ ਬਣਾਉਣ ਦਾ ਦਿੱਤਾ ਸੀ ਸੰਕੇਤ
ਸੁਪਰੀਮ ਕੋਰਟ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਅਦਾਲਤ ਆਪਣੀ ਤਰਫੋਂ ਇੱਕ ਕਮੇਟੀ ਬਣਾਏਗੀ। ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਭੈ ਮਨੋਹਰ ਸਪਰੇ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ ਹੋਰ ਮੈਂਬਰ ਹਨ- ਓਪੀ ਭੱਟ, ਜਸਟਿਸ ਜੇਪੀ ਦੇਵਧਰ, ਕੇਵੀ ਕਾਮਥ, ਨੰਦਨ ਨੀਲੇਕਣੀ, ਸ਼ੇਖਰ ਸੁੰਦਰੇਸਨ। ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰ, ਵਿੱਤੀ ਵਿਧਾਨਕ ਸੰਸਥਾਵਾਂ, ਸੇਬੀ ਦੇ ਚੇਅਰਪਰਸਨ ਨੂੰ ਜਾਂਚ ਵਿੱਚ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। 17 ਫਰਵਰੀ ਨੂੰ, ਸਿਖਰਲੀ ਅਦਾਲਤ ਨੇ, ਆਪਣਾ ਫੈਸਲਾ ਸੁਰੱਖਿਅਤ ਰੱਖਦੇ ਹੋਏ, ਪ੍ਰਸਤਾਵਿਤ ਮਾਹਰ ਪੈਨਲ ‘ਤੇ ਸੀਲਬੰਦ ਕਵਰ ਵਿੱਚ ਕੇਂਦਰ ਦੇ ਸੁਝਾਅ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
