ਨਵੇਂ ਸੰਸਦ ਭਵਨ ‘ਚ ਵੀ ਹੋਵੇਗਾ ਵਿਸ਼ੇਸ਼ ਸੈਸ਼ਨ, ਗਣੇਸ਼ ਚਤੁਰਥੀ ਦੇ ਦਿਨ ਹੋਵੇਗਾ ਸ਼ਿਫਟ

Published: 

06 Sep 2023 14:36 PM

ਮੋਦੀ ਸਰਕਾਰ ਵੱਲੋਂ ਬੁਲਾਇਆ ਗਿਆ ਸੰਸਦ ਦਾ ਵਿਸ਼ੇਸ਼ ਸੈਸ਼ਨ ਨਵੇਂ ਅਤੇ ਪੁਰਾਣੇ ਦੋਵੇਂ ਸੰਸਦ ਭਵਨਾਂ ਵਿੱਚ ਹੋਵੇਗਾ। ਸੈਸ਼ਨ 18 ਸਤੰਬਰ ਨੂੰ ਪੁਰਾਣੇ ਸੰਸਦ ਭਵਨ 'ਚ ਸ਼ੁਰੂ ਹੋਵੇਗਾ ਪਰ 19 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਇਸ ਨੂੰ ਨਵੇਂ ਸੰਸਦ ਭਵਨ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਸਰਕਾਰ ਨੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।

ਨਵੇਂ ਸੰਸਦ ਭਵਨ ਚ ਵੀ ਹੋਵੇਗਾ ਵਿਸ਼ੇਸ਼ ਸੈਸ਼ਨ, ਗਣੇਸ਼ ਚਤੁਰਥੀ ਦੇ ਦਿਨ ਹੋਵੇਗਾ ਸ਼ਿਫਟ
Follow Us On

ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਇਸ ਸਾਲ ਮਈ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਹਾਲਾਂਕਿ ਅਜੇ ਤੱਕ ਇਸ ‘ਤੇ ਕੰਮ ਸ਼ੁਰੂ ਨਹੀਂ ਹੋਇਆ ਸੀ। ਮਾਨਸੂਨ ਇਜਲਾਸ ਪੂਰੀ ਤਰ੍ਹਾਂ ਸੰਸਦ ਦੀ ਪੁਰਾਣੀ ਇਮਾਰਤ ਵਿੱਚ ਹੀ ਚੱਲਿਆ ਸੀ, ਪਰ ਹੁਣ ਜਦੋਂ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਤਾਂ ਸੰਸਦ ਦੀ ਕਾਰਵਾਹੀ ਨੂੰ ਨਵੀਂ ਇਮਾਰਤ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਹੁਣ ਸੰਸਦ ਦਾ ਸਾਰਾ ਕੰਮਕਾਜ ਨਵੀਂ ਇਮਾਰਤ ‘ਚ ਹੀ ਹੋਵੇਗਾ, ਯਾਨੀ ਸਰਦ ਰੁੱਤ ਸੈਸ਼ਨ ਵੀ ਨਵੀਂ ਇਮਾਰਤ ‘ਚ ਹੀ ਹੋਵੇਗਾ। ਮੋਦੀ ਸਰਕਾਰ ਵੱਲੋਂ ਬੁਲਾਏ ਗਏ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀਆਂ ਕੁੱਲ 5 ਬੈਠਕਾਂ ਹੋਣਗੀਆਂ। ਇਸ ਸੈਸ਼ਨ ਦਾ ਮੁੱਖ ਏਜੰਡਾ ਕੀ ਹੋਵੇਗਾ, ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਹਾਲਾਂਕਿ ਵਨ ਨੇਸ਼ਨ ਵਨ ਇਲੈਕਸ਼ਨ, ਮਹਿਲਾ ਰਿਜ਼ਰਵੇਸ਼ਨ ਬਿੱਲ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਇਹ ਹਨ ਨਵੀਂ ਇਮਾਰਤ ਦੀਆਂ ਵਿਸ਼ੇਸ਼ਤਾਵਾਂ

ਜੇਕਰ ਅਸੀਂ ਸੰਸਦ ਦੀ ਨਵੀਂ ਇਮਾਰਤ ਦੀ ਗੱਲ ਕਰੀਏ ਤਾਂ ਇਸ ਦੀ ਨੀਂਹ ਸਾਲ 2020 ਵਿੱਚ ਰੱਖੀ ਗਈ ਸੀ, ਜਦੋਂ ਕਿ ਇਸ ਦਾ ਉਦਘਾਟਨ ਸਾਲ 2023 ਵਿੱਚ ਕੀਤਾ ਗਿਆ ਸੀ। ਇਹ ਇਮਾਰਤ ਪੁਰਾਣੇ ਸੰਸਦ ਭਵਨ ਦੇ ਬਿਲਕੁਲ ਕੋਲ ਬਣੀ ਹੈ, ਜਿਸ ਨੂੰ ਟਾਟਾ ਪ੍ਰੋਜੈਕਟਸ ਨੇ ਬਣਾਇਆ ਹੈ। ਕੇਂਦਰ ਸਰਕਾਰ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਨਵਾਂ ਸੰਸਦ ਭਵਨ ਬਣਾਇਆ ਹੈ, ਜਿਸ ਵਿੱਚ ਆਧੁਨਿਕ ਸਹੂਲਤਾਂ ਹਨ।

ਇਸ ਸੰਸਦ ਭਵਨ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਵਿੱਚ ਸੰਸਦ ਮੈਂਬਰਾਂ ਲਈ ਜ਼ਿਆਦਾ ਸੀਟਾਂ ਹਨ, ਜਦੋਂ ਕਿ ਸਾਂਝੇ ਸੈਸ਼ਨ ਲਈ 1280 ਸੰਸਦ ਮੈਂਬਰ ਇਕੱਠੇ ਬੈਠ ਸਕਦੇ ਹਨ। ਕਰੀਬ 900 ਕਰੋੜ ਰੁਪਏ ਦੇ ਬਜਟ ਵਿੱਚ ਬਣਿਆ ਨਵਾਂ ਸੰਸਦ ਭਵਨ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿਸ ਵਿੱਚ ਇੱਕ ਮਿਊਜ਼ੀਅਮ, ਲਾਇਬ੍ਰੇਰੀ ਅਤੇ ਸੰਸਦ ਮੈਂਬਰਾਂ ਲਈ ਹੋਰ ਵਿਸ਼ੇਸ਼ ਸਹੂਲਤਾਂ ਸ਼ਾਮਲ ਹਨ।

Exit mobile version