TV9 ਦੇ ਰਿਪੋਰਟਰ ‘ਤੇ ਹਮਲੇ ਤੋਂ ਬਾਅਦ ਸਾਊਥ ਐਕਟਰ ਮੋਹਨ ਬਾਬੂ ਨੇ ਲੱਭਿਆ ਬਚਣ ਦਾ ਰਾਹ, ਹਸਪਤਾਲ ‘ਚ ਹੋਏ ਭਰਤੀ

Updated On: 

11 Dec 2024 16:30 PM

ਮੋਹਨ ਬਾਬੂ ਦੀ ਗੁੰਡਾਗਰਦੀ ਕੈਮਰੇ 'ਤੇ ਨਜ਼ਰ ਆ ਚੁੱਕੀ ਹੈ। ਸਵਾਲ ਪੁੱਛਣ 'ਤੇ ਟੀਵੀ-9 ਦੇ ਰਿਪੋਰਟਰ ਰਣਜੀਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਹਸਪਤਾਲ ਜਾ ਕੇ TV9 ਦੇ ਰਿਪੋਰਟਰ ਦੇ ਬਿਆਨ ਦਰਜ ਕੀਤੇ ਅਤੇ ਐਫਆਈਆਰ ਦਰਜ ਕਰ ਲਈ ਹੈ।

TV9 ਦੇ ਰਿਪੋਰਟਰ ਤੇ ਹਮਲੇ ਤੋਂ ਬਾਅਦ ਸਾਊਥ ਐਕਟਰ ਮੋਹਨ ਬਾਬੂ ਨੇ ਲੱਭਿਆ ਬਚਣ ਦਾ ਰਾਹ, ਹਸਪਤਾਲ ਚ ਹੋਏ ਭਰਤੀ

TV9 ਦੇ ਰਿਪੋਰਟਰ 'ਤੇ ਹਮਲੇ ਤੋਂ ਬਾਅਦ ਐਕਟਰ ਮੋਹਨ ਬਾਬੂ ਨੇ ਲੱਭਿਆ ਬਚਣ ਦਾ ਰਾਹ

Follow Us On

ਟਾਲੀਵੁੱਡ ਅਦਾਕਾਰ ਅਤੇ ਫਿਲਮੀ ਪਰਿਵਾਰਾਂ ਵਿੱਚੋਂ ਇੱਕ ਮੰਚੂ ਫੈਮਿਲੀ ਦੇ ਘਰ ਚੱਲ ਰਹੇ ਵਿਵਾਦ ਨੂੰ ਕਵਰ ਕਰਨ ਲਈ ਗਏ ਟੀਵੀ 9 ਦੇ ਰਿਪੋਰਟਰ ਰਣਜੀਤ ਉੱਤੇ ਅਦਾਕਾਰ ਮੋਹਨ ਬਾਬੂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਿਪੋਰਟਰ ਰਣਜੀਤ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਉਨ੍ਹਾਂ ਦੇ ਚਿਹਰੇ ਦੀਆਂ ਹੱਡੀਆਂ ਤਿੰਨ ਥਾਵਾਂ ਤੋਂ ਟੁੱਟ ਗਈਆਂ ਹਨ। ਇਸ ਦੌਰਾਨ ਪੁਲਿਸ ਨੇ ਹਸਪਤਾਲ ਪਹੁੰਚ ਕੇ ਪੱਤਰਕਾਰ ਰਣਜੀਤ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ।

ਉੱਧਰ, ਮੋਹਨ ਬਾਬੂ ਨੇ ਅੱਜ ਸਵੇਰੇ 10.30 ਵਜੇ ਪੁਲਿਸ ਨੂੰ ਜਾਂਚ ਲਈ ਸ਼ਾਮਲ ਹੋਣਾ ਸੀ ਪਰ ਹਾਈ ਬੀਪੀ ਦੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਉਹ ਹਸਪਤਾਲ ਦਾਖ਼ਲ ਹੋ ਗਏ। ਮੋਹਨ ਬਾਬੂ ਨੂੰ ਗਾਚੀਬੋਵਲੀ ਦੇ ਨਿੱਜੀ ਹਸਪਤਾਲ ਵਿੱਚ ਜਨਰਲ ਫਿਜ਼ੀਸ਼ੀਅਨ, ਕਾਰਡੀਓਲੋਜਿਸਟ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੁਲਿਸ ਜਾਂਚ ਤੋਂ ਜਿੰਨਾ ਹੋ ਸਕੇ ਬਚਿਆ ਜਾਵੇ।

ਮੋਹਨ ਬਾਬੂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 118 ਭਾਵ ਬੀਐਨਐਸ ਤਹਿਤ ਤਿੰਨ ਕੇਸ ਦਰਜ ਕੀਤੇ ਗਏ ਹਨ। ਇਹ ਧਾਰਾ ਉਦੋਂ ਲਗਾਈ ਜਾਂਦੀ ਹੈ ਜਦੋਂ ਆਰੋਪੀ ਖ਼ਤਰਨਾਕ ਹਥਿਆਰ ਜਾਂ ਕਿਸੇ ਸਾਧਨ ਨਾਲ ਗੰਭੀਰ ਸੱਟ ਪਹੁੰਚਾਉਂਦਾ ਹੈ ਜਾਂ ਜਾਣਬੁੱਝ ਕੇ ਪੀੜਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦੋਸ਼ੀ ਪਾਏ ਜਾਣ ‘ਤੇ 3 ਸਾਲ ਤੱਕ ਦੀ ਕੈਦ ਅਤੇ 20,000 ਰੁਪਏ ਜੁਰਮਾਨਾ ਹੋ ਸਕਦਾ ਹੈ।

ਮੋਹਨ ਬਾਬੂ ਦੇ ਬੇਟੇ ਮੰਚੂ ਵਿਸ਼ਨੂੰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਕੇ ਗਲਤੀ ਕੀਤੀ ਹੈ। ਕੱਲ੍ਹ ਹੋਈ ਝੜਪ ਵਿੱਚ ਮੇਰੇ ਪਿਤਾ ਜ਼ਖ਼ਮੀ ਹੋ ਗਏ ਹਨ। TV9 ਦੇ ਰਿਪੋਰਟਰ ਰਣਜੀਤ ‘ਤੇ ਹਮਲਾ ਹੋਇਆ ਹੈ। ਉਨ੍ਹਾਂ ਨੇ ਜਾਣਬੁੱਝ ਕੇ ਹਮਲਾ ਨਹੀਂ ਕੀਤਾ। ਇਹ ਹਮਲਾ ਮੰਦਭਾਗਾ ਹੈ। ਮੈਂ ਰਿਪੋਰਟਰ ਦੇ ਪਰਿਵਾਰ ਨਾਲ ਗੱਲ ਕੀਤੀ ਹੈ।

ਕੀ ਹੈ ਪੂਰਾ ਮਾਮਲਾ, ਇਹ ਵੀ ਸਮਝੋ?

ਮੋਹਨ ਬਾਬੂ ਦਾ ਆਪਣੇ ਛੋਟੇ ਬੇਟੇ ਮੰਚੂ ਮਨੋਜ ਨਾਲ ਵਿਵਾਦ ਚੱਲ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਜਦੋਂ ਟੀਵੀ 9 ਦੇ ਰਿਪੋਰਟਰ ਨੇ ਉਨ੍ਹਾਂ ਨੂੰ ਬੇਟੇ ਨਾਲ ਵਿਵਾਦ ਬਾਰੇ ਸਵਾਲ ਕੀਤਾ ਤਾਂ ਮੋਹਨ ਬਾਬੂ ਗੁੱਸੇ ਵਿੱਚ ਆ ਗਏ। ਦੌੜ ਕੇ ਰਿਪੋਰਟਰ ਦਾ ਮਾਈਕ ਖੋਹ ਲਿਆ। ਮਾਈਕ ਲੈ ਕੇ ਰਿਪੋਰਟਰ ‘ਤੇ ਕਈ ਵਾਰ ਹਮਲਾ ਕੀਤਾ। ਰਿਪੋਰਟਰ ਦੇ ਸਿਰ ਸਮੇਤ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਹਨ। ਗੰਭੀਰ ਰੂਪ ‘ਚ ਜ਼ਖਮੀ ਪੱਤਰਕਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਕੱਲ੍ਹ ਹੀ ਪੁਲਿਸ ਨੇ ਮੋਹਨ ਬਾਬੂ ਦੀ ਗੁੰਡਾਗਰਦੀ ਖ਼ਿਲਾਫ਼ ਕਾਰਵਾਈ ਕੀਤੀ ਸੀ। ਪੁਲਿਸ ਨੇ 3 ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਨਾਲ ਹੀ ਉਨ੍ਹਾਂ ਨੂੰ ਅੱਜ ਸਵੇਰੇ 10:30 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪੁਲਿਸ ਨੇ TV9 ਦੇ ਰਿਪੋਰਟਰ ਰਣਜੀਤ ਨਾਲ ਵੀ ਗੱਲ ਕੀਤੀ। ਜਦੋਂ ਮੋਹਨ ਬਾਬੂ ਨੇ TV9 ਦੇ ਰਿਪੋਰਟਰ ਨਾਲ ਗੁੰਡਾਗਰਦੀ ਕੀਤੀ ਤਾਂ ਪੁਲਿਸ ਵੀ ਉੱਥੇ ਮੌਜੂਦ ਸੀ ਪਰ ਮੋਹਨ ਬਾਬੂ ਨੂੰ ਨਾ ਤਾਂ ਪੁਲਿਸ ਦਾ ਡਰ ਸੀ ਅਤੇ ਨਾ ਹੀ ਕਾਨੂੰਨ ਦਾ। ਉਨ੍ਹਾਂ ਦੇ ਸਿਰ ‘ਤੇ ਸਿਰਫ ਖੂਨ ਸੀ।

Exit mobile version