ਰਾਜਸਥਾਨ: 5 ਸਾਲ ਦੇ ਮਾਸੂਮ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ, 2 ਦਿਨ ਤੱਕ ਫਸੇ ਰਹੇ ਆਰੀਅਨ ਨੇ ਤੋੜਿਆ ਦਮ
ਰਾਜਸਥਾਨ ਦੇ ਦੌਸਾ ਵਿੱਚ ਪਿਛਲੇ 2 ਦਿਨਾਂ ਤੋਂ ਬੋਰਵੈੱਲ ਵਿੱਚ ਫਸੇ ਆਰੀਅਨ ਨੂੰ NDRF ਦੀ ਟੀਮ ਨੇ ਬਾਹਰ ਕੱਢ ਲਿਆ ਹੈ। ਡਾਕਟਰ ਆਰੀਅਨ ਦੀ ਸਿਹਤ ਦੀ ਜਾਂਚ ਕਰ ਰਹੇ ਸਨ। ਦੌਸਾ ਦੇ ਡੀਐਮ ਦੇਵੇਂਦਰ ਯਾਦਵ ਨੇ ਇਸ ਦੀ ਜਾਣਕਾਰੀ ਵੀ ਦਿੱਤੀ। ਕਈ ਕੋਸ਼ਿਸਾਂ ਦੇ ਬਾਅਦ ਵੀ ਆਰੀਅਨ ਨੂੰ ਬਚਾਇਆ ਨਹੀਂ ਜਾ ਸਕਿਆ।
ਰਾਜਸਥਾਨ ਦੇ ਦੌਸਾ ‘ਚ 5 ਸਾਲ ਦੇ ਆਰੀਅਨ ਨੂੰ ਆਖਿਰਕਾਰ ਬੋਰਵੈੱਲ ‘ਚੋਂ ਬਾਹਰ ਕੱਢ ਗਿਆ ਹੈ। ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। 9 ਦਸੰਬਰ ਨੂੰ ਦੁਪਹਿਰ 3.30 ਤੋਂ 4 ਵਜੇ ਤੱਕ ਸ਼ੁਰੂ ਹੋਇਆ ਬਚਾਅ ਕਾਰਜ 11 ਦਸੰਬਰ ਨੂੰ ਦੇਰ ਰਾਤ ਖਤਮ ਹੋਇਆ। ਸਰਕਾਰੀ ਜ਼ਿਲ੍ਹਾ ਹਸਪਤਾਲ ਦੌਸਾ ਦੇ ਚੀਫ਼ ਮੈਡੀਕਲ ਅਫ਼ਸਰ ਦੀਪਕ ਸ਼ਰਮਾ ਨੇ ਦੱਸਿਆ ਕਿ ਬਚਾਏ ਗਏ ਆਰੀਅਨ ਦੀ ਮੌਤ ਹੋ ਗਈ ਹੈ। ਬੱਚੇ ਨੂੰ ਇੱਥੇ ਲਿਆਂਦਾ ਗਿਆ ਸੀ ਤਾਂ ਜੋ ਹੋ ਸਕੇ ਤਾਂ ਅਸੀਂ ਉਸ ਦਾ ਬਿਹਤਰ ਇਲਾਜ ਕਰ ਸਕੀਏ। ਅਸੀਂ ਦੋ ਵਾਰ ਈਸੀਜੀ ਕੀਤੀ, ਜਿਸ ਵਿੱਚ ਬੱਚਾ ਮ੍ਰਿਤਕ ਪਾਇਆ ਗਿਆ।
5 ਸਾਲ ਦੇ ਆਰੀਅਨ ਦੇ ਬੋਰਵੈੱਲ ‘ਚ ਡਿੱਗੇ ਨੂੰ 50 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਸੀ। NDRF ਅਤੇ SDRF ਦੀਆਂ ਟੀਮਾਂ ਆਰੀਅਨ ਤੱਕ ਪਹੁੰਚਣ ਲਈ ਇੱਕ ਸੁਰੰਗ ਬਣਾਈ ਗਈ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਤੋਂ ਆਰੀਅਨ ਦੇ ਕੈਮਰੇ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਜ਼ਰ ਨਹੀਂ ਆਈ।
ਖ਼ਰਾਬ ਹੋ ਗਈ ਮਸ਼ੀਨ
ਇਸ ਤੋਂ ਪਹਿਲਾਂ ਪੀਲਿੰਗ ਮਸ਼ੀਨ ਦੇ ਖ਼ਰਾਬ ਤੋਂ ਬਾਅਦ ਬਚਾਅ ਕਾਰਜ ‘ਚ ਕਾਫੀ ਦੇਰੀ ਹੋਈ ਸੀ। ਪੀਲਿੰਗ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਟੋਆ ਪੁੱਟਣ ਅਤੇ ਬਚਾਅ ਕਾਰਜ ਦਾ ਕੰਮ ਕਰੀਬ 5 ਘੰਟੇ ਰੁਕਿਆ ਰਿਹਾ। ਦੌਸਾ ਦੇ ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਆਰੀਅਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਗਈ। ਦੌਸਾ ਦੇ ਕੁਲੈਕਟਰ ਦੇਵੇਂਦਰ ਯਾਦਵ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਦੀ ਸਿਹਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।
ਆਰੀਅਨ ਬੋਰਵੈੱਲ ‘ਚ ਕਿਵੇਂ ਡਿੱਗਿਆ?
ਆਰੀਅਨ ਦੌੜਦੇ ਹੋਏ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਬੋਰਵੈੱਲ ਵਿੱਚ ਡਿੱਗ ਗਿਆ। ਜਦੋਂ ਸਾਹਮਣੇ ਤੋਂ ਆ ਰਹੀ ਇਕ ਔਰਤ ਨੇ ਉਸ ਨੂੰ ਬੋਰਵੈੱਲ ‘ਚ ਡਿੱਗਦੇ ਦੇਖਿਆ ਤਾਂ ਉਹ ਉੱਚੀ-ਉੱਚੀ ਚੀਕਣ ਲੱਗੀ। ਔਰਤ ਨੇ ਜਲਦੀ ਹੀ ਇਸ ਬਾਰੇ ਆਰੀਅਨ ਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਆਰੀਅਨ ਦੇ ਬਚਾਅ ਲਈ NDRF ਅਤੇ SDRAF ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਪਰ ਅਖੀਰ ਕਈ ਕੋਸ਼ਿਸਾਂ ਦੇ ਬਾਵਜੂਦ ਵੀ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।