ਢਾਈ ਸਾਲ ਪੀਐਮ ਮੋਦੀ ਅਤੇ ਸ਼ਾਹ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ, ਮੈਨੂੰ ਬੀਜੇਪੀ ਦਾ ਸੀਐਮ ਮਨਜੂਰ,ਪੀਸੀ ‘ਚ ਬੋਲੇ ਏਕਨਾਥ ਸ਼ਿੰਦੇ
Eknath Shinde: ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਤਿੰਨ ਦਿਨ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ, ਜਿਸ ਨਾਲ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਹਾਲਾਂਕਿ ਮਹਾਯੁਤੀ ਗਠਜੋੜ ਦੀ ਬੰਪਰ ਜਿੱਤ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।
ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਨੂੰ 5 ਦਿਨ ਹੋ ਗਏ ਹਨ ਪਰ ਅਜੇ ਤੱਕ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸਮਾਂ ਬੀਤਣ ਦੇ ਨਾਲ ਮੁੰਬਈ ਅਤੇ ਦਿੱਲੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਨੇਤਾ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਿੱਲੀ ਦੀ ਯਾਤਰਾ ‘ਤੇ ਜਾ ਰਹੇ ਹਨ, ਪਰ ਇੱਥੇ ਆਉਣ ਤੋਂ ਪਹਿਲਾਂ ਉਹ ਨਾਗਪੁਰ ਜਾਣਗੇ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਠਾਣੇ ਵਿੱਚ ਪੀਸੀ ਵਿੱਚ ਕਿਹਾ ਕਿ ਇਹ ਸਾਡੀ ਸ਼ਾਨਦਾਰ ਜਿੱਤ ਹੈ, ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਸ਼ਡਿਊਲ ਤੋਂ ਲਗਭਗ 50 ਮਿੰਟ ਦੀ ਦੇਰ ਨਾਲ ਪੀਸੀ ਕਰਦੇ ਹੋਏ ਸ਼ਿੰਦੇ ਨੇ ਕਿਹਾ, ਸਭ ਤੋਂ ਪਹਿਲਾਂ, ਸਾਰੇ ਵੋਟਰਾਂ ਦਾ ਧੰਨਵਾਦ। ਮੈਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਹਾਂ। ਸਾਨੂੰ ਲੈਂਡ ਸਲਾਈਡ ਜਿੱਤ ਮਿਲੀ ਹੈ, ਲੋਕਾਂ ਨੇ ਮਹਾਯੁਤੀ ‘ਤੇ ਵਿਸ਼ਵਾਸ ਕੀਤਾ ਹੈ। ਮੈਂ ਇਸ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੀ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕਰਕੇ ਉਨ੍ਹਾਂ ਨੂੰ ਅੱਗੇ ਤੋਰਿਆ। ਅਸੀਂ ਇਸ ਸਮੇਂ ਦੌਰਾਨ ਬਹੁਤ ਵਧੀਆ ਕੰਮ ਕੀਤਾ ਹੈ। ਇਹ ਜਿੱਤ ਲੋਕਾਂ ਦੀ ਜਿੱਤ ਹੈ।
ਮੁੱਖ ਮੰਤਰੀ ਅਹੁਦੇ ਲਈ ਪ੍ਰਧਾਨ ਮੰਤਰੀ ਮੋਦੀ ‘ਤੇ ਫੈਸਲਾ ਛੱਡਦੇ ਹੋਏ ਸ਼ਿੰਦੇ ਨੇ ਕਿਹਾ, ”ਮੈਂ ਮਹਾਰਾਸ਼ਟਰ ਦੇ ਵਿਕਾਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਜੋ ਸਾਡੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ। ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਮੈਂ ਇੱਕ ਬਹੁਤ ਹੀ ਸਾਫ਼ ਮਨ ਦਾ ਵਿਅਕਤੀ ਹਾਂ। ਮੈਂ ਆਪਣੇ ਮਨ ਵਿੱਚ ਕੁਝ ਨਹੀਂ ਰੱਖਦਾ।” ਉਨ੍ਹਾਂ ਕਿਹਾ, ”ਸਰਕਾਰ ਬਣਾਉਣ ‘ਚ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਹੈ। ਅਸੀਂ ਪਹਿਲਾਂ ਹੀ ਪੀਐਮ ਮੋਦੀ ਅਤੇ ਅਮਿਤ ਸ਼ਾਹ ਨਾਲ ਗੱਲ ਕਰ ਚੁੱਕੇ ਹਾਂ। ਪ੍ਰਧਾਨ ਮੰਤਰੀ ਮੋਦੀ ਜੋ ਵੀ ਫੈਸਲਾ ਲੈਣਗੇ, ਅਸੀਂ ਉਸ ਨੂੰ ਸਵੀਕਾਰ ਕਰਾਂਗੇ। ਮੈਨੂੰ ਭਾਜਪਾ ਦੇ ਮੁੱਖ ਮੰਤਰੀ ਮਨਜੂਰ ਹੋਵੇਗਾ।
ਮੈਨੂੰ ਕੰਮ ਕਰਨਾ ਹੈ, ਲੜਨਾ ਨਹੀਂ: ਏਕਨਾਥ ਸ਼ਿੰਦੇ
ਉਨ੍ਹਾਂ ਨੇ ਕਿਹਾ, ਚੋਣ ਦੌਰਾਨ ਮੈਂ ਸਵੇਰੇ ਚਾਰ ਵਜੇ ਤੱਕ ਕੰਮ ਕਰਕੇ ਘਰ ਪਰਤਦਾ ਸੀ। ਮੈਂ ਇੱਕ ਆਮ ਵਰਕਰ ਵਾਂਗ ਕੰਮ ਕੀਤਾ। ਮੈਂ ਆਮ ਲੋਕਾਂ ਵਿਚ ਗਿਆ। ਮੁੱਖ ਮੰਤਰੀ ਦਾ ਮਤਲਬ ਕਾਮਨ ਮੈਨ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜਨਤਾ ਲਈ ਕੁਝ ਕਰਨਾ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਸ਼ਿੰਦੇ ਨੇ ਕਿਹਾ ਕਿ ਪੀਐੱਮ ਮੋਦੀ ਲਗਭਗ 2.5 ਸਾਲ ਤੱਕ ਚੱਟਾਨ ਵਾਂਗ ਮੇਰੇ ਨਾਲ ਖੜ੍ਹੇ ਰਹੇ। ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਾਡੀ ਵਿੱਤੀ ਮਦਦ ਕੀਤੀ। ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹਾਂ ਅਤੇ ਮੈਂ ਜੋ ਫੈਸਲਾ ਲਿਆ ਹੈ ਉਹ ਇਤਿਹਾਸਕ ਹੈ।
ਇਹ ਵੀ ਪੜ੍ਹੋ
ਉਨ੍ਹਾਂ ਨੇ ਇਹ ਵੀ ਕਿਹਾ, ਮੈਨੂੰ ਕੰਮ ਕਰਨਾ ਹੈ, ਲੜਨਾ ਨਹੀਂ ਹੈ। ਮੈਂ ਨਰਾਜ ਹੋਣ ਵਾਲਾ ਆਦਮੀ ਨਹੀਂ ਹਾਂ। ਮਹਾਗਠਜੋੜ ਦੇ ਤੌਰ ‘ਤੇ ਅਸੀਂ ਜਿੱਤੇ ਹਨ। ਮੈਂ ਜੋ ਵੀ ਕੀਤਾ, ਸਾਰਿਆਂ ਦੇ ਸਹਿਯੋਗ ਨਾਲ ਕੀਤਾ।”
ਪੀਸੀ ਤੋਂ ਪਹਿਲਾਂ ਜੇਪੀ ਨੱਡਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਸ਼ਿੰਦੇ ਨੇ 3 ਵਜੇ ਪੀਸੀ ਕਰਨ ਵਾਲੇ ਸਨ, ਪਰ ਇਸ ਵਿੱਚ ਤਕਰੀਬਨ 50 ਮਿੰਟ ਦੀ ਦੇਰ ਹੋ ਗਈ। ਇਸ ਪੀਸੀ ਨੂੰ ਵਰਸ਼ਾ ਬੰਗਲੇ ਦੀ ਬਜਾਏ ਠਾਣੇ ਵਿੱਚ ਬੁਲਾਇਆ ਗਿਆ। ਇਸ ਦੌਰਾਨ ਸ਼ਿੰਦੇ ਦੀ ਪੀਸੀ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਮਹਾਰਾਸ਼ਟਰ ਨੂੰ ਲੈ ਕੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ। ਸ਼ਿੰਦੇ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਸ਼ਿੰਦੇ ਦੀ ਪੀਸੀ ਤੋਂ ਬਾਅਦ ਹੁਣ ਸਥਿਤੀ ਤਕਰੀਬਨ ਸਾਫ਼ ਹੋ ਚੁੱਕੀ ਹੈ। ਲੱਗ ਰਿਹਾ ਹੈ ਕਿ ਫੜਨਵੀਸ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਚੁੱਕਾ ਹੈ।