ਪੰਜਾਬ ਤੋਂ ਕੁਫਰੀ ਗਏ ਨੌਜਵਾਨ ਨੇ ਦੁਕਾਨਾਂ ਤੇ ਕੀਤਾ ਹਮਲਾ, ਸਨੋਅ ਸ਼ੂਅ ਨੂੰ ਲੈਕੇ ਹੋਇਆ ਸੀ ਝਗੜਾ
ਪੁਲਿਸ ਮੁਤਾਬਕ ਇਹ ਚਾਰੇ ਸੈਲਾਨੀ ਬਰਫ਼ ਦੇਖਣ ਲਈ ਪੰਜਾਬ ਤੋਂ ਕੁਫ਼ਰੀ ਪਹੁੰਚੇ ਸਨ। ਪੂਰਾ ਦਿਨ ਮਸਤੀ ਕੀਤੀ। ਇੱਥੇ ਉਹਨਾਂ ਨੇ ਬਰਫ਼ ਵਿੱਚੋਂ ਲੰਘਣ ਲਈ ਸਨੋਅ ਸ਼ੂਅ (ਬਰਫ਼ ਵਾਲੇ ਬੂਟ) ਕਿਰਾਏ ਤੇ ਲਏ। ਜਦੋਂ ਦੁਕਾਨਦਾਰ ਨੇ ਉਸ ਨੂੰ ਬਰਫ਼ ਦੇ ਬੂਟ ਉਤਾਰਨ ਲਈ ਕਿਹਾ ਤਾਂ ਝਗੜਾ ਹੋ ਗਿਆ। ਫਿਰ ਇਹ ਝਗੜਾ ਵਧ ਗਿਆ ਅਤੇ ਹੱਥੋਪਾਈ ਤੱਕ ਪਹੁੰਚ ਗਿਆ।
ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੁਫਰੀ ‘ਚ ਪੰਜਾਬ ਤੋਂ ਆਏ ਸੈਲਾਨੀਆਂ ਨੇ ਸਥਾਨਕ ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ‘ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਤਿੰਨੋਂ ਜ਼ਖ਼ਮੀਆਂ ਨੂੰ ਆਈਜੀਐਮਸੀ ਸ਼ਿਮਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਪੰਜਾਬ ਤੋਂ ਆਏ ਚਾਰ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ 4 ਵਜੇ ਸਨੋਅ ਸ਼ੂਅ ਬਦਲਣ ਨੂੰ ਲੈ ਕੇ ਸੈਲਾਨੀਆਂ ਅਤੇ ਸਥਾਨਕ ਸੈਰ-ਸਪਾਟਾ ਕਾਰੋਬਾਰੀਆਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਹੱਥੋਪਾਈ ਵਿੱਚ ਬਦਲ ਗਿਆ ਅਤੇ ਸੈਲਾਨੀਆਂ ਨੇ ਸਥਾਨਕ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਜਗਦੀਸ਼ ਸ਼ਰਮਾ, ਸ਼ੇਖਰ ਸ਼ਰਮਾ ਅਤੇ ਨਿਖਿਲ ਸਿੰਗਟਾ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੰਜਾਬ ਤੋਂ ਆਏ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਬਰਫ਼ਬਾਰੀ ਦਾ ਅਨੰਦ ਲੈਣ ਗਏ ਸੀ ਨੌਜਵਾਨ