ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਦਾ ਦਿਹਾਂਤ, ਮੁੰਬਈ ‘ਚ ਲਿਆ ਆਖਰੀ ਸਾਹ

Updated On: 

15 Nov 2023 00:16 AM

ਸਹਾਰਾ ਗਰੁੱਪ ਦੇ ਸੰਸਥਾਪਕ ਸ਼੍ਰੀ ਸੁਬਰਤ ਰਾਏ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੰਬੀ ਬਿਮਾਰੀ ਤੋਂ ਬਾਅਦ ਅੱਜ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਦਾ ਦਿਹਾਂਤ, ਮੁੰਬਈ ਚ ਲਿਆ ਆਖਰੀ ਸਾਹ

Photo Credit: Tv9 Bangla

Follow Us On

ਸਹਾਰਾ ਗਰੁੱਪ ਦੇ ਸੰਸਥਾਪਕ ਸ਼੍ਰੀ ਸੁਬਰਤ ਰਾਏ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੰਬੀ ਬੀਮਾਰੀ ਤੋਂ ਬਾਅਦ ਅੱਜ ਮੁੰਬਈ (Mumbai) ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਲਖਨਊ ਵਿੱਚ ਕੀਤਾ ਜਾਵੇਗਾ। ਅਖਿਲੇਸ਼ ਯਾਦਵ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ।

ਰਾਤ 10:30 ਵਜੇ ਹੋਇਆ ਦਿਹਾਂਤ

ਸਹਾਰਾ ਇੰਡੀਆ ਵੱਲੋਂ ਹੁਣ ਤੱਕ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਬਰਤ ਰਾਏ ਮੈਟਾਸਟੈਟਿਕ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਤੋਂ ਪੀੜਤ ਸਨ। ਇਨ੍ਹਾਂ ਤਿੰਨਾਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕਈ ਹੋਰ ਬੀਮਾਰੀਆਂ ਨੇ ਵੀ ਘੇਰ ਲਿਆ ਸੀ। 14 ਨਵੰਬਰ ਦੀ ਰਾਤ 10:30 ਵਜੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ 12 ਨਵੰਬਰ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਸੁਬਰਤ ਰਾਏ ਮਰਹੂਮ ਸੁਧਰੀ ਚੰਦ ਰਾਏ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ ਬਿਹਾਰ (Bihar) ਦੇ ਜਿਲ੍ਹੇ ਅਰਰੀਆ, ਵਿੱਚ ਇੱਕ ਉੱਚ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਸੁਬਰਤ ਰਾਏ ਹਮੇਸ਼ਾ ਪੜ੍ਹਾਈ ਵਿੱਚ ਬਹੁਤ ਚੰਗੇ ਸਨ। ਉਨ੍ਹਾਂ ਨੇ ਸਰਕਾਰੀ ਤਕਨੀਕੀ ਸੰਸਥਾਨ, ਗੋਰਖਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ। ਸਹਾਰਾ ਗਰੁੱਪ ਦੀ ਸਥਾਪਨਾ ਤੋਂ ਪਹਿਲਾਂ ਉਹ ਰੀਅਲ ਅਸਟੇਟ ਵਿੱਚ ਲੰਬਾ ਸਮਾਂ ਬਤੀਤ ਕਰ ਚੁੱਕੇ ਸਨ। ਸਹਾਰਾ ਗਰੁੱਪ ਦੀ ਸਥਾਪਨਾ ਤੋਂ ਪਹਿਲਾਂ, ਉਨ੍ਹਾਂ ਕੋਲ ਰੀਅਲ ਅਸਟੇਟ ਦਾ 18 ਸਾਲ ਦਾ ਤਜਰਬਾ ਸੀ ਅਤੇ 32 ਸਾਲਾਂ ਦਾ ਵਪਾਰਕ ਤਜਰਬਾ ਸੀ। ਉਨ੍ਹਾਂ ਦਾ ਵਿਆਹ ਸਵਪਨਾ ਰਾਏ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ।