26 ਜਨਵਰੀ ਨੂੰ ਦਿਖਾਈ ਦੇਵੇਗੀ ‘ਪੰਜਾਬ ਦੀ ਵਿਰਾਸਤ’, ਬਾਬਾ ਫਰੀਦ ਨੂੰ ਸਮਰਪਿਤ ਹੈ ਝਾਂਕੀ

Updated On: 

24 Jan 2025 08:23 AM

ਝਾਂਕੀ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਝਾਂਕੀ ਵਿੱਚ ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ, ਹਰ ਚੀਜ਼ ਨੂੰ ਝਾਕੀ ਵਿੱਚ ਜਗ੍ਹਾ ਦਿੱਤੀ ਗਈ ਹੈ। ਇਹ ਝਾਕੀ ਲਗਭਗ 21 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਰਿਹਰਸਲ ਲਈ ਆਈ ਝਾਕੀ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ।

26 ਜਨਵਰੀ ਨੂੰ ਦਿਖਾਈ ਦੇਵੇਗੀ ਪੰਜਾਬ ਦੀ ਵਿਰਾਸਤ, ਬਾਬਾ ਫਰੀਦ ਨੂੰ ਸਮਰਪਿਤ ਹੈ ਝਾਂਕੀ

26 ਜਨਵਰੀ ਨੂੰ ਦਿਖਾਈ ਦੇਵੇਗੀ 'ਪੰਜਾਬ ਦੀ ਵਿਰਾਸਤ', ਬਾਬਾ ਫਰੀਦ ਨੂੰ ਸਮਰਪਿਤ ਹੈ ਝਾਂਕੀ (Pic Credit: X/RavneetBittu)

Follow Us On

ਇਸ ਸਾਲ ਗਣਤੰਤਰ ਦਿਹਾੜੇ ਮੌਕੇ ਕਰਤੱਵ ਪੱਥ ਤੇ ਹੋਣ ਵਾਲੀ ਕੌਮੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਪਿਛਲੀ ਵਾਰ ਪੰਜਾਬ ਦੀ ਝਾਂਕੀ ਨੂੰ ਪਰੇਡ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ। ਜਿਸ ਕਾਰਨ ਕਾਫ਼ੀ ਸਿਆਸੀ ਬਿਆਨਬਾਜ਼ੀ ਹੋਈ ਸੀ। ਇਸ ਸਾਲ ਦੀ ਝਾਂਕੀ ਬਾਬਾ ਫਰੀਦ ਜੀ ਨੂੰ ਸਮਰਪਿਤ ਹੈ। ਇਸ ਝਾਂਕੀ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਝਾਂਕੀ ਵਿੱਚ ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ, ਹਰ ਚੀਜ਼ ਨੂੰ ਝਾਕੀ ਵਿੱਚ ਜਗ੍ਹਾ ਦਿੱਤੀ ਗਈ ਹੈ।

ਇਹ ਝਾਕੀ ਲਗਭਗ 21 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਰਿਹਰਸਲ ਲਈ ਆਈ ਝਾਕੀ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਇਸਨੂੰ ਤਿਆਰ ਕਰਨ ਵਾਲੀ ਟੀਮ ਬਹੁਤ ਉਤਸ਼ਾਹਿਤ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਝਾਕੀ ਨੂੰ ਦੇਖਣ ਲਈ ਪਹੁੰਚੇ।

ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਸੰਬੰਧਿਤ ਫੋਟੋਆਂ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੇਰਾ ਦਿਲ ਪੰਜਾਬ ਲਈ ਧੜਕਦਾ ਹੈ। ਇਹ ਦ੍ਰਿਸ਼ ਮਨਮੋਹਕ ਹੈ। ਮੈਂ ਇਸ ਦ੍ਰਿਸ਼ ਦੀਆਂ ਤਸਵੀਰਾਂ ਲੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।

ਝਾਂਕੀ ਵਿੱਚ ਕੀ ਕੁੱਝ ਖਾਸ ?

  • ਝਾਕੀ ਨੂੰ 4 ਹਿੱਸਿਆ ਵਿੱਚ ਵੰਡਿਆ ਗਿਆ ਹੈ। ਇੱਕ ਹਿੱਸੇ ਵਿੱਚ ਪੰਜਾਬ ਵਿੱਚ ਆਏ ਬਦਲਾਅ ਨੂੰ ਦਿਖਾਇਆ ਗਿਆ ਹੈ। ਬਲਦਾਂ ਦਾ ਇੱਕ ਜੋੜਾ ਖੇਤ ਨੂੰ ਹਲ ਵਾਹੁੰਦਾ ਦਿਖਾਈ ਦਿੰਦਾ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਫੇਰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੁਣ ਪੰਜਾਬ ਖੇਤੀਬਾੜੀ ਵਿੱਚ ਟੈਕਨੋਲੌਜੀ ਦਾ ਇਸਤੇਮਾਲ ਕਰ ਰਿਹਾ ਹੈ।
  • ਝਾਕੀ ਦੇ ਦੂਜੇ ਹਿੱਸੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਸਾਨੂੰ ਲੋਕ ਸੰਗੀਤ ਦੇ ਇੱਕ ਦ੍ਰਿਸ਼ ਨੂੰ ਰਵਾਇਤੀ ਪਹਿਰਾਵੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
  • ਝਾਕੀ ਦੇ ਤੀਜੇ ਹਿੱਸੇ ਵਿੱਚ ਇੱਕ ਕੁੜੀ ਦਿਖਾਈ ਗਈ ਹੈ। ਜੋ ਫੁਲਕਾਰੀ ਕੱਢ ਰਹੀ ਹੈ। ਜੋ ਵੀ ਇੱਕ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ।
  • ਚੌਥੇ ਅਤੇ ਆਖਰੀ ਹਿੱਸੇ ਵਿੱਚ ਬਾਬਾ ਸੇਖ ਫਰੀਦ ਜੀ ਨੂੰ ਦਰਸਾਇਆ ਗਿਆ ਹੈ। ਬਾਬਾ ਫਰੀਦ ਜੀ ਦਾ ਪੰਜਾਬੀ ਸਾਹਿਤ ਵਿੱਚ ਵੱਡਾ ਯੋਗਦਾਨ ਹੈ। ਉਹਨਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ।

ਪਿਛਲੀ ਵਾਰ ਹੋਇਆ ਸੀ ਵਿਵਾਦ

ਪਿਛਲੇ ਸਾਲ, ਕੇਂਦਰ ਸਰਕਾਰ ਨੇ 26 ਜਨਵਰੀ ਦੀਆਂ ਝਾਕੀਆਂ ਰੱਦ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਇਹ ਝਾਕੀਆਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਣਗੀਆਂ ਤਾਂ ਜੋ ਲੋਕ ਇਹ ਝਾਂਕੀਆਂ ਦੇਖ ਸਕਣ। ਸੀਐਮ ਮਾਨ ਨੇ ਕਿਹਾ ਸੀ ਕਿ ਅਸੀਂ ਆਪਣੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ ਮਾਈ ਭਾਗੋ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨਾ ਜਾਣਦੇ ਹਾਂ।