CCI Chairperson appointed: ਰਵਨੀਤ ਕੌਰ ਸੀਸੀਆਈ ਦੀ ਚੇਅਰਪਰਸਨ ਨਿਯੁਕਤ, ਕੋਣ ਹੈ ਰਵਨੀਤ ਕੌਰ? ਪੜ੍ਹੋ

Updated On: 

17 May 2023 12:59 PM

ਰਵਨੀਤ ਕੌਰ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਚੰਡੀਗੜ੍ਹ ਦੀ ਰਹਿਣ ਵਾਲੀ, ਕੌਰ ਦਾ ਸਿਵਲ ਸੇਵਾਵਾਂ ਵਿੱਚ ਪਹਿਲਾ ਕਾਰਜਕਾਲ 1990 ਵਿੱਚ ਪੰਜਾਬ ਦੇ ਰਾਜਪੁਰਾ ਵਿੱਚ ਇੱਕ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦੀ ਹੈਸੀਅਤ ਵਿੱਚ ਸੀ।

CCI Chairperson appointed: ਰਵਨੀਤ ਕੌਰ ਸੀਸੀਆਈ ਦੀ ਚੇਅਰਪਰਸਨ ਨਿਯੁਕਤ, ਕੋਣ ਹੈ ਰਵਨੀਤ ਕੌਰ? ਪੜ੍ਹੋ
Follow Us On

ਕੇਂਦਰ ਸਰਕਾਰ ਨੇ ਰਵਨੀਤ ਕੌਰ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਅਕਤੂਬਰ 2022 ਵਿੱਚ ਅਸ਼ੋਕ ਕੁਮਾਰ ਗੁਪਤਾ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਰੈਗੂਲੇਟਰ ਵਿੱਚ ਕੋਈ ਫੁੱਲ-ਟਾਈਮ ਚੇਅਰਪਰਸਨ ਨਹੀਂ ਸੀ।

ਸੀਸੀਆਈ ਮੈਂਬਰ ਸੰਗੀਤਾ ਵਰਮਾ ਪਿਛਲੇ ਸਾਲ ਅਕਤੂਬਰ ਤੋਂ ਚੇਅਰਪਰਸਨ ਵਜੋਂ ਸੇਵਾ ਨਿਭਾਅ ਰਹੀ ਸੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੇਅਰਪਰਸਨ ਨੂੰ ਘਰ ਅਤੇ ਕਾਰ ਦੇ ਨਾਲ ਕੁੱਲ 4.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

5 ਸਾਲ ਲਈ ਚੇਅਰਪਰਸਨ ਨਿਯੂਕਤ

ਰਵਨੀਤ ਕੌਰ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਸੀਸੀਆਈ ਕਥਿਤ ਮੁਕਾਬਲੇ ਵਿਰੋਧੀ ਅਭਿਆਸਾਂ ਲਈ ਐਮਾਜ਼ਾਨ, ਗੂਗਲ, ​​ਫੇਸਬੁੱਕ ਆਦਿ ਵਰਗੀਆਂ ਤਕਨੀਕੀ ਦਿੱਗਜਾਂ ਦੇ ਖਿਲਾਫ ਜਾਂਚ ਕਰਨ ਦੀ ਪ੍ਰਕਿਰਿਆ ਵਿੱਚ ਹੈ।

15 ਮਈ 2023 ਦੇ ਅਧਿਕਾਰਤ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਰਵਨੀਤ ਕੌਰ ਨੂੰ ਚਾਰਜ ਸੰਭਾਲਣ ਦੀ ਮਿਤੀ ਤੋਂ ਪੰਜ ਸਾਲ, ਜਾਂ 65 ਸਾਲ ਦੀ ਉਮਰ ਤੱਕ, ਜਾਂ ਅਗਲੇ ਹੁਕਮਾਂ ਤੱਕ ਸੀਸੀਆਈ ਦੀ ਚੇਅਰਪਰਸਨ ਵਜੋਂ ਚੁਣਿਆ ਹੈ।

ਰਵਨੀਤ ਕੌਰ ਮਾਧਬੀ ਪੁਰੀ ਬੁਚ ਤੋਂ ਬਾਅਦ ‘ਆਰਥਿਕ ਰੈਗੂਲੇਟਰ’ ਦੀ ਭੂਮਿਕਾ ਨਿਭਾਉਣ ਵਾਲੀ ਦੂਜੀ ਔਰਤ ਹੈ, ਜਿਸ ਨੂੰ ਪਿਛਲੇ ਸਾਲ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।

ਸਰਕਾਰ ਵਿੱਚ ਦੋ ਦਹਾਕਿਆਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ, ਰਵਨੀਤ ਕੌਰ ਨੇ ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ ਹੈ ਜਿਸ ਵਿੱਚ ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (2017-2019) ਦੇ ਚੇਅਰਮੈਨ, ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ (2015-2017) ਵਿੱਚ ਸੰਯੁਕਤ ਸਕੱਤਰ ਸ਼ਾਮਲ ਹਨ।

ਸੀਸੀਆਈ ਦੀ ਚੇਅਰਪਰਸਨ ਨਿਯੁਕਤ ਹੋਣ ਤੋਂ ਪਹਿਲਾਂ, ਰਵਨੀਤ ਕੌਰ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗਾਂ ਵਿੱਚ ਵਿਸ਼ੇਸ਼ ਮੁੱਖ ਸਕੱਤਰ (ਸਿੱਖ ਸਕੇਲ) ਵਜੋਂ ਸੇਵਾ ਨਿਭਾ ਰਹੀ ਸੀ। ਚੰਡੀਗੜ੍ਹ ਦੀ ਰਹਿਣ ਵਾਲੀ, ਕੌਰ ਦਾ ਸਿਵਲ ਸੇਵਾਵਾਂ ਵਿੱਚ ਪਹਿਲਾ ਕਾਰਜਕਾਲ 1990 ਵਿੱਚ ਪੰਜਾਬ ਦੇ ਰਾਜਪੁਰਾ ਵਿੱਚ ਇੱਕ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦੀ ਹੈਸੀਅਤ ਵਿੱਚ ਸੀ।

ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ

ਰਵਨੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਜਨਤਕ ਆਰਥਿਕ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਕੀਤੀ ਹੈ, ਅਤੇ 1991 ਦੀ ਜਨਗਣਨਾ ਸਿਲਵਰ ਮੈਡਲ ਦੀ ਪ੍ਰਾਪਤਕਰਤਾ ਹੈ, ਜੋ ਉਨ੍ਹਾਂ ਨੂੰ ਉਨ੍ਹਾਂ ਦੀ ਸਰਕਾਰੀ ਸੇਵਾ ਲਈ ਪ੍ਰਦਾਨ ਕੀਤਾ ਗਿਆ ਸੀ। 2019 ਵਿੱਚ, ਉਨ੍ਹਾਂ ਨੂੰ ਇੰਸਟੀਚਿਊਟ ਆਫ਼ ਸਾਊਥ ਏਸ਼ੀਅਨ ਵੂਮੈਨ (ISAW) ਦੁਆਰਾ ਇਸ ਦੇ ਵੂਮੈਨ ਅਚੀਵਰਜ਼ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਆਪਣੀ ਕਾਰਜਕਾਰੀ ਰਿਕਾਰਡ ਸ਼ੀਟ ਮੁਤਾਬਕ, ਕੌਰ ਨੇ ਭਾਰਤੀ ਵਿਦੇਸ਼ੀ ਵਪਾਰ ਸੰਸਥਾਨ ਵਿੱਚ ਅੰਤਰਰਾਸ਼ਟਰੀ ਗੱਲਬਾਤ ਵਿੱਚ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਿੱਤ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ।

ਅਕਤੂਬਰ 2022 ਵਿੱਚ ਅਸ਼ੋਕ ਕੁਮਾਰ ਗੁਪਤਾ ਦੇ ਅਹੁਦਾ ਛੱਡਣ ਤੋਂ ਬਾਅਦ ਸੀਸੀਆਈ ਵਿੱਚ ਫੁੱਲ-ਟਾਈਮ ਚੇਅਰਪਰਸਨ ਨਹੀਂ ਸੀ। ਸੰਗੀਤਾ ਵਰਮਾ, ਇੱਕ ਸੀਸੀਆਈ ਮੈਂਬਰ, ਉਦੋਂ ਤੋਂ ਕਾਰਜਕਾਰੀ ਚੇਅਰਪਰਸਨ ਵਜੋਂ ਸੇਵਾ ਨਿਭਾ ਰਹੀ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ