ਰਾਹੁਲ ਮੇਰੇ ਨਾਲ ਕਰਨਾ ਚਾਹੁੰਦੇ ਸੀ ਹੱਥੋ-ਪਾਈ, ਬਹਿਸ ਮਾਮਲੇ ‘ਤੇ ਬੋਲੇ ਰਵਨੀਤ ਬਿੱਟੂ
Rahul Bittu Controversy: ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
ਰਾਹੁਲ ਮੇਰੇ ਨਾਲ ਕਰਦਾ ਚਾਹੁੰਦੇ ਸੀ ਹੱਥੋ-ਪਾਈ, ਬੋਲੇ ਰਵਨੀਤ ਬਿੱਟੂ
ਬੀਤੇ ਦਿਨ ਸੰਸਦ ਕੰਪਲੈਕਸ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਤੋਂ ਬਾਅਦ ਵਾਰ-ਪਲਟਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ਚ ਜਿੱਥੇ ਰਵਨੀਤ ਬਿੱਟੂ ਨੂੰ ਗੱਦਾਰ ਦੋਸਤ ਕਿਹਾ ਸੀ। ਉੱਥੇ ਹੀ, ਬਿੱਟੂ ਨੇ ਉਨ੍ਹਾਂ ਨੂੰ ਦੇਸ਼ ਦਾ ਦੁਸ਼ਮਣ ਕਿਹਾ ਸੀ। ਇਸ ਪੂਰੇ ਮਾਮਲੇ ‘ਤੇ ਰਵਨੀਤ ਬਿੱਟੂ ਨੇ ਆਪਣਾ ਪੱਖ ਰੱਖਿਆ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ Traitor ਕਿਹਾ ਤੇ ਇਸ ਦਾ ਮਤਲਬ ਡਿਕਸ਼ਨਰੀ ‘ਚ ਦੇਸ਼ ਦਾ ਗੱਦਾਰ ਹੁੰਦਾ ਹੈ। ਮੈਂ ਕਿਹਾ ਕਿ ਇੰਨਾ ਵੱਡਾ ਲੀਡਰ ਹੈ, ਉਹ ਇਹ ਗੱਲ ਕਹਿ ਕੀ ਰਿਹਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੇਰੇ ਨਾਲ ਹੱਥ ਮਿਲਾਉਣ ਲਈ ਹੱਥ ਕੱਢ ਲਿਆ। ਮੈਂ ਕਿਹਾ ਕਿ ਮੈਂ ਇਹ ਹੱਥ ਦੇਸ਼ ਦੇ ਗੱਦਾਰ ਨਾਲ ਨਹੀਂ ਮਿਲਾਉਂਦਾ, ਤੁਸੀਂ ਤਾਂ ਰੋਜ਼ ਪਾਰਲੀਮੈਂਟ ਅੰਦਰ ਦੇਸ਼ ਨੂੰ ਮਾੜਾ ਕਹਿੰਦੇ। ਤੁਸੀਂ ਦੇਸ਼ ਦੇ ਫੌਜ ਨੂੰ ਮਾੜਾ ਕਹਿੰਦੇ, ਤੇ ਦੁਸ਼ਮਣਾਂ ਦੇ ਹੱਕ ‘ਚ ਬੋਲਦੇ ਹੋ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਇਹ ਬੰਦਾ ਮੇਰੇ ਨਾਲ ਫਿਜੀਕਲ ਅਟੈਂਪਟ (ਹੱਥੋ-ਪਾਈ) ਵੀ ਹੋ ਸਕਦਾ ਸੀ। ਤੁਸੀਂ ਦੇਖੋਗੇ ਵੇਣੂਗੋਪਾਲ ਨੇ ਇਸ ਦੀ ਬਾਂਹ ਫੜੀ ਤੇ ਸੁਖਜਿੰਦਰ ਰੰਧਾਵਾ ਨੇ ਵੀ ਇਨ੍ਹਾਂ ਨੂੰ ਫੜਿਆ। ਰਾਹੁਲ ਲੜਾਈ-ਝਗੜੇ ‘ਤੇ ਆਉਣਾ ਚਾਹੁੰਦੇ ਸੀ। ਵੇਣੂਗੋਪਾਲ ਨੇ ਰਾਹੁਲ ਦੀ ਸੱਜੀ ਬਾਂਹ ਫੜੀ ਤੇ ਵੇਣੂਗੋਪਾਲ ਨੇ ਖੱਬੀ ਬਾਂਹ ਫੜੀ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਉਸ ਦਾਦੀ ਦਾ ਪੋਤਾ ਜਿਸ ਨੇ ਪੰਜਾਬ ‘ਚ ਅੱਗ ਲਾਈ। ਜਿਨ੍ਹਾਂ ਨੇ ਸਾਡੀਆਂ ਪੱਗਾਂ ਲਾਈਆਂ। ਇਸ ਦੀ ਦਾਦੀ ਨੇ ਗੁਰਦੁਆਰਿਆਂ ‘ਤੇ ਹਮਲੇ ਕੀਤੇ ਤੇ ਟਾਇਰ ਪਾ-ਪਾ ਕੇ ਸਾਡੇ ਸਿੱਖਾਂ ਨੂੰ ਮਾਰਿਆ ਤੇ ਮੈਂ ਉਸ ਦਾਦੇ ਦਾ ਪੋਤਾ ਹਾਂ, ਜਿਸ ਨੇ ਪੰਜਾਬ ‘ਚ ਅਮਨ-ਸ਼ਾਂਤੀ ਲਿਆਂਦੀ।
