21ਵੀਂ ਸਦੀ ਦਾ ਚਕਰਵਿਊ ਹੈ ਕਮਲ ਦਾ ਨਿਸ਼ਾਨ, ਬਜਟ ‘ਚ ਕਿਸਾਨਾਂ-ਨੌਜਵਾਨਾਂ ਲਈ ਕੁਝ ਨਹੀਂ’, ਸੰਸਦ ‘ਚ ਬਜਟ ‘ਤੇ ਬੋਲੇ ਰਾਹੁਲ ਗਾਂਧੀ
Parliament Budget Session LIVE: ' ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦ 'ਚ ਬਜਟ 'ਤੇ ਚਰਚਾ ਦੌਰਾਨ ਭਾਜਪਾ ਅਤੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ। ਦੇਸ਼ ਦੇ ਨੌਜਵਾਨ ਅਤੇ ਕਿਸਾਨ ਸਭ ਡਰੇ ਹੋਏ ਹਨ। ਭਾਰਤ ਭਾਜਪਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ।
ਸੰਸਦ ‘ਚ ਬਜਟ ‘ਤੇ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਅਤੇ ਮੋਦੀ ਸਰਕਾਰ ‘ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ। ਦੇਸ਼ ਦੇ ਨੌਜਵਾਨ ਅਤੇ ਕਿਸਾਨ ਸਭ ਡਰੇ ਹੋਏ ਹਨ। ਭਾਰਤ ਭਾਜਪਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ। ਬਜਟ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਨਹੀਂ ਸੀ। ਵਿੱਤ ਮੰਤਰੀ ਨੇ ਪੇਪਰ ਲੀਕ ਦੇ ਮੁੱਦੇ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ।
ਬਜਟ ਦਾ ਇੰਟਰਨਸ਼ਿਪ ਪ੍ਰੋਗਰਾਮ ਇੱਕ ਮਜ਼ਾਕ ਸੀ। 99 ਫੀਸਦੀ ਨੌਜਵਾਨਾਂ ਦਾ ਇਸ ਇੰਟਰਨਸ਼ਿਪ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੌਜਵਾਨਾਂ ਲਈ ਪੇਪਰ ਲੀਕ ਦਾ ਮੁੱਦਾ ਸਭ ਤੋਂ ਅਹਿਮ ਸੀ ਪਰ ਇਸ ‘ਤੇ ਕਿਸੇ ਨੇ ਕੁਝ ਨਹੀਂ ਕਿਹਾ। ਅਗਨੀਵੀਰਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ। ਹਿੰਸਾ ਅਤੇ ਨਫ਼ਰਤ ਭਾਰਤ ਦਾ ਸੁਭਾਅ ਨਹੀਂ ਹੈ। ਚੱਕਰਵਿਊ ਭਾਰਤ ਦਾ ਸੁਭਾਅ ਨਹੀਂ ਹੈ। ਇਸ ਚੱਕਰਵਿਊ ਵਿੱਚ ਛੇ ਲੋਕ ਸ਼ਾਮਲ ਹਨ। ਇਹ ਚੱਕਰਵਿਊ ਕਮਲ ਦੀ ਸ਼ੇਪ ਵਿੱਚ ਹੈ।
ਕਿਸਾਨਾਂ ਅਤੇ ਨੌਜਵਾਨਾਂ ਲਈ ਬਜਟ ਵਿੱਚ ਕੁਝ ਨਹੀਂ
ਬਜਟ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਨਹੀਂ ਸੀ। ਵਿੱਤ ਮੰਤਰੀ ਨੇ ਪੇਪਰ ਲੀਕ ਦੇ ਮੁੱਦੇ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਬਜਟ ਇੰਟਰਨਸ਼ਿਪ ਪ੍ਰੋਗਰਾਮ ਇੱਕ ਮਜ਼ਾਕ ਸੀ. 99 ਫੀਸਦੀ ਨੌਜਵਾਨਾਂ ਦਾ ਇਸ ਇੰਟਰਨਸ਼ਿਪ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੌਜਵਾਨਾਂ ਲਈ ਪੇਪਰ ਲੀਕ ਦਾ ਮੁੱਦਾ ਸਭ ਤੋਂ ਅਹਿਮ ਸੀ ਪਰ ਇਸ ‘ਤੇ ਕਿਸੇ ਨੇ ਕੁਝ ਨਹੀਂ ਕਿਹਾ। ਅਗਨੀਵੀਰਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ।
‘ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ’
ਰਾਹੁਲ ਗਾਂਧੀ ਨੇ ਕਿਹਾ ਕਿ ‘ਨੋਜਵਾਨਾਂ ਨੂੰ ਅਗਨੀਪਥ ਯੋਜਨਾ ਦੇ ਚੱਕਰਵਿਊ ‘ਚ ਫਸਾਇਆ ਗਿਆ। ਕਿਸਾਨਾਂ ਨੇ ਸਰਕਾਰ ਤੋਂ ਕਾਨੂੰਨੀ ਗਾਰੰਟੀ ਸਕੀਮ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ। ਕਿਸਾਨ ਲੰਬੇ ਸਮੇਂ ਤੋਂ ਸੜਕਾਂ ‘ਤੇ ਅੰਦੋਲਨ ਕਰ ਰਹੇ ਹਨ। ਹਾਲ ਹੀ ਵਿੱਚ ਉਹ ਮੈਨੂੰ ਮਿਲਣ ਆਏ ਸਨ, ਪਰ ਉਨ੍ਹਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ। ਰਾਹੁਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਜਟ ‘ਚ ਘੱਟੋ-ਘੱਟ ਸਮਰਥਨ ਮੁੱਲ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਕਿਸਾਨ ਇਸ ਚੱਕਰਵਿਊ ‘ਚੋਂ ਬਾਹਰ ਆ ਸਕਦੇ ਸਨ। ਵਿਰੋਧੀ ਗਠਜੋੜ ਦੀ ਤਰਫੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਬਣਨ ਤੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇਗੀ।
‘ਨੌਜਵਾਨਾਂ ਲਈ ਪੇਪਰ ਲੀਕ ਅੱਜ ਸਭ ਤੋਂ ਵੱਡਾ ਮੁੱਦਾ’
ਵਿੱਤ ਮੰਤਰੀ ਨੇ ਬਜਟ ਵਿੱਚ ਇੰਟਰਨਸ਼ਿਪ ਪ੍ਰੋਗਰਾਮ ਦੀ ਗੱਲ ਕੀਤੀ। ਇਹ ਇੱਕ ਮਜ਼ਾਕ ਹੈ, ਕਿਉਂਕਿ ਤੁਸੀਂ ਕਿਹਾ ਸੀ ਕਿ ਇੰਟਰਨਸ਼ਿਪ ਪ੍ਰੋਗਰਾਮ ਦੇਸ਼ ਦੀਆਂ 500 ਵੱਡੀਆਂ ਕੰਪਨੀਆਂ ਵਿੱਚ ਹੋਵੇਗਾ। 99 ਫੀਸਦੀ ਨੌਜਵਾਨਾਂ ਦਾ ਇਸ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਭਾਵ, ਪਹਿਲਾਂ ਤੁਸੀਂ ਲੱਤ ਤੋੜੀ, ਫਿਰ ਤੁਸੀਂ ਬੈਂਡੇਜ਼ ਲਗਾ ਰਹੇ ਹੋ। ਸੱਚ ਤਾਂ ਇਹ ਹੈ ਕਿ ਤੁਸੀਂ ਬੇਰੁਜ਼ਗਾਰੀ ਅਤੇ ਪੇਪਰ ਲੀਕ ਦਾ ਚੱਕਰਵਿਊ ਬਣਾਇਆ ਦਿੱਤਾ ਹੈ। ਪੇਪਰ ਲੀਕ ਅੱਜ ਨੌਜਵਾਨਾਂ ਲਈ ਸਭ ਤੋਂ ਵੱਡਾ ਮੁੱਦਾ ਹੈ, ਪਰ ਬਜਟ ਵਿੱਚ ਇਸ ਬਾਰੇ ਗੱਲ ਨਹੀਂ ਕੀਤੀ ਗਈ। ਇਸ ਦੇ ਉਲਟ ਤੁਸੀਂ ਸਿੱਖਿਆ ਦਾ ਬਜਟ ਘਟਾ ਦਿੱਤਾ ਹੈ।