PMO ਪਹੁੰਚੇ ਰਾਹੁਲ ਗਾਂਧੀ, CBI ਡਾਇਰੈਕਟਰ ਦੀ ਨਿਯੁਕਤੀ ‘ਤੇ PM ਮੋਦੀ ਨਾਲ ਮੀਟਿੰਗ
ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਨੂੰ ਲੈ ਕੇ PMO ਵਿੱਚ ਇੱਕ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ, ਸੀਜੇਆਈ ਸੰਜੀਵ ਖੰਨਾ ਵੀ ਮੌਜੂਦ ਹਨ।
ਰਾਹੁਲ ਗਾਂਧੀ ਦੀ PM ਮੋਦੀ ਨਾਲ ਮੀਟਿੰਗ
ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ PMO ਵਿਖੇ ਮੁਲਾਕਾਤ ਕੀਤੀ। ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਨੂੰ ਲੈ ਕੇ ਪੀਐਮਓ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ, ਚੀਫ਼ ਜਸਟਿਸ ਆਫ ਇੰਡੀਆ ਸੰਜੀਵ ਖੰਨਾ ਵੀ ਮੌਜੂਦ ਹਨ। ਸੀਬੀਆਈ ਦੇ ਡਾਇਰੈਕਟਰ ਦੀ ਨਿਯੁਕਤੀ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਦੁਆਰਾ ਕੀਤੀ ਜਾਂਦੀ ਹੈ।
ਇਸ ਉੱਚ-ਪੱਧਰੀ ਕਮੇਟੀ ਵਿੱਚ ਪ੍ਰਧਾਨ ਮੰਤਰੀ, ਚੀਫ਼ ਜਸਟਿਸ ਆਫ ਇੰਡੀਆ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਮਲ ਹੁੰਦੇ ਹਨ। ਇਹ ਕਮੇਟੀ ਸੀਬੀਆਈ ਡਾਇਰੈਕਟਰ ਦੇ ਅਹੁਦੇ ਲਈ ਇੱਕ ਨਾਮ ਨੂੰ ਮਨਜ਼ੂਰੀ ਦਿੰਦੀ ਹੈ।ਇਸ ਸਮੇਂ ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਹਨ। ਉਨ੍ਹਾਂ ਦਾ ਕਾਰਜਕਾਲ 25 ਮਈ ਨੂੰ ਖਤਮ ਹੋਣ ਜਾ ਰਿਹਾ ਹੈ। ਉਨ੍ਹਾਂ ਤੋਂ ਬਾਅਦ ਦੇਸ਼ ਦਾ ਅਗਲਾ ਸੀਬੀਆਈ ਡਾਇਰੈਕਟਰ ਕੌਣ ਹੋਵੇਗਾ, ਇਸ ਬਾਰੇ ਵਿਚਾਰ-ਵਟਾਂਦਰਾ ਜਾਰੀ ਹੈ।
#WATCH | Delhi: Lok Sabha LoP and Congress MP Rahul Gandhi arrives at Prime Minister’s Office, in Delhi. pic.twitter.com/jnbsHbYcs8
— ANI (@ANI) May 5, 2025
ਇਹ ਵੀ ਪੜ੍ਹੋ
ਖਤਮ ਹੋਣ ਵਾਲਾ ਹੈ ਪ੍ਰਵੀਨ ਸੂਦ ਦਾ ਕਾਰਜਕਾਲ
ਪ੍ਰਵੀਨ ਸੂਦ ਨੂੰ ਮਈ 2025 ਵਿੱਚ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਉਹ ਕਰਨਾਟਕ ਦੇ ਡੀਜੀਪੀ ਸਨ। 25 ਮਈ 2023 ਨੂੰ, ਉਨ੍ਹਾਂ ਨੇ ਸੀਬੀਆਈ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ। ਉਸ ਸਮੇਂ ਸੂਦ ਨੇ ਸੁਬੋਧ ਜੈਸਵਾਲ ਦੀ ਜਗ੍ਹਾ ਲਈ ਸੀ। ਪ੍ਰਵੀਨ ਸੂਦ 1986 ਬੈਚ ਦੇ ਕਰਨਾਟਕ ਕੇਡਰ ਦੇ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਹਨ। ਸੀਬੀਆਈ ਡਾਇਰੈਕਟਰ ਵਜੋਂ ਸੂਦ ਦਾ ਕਾਰਜਕਾਲ 25 ਮਈ ਨੂੰ ਖਤਮ ਹੋਣ ਜਾ ਰਿਹਾ ਹੈ।
ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ (1946) ਦੇ ਤਹਿਤ ਕੀਤੀ ਜਾਂਦੀ ਹੈ। ਇਸ ਕਾਨੂੰਨ ਨੂੰ 2013 ਵਿੱਚ ਬਦਲਿਆ ਗਿਆ ਸੀ। ਸੋਧ ਦੇ ਤਹਿਤ, ਸੀਬੀਆਈ ਮੁਖੀ ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤ ਦੇ ਮੁੱਖ ਜੱਜ ਦੀ ਤਿੰਨ ਮੈਂਬਰੀ ਕਮੇਟੀ ਦੀ ਸਿਫਾਰਸ਼ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ।