Lok Sabha Membership ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਰਾਹੁਲ ਗਾਂਧੀ, ਸੰਜੇ ਰਾਊਤ ਨਾਲ ਕੀਤੀ ਮੁਲਾਕਾਤ

tv9-punjabi
Published: 

29 Mar 2023 19:26 PM

Rahul Gandhi In Parliament:ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ। ਉਨ੍ਹਾਂ ਨੇ ਸ਼ਿਵ ਸੈਨਾ ਆਗੂ ਊਧਵ ਸੰਸਦ ਮੈਂਬਰ ਸੰਜੇ ਰਾਉਤ ਨਾਲ ਵੀ ਮੁਲਾਕਾਤ ਕੀਤੀ।

Lok Sabha Membership ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਰਾਹੁਲ ਗਾਂਧੀ, ਸੰਜੇ ਰਾਊਤ ਨਾਲ ਕੀਤੀ ਮੁਲਾਕਾਤ

ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ

Follow Us On
ਨਵੀਂ ਦਿੱਲੀ: ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਅੱਜ ਯਾਨੀ ਬੁੱਧਵਾਰ ਨੂੰ ਦੁਪਹਿਰ 12.15 ਵਜੇ ਪਹਿਲੀ ਵਾਰ ਸੰਸਦ ਪਹੁੰਚੇ ਹਨ। ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਲੋਕ ਸਭਾ ਦੇ ਗੇਟ ਨੰਬਰ 1 ‘ਤੇ ਪੁੱਜੇ ਤਾਂ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੀਡੀਆ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹ ਸਿੱਧੇ ਕਾਂਗਰਸ ਸੰਸਦੀ ਦੱਲ ਦੇ ਦਫ਼ਤਰ ਚਲੇ ਗਏ। ਰਾਹੁਲ ਗਾਂਧੀ ਨੇ ਦਫ਼ਤਰ ਵਿੱਚ ਸੋਨੀਆ ਗਾਂਧੀ ਦੇ ਚੈਂਬਰ ਵਿੱਚ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸ਼ਿਵ ਸੈਨਾ ਊਧਵ ਦੇ ਸੰਸਦ ਮੈਂਬਰ ਸੰਜੇ ਰਾਊਤ ਕੁਝ ਹੀ ਦੇਰ ‘ਚ ਉੱਥੇ ਪਹੁੰਚ ਗਏ। ਉਨ੍ਹਾਂ ਨੇ ਸੋਨੀਆ ਅਤੇ ਰਾਹੁਲ ਨਾਲ ਮੁਲਾਕਾਤ ਕੀਤੀ। ਸਾਵਰਕਰ ਮੁੱਦੇ ‘ਤੇ ਰਾਹੁਲ ਦੇ ਭਰੋਸੇ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਮਸਲਾ ਸੁਲਝ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਦੇ ਸਾਰੇ ਸੰਸਦ ਮੈਂਬਰ ਉੱਥੇ ਇਕੱਠੇ ਹੋ ਗਏ, ਰਾਹੁਲ ਅਤੇ ਸੋਨੀਆ ਨੇ ਉਨ੍ਹਾਂ ਨੂੰ ਮਿਲਣ ਲੱਗੇ।

‘ਕਰਨਾਟਕ ਜਿੱਤ ਕੇ ਤੁਹਾਨੂੰ ਤੋਹਫ਼ਾ ਦੇਵਾਂਗੇ’

ਦਿਲਚਸਪ ਗੱਲ ਇਹ ਹੈ ਕਿ ਮੈਂਬਰਸ਼ਿਪ ਜਾਣ ਤੋਂ ਬਾਅਦ ਸੋਨੀਆ ਅਤੇ ਸਾਰੇ ਸੰਸਦ ਮੈਂਬਰ ਰਾਹੁਲ ਦਾ ਹੌਸਲਾ ਵਧਾਉਂਦੇ ਨਜ਼ਰ ਆਏ, ਉਥੇ ਹੀ ਸਾਰੇ ਸੰਸਦ ਮੈਂਬਰ ਰਾਹੁਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਦੀਆਂ ਗੱਲਾਂ ਕਰਦੇ ਨਜ਼ਰ ਆਏ। ਦੂਜੇ ਪਾਸੇ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਕਿਹਾ, ਰਾਹੁਲ ਜੀ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਉਹ ਲੰਬੀ ਲੜਾਈ ਲੜਨਗੇ। ਇਸ ਲਈ ਅਸੀਂ ਸਾਰਿਆਂ ਨੇ ਕਿਹਾ ਕਿ ਫਿਲਹਾਲ ਜਲੰਧਰ ਅਤੇ ਕਰਨਾਟਕ ਦੀਆਂ ਜ਼ਿਮਨੀ ਚੋਣਾਂ ਜਿੱਤ ਕੇ ਅਸੀਂ ਸਾਰੇ ਤੁਹਾਨੂੰ ਤੋਹਫਾ ਦੇਵਾਂਗੇ, ਇਹੀ ਜਵਾਬ ਹੋਵੇਗਾ।

‘ਅਸੀਂ ਇਕੱਠੇ ਲੜਾਂਗੇ’

ਦਰਅਸਲ, ਸੋਨੀਆ ਨੇ ਪਹਿਲਾਂ ਰਾਹੁਲ ਨੂੰ ਕਿਹਾ ਕਿ ਇਹ ਸਾਰੇ ਸੰਸਦ ਮੈਂਬਰ ਸਵੇਰੇ 11 ਵਜੇ ਤੋਂ ਸੰਸਦ ਵਿੱਚ ਤੁਹਾਡੇ ਲਈ ਨਾਅਰੇ ਲਗਾ ਰਹੇ ਹਨ, ਸਖਤ ਮਿਹਨਤ ਕਰ ਰਹੇ ਹਨ। ਤਾਂ ਰਾਹੁਲ ਨੇ ਜਵਾਬ ਦਿੱਤਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਇੱਕ ਲੰਬੀ ਲੜਾਈ ਹੈ, ਅਸੀਂ ਇਕੱਠੇ ਲੜਾਂਗੇ। ਤੁਸੀਂ ਲੋਕ ਸੰਸਦ ਦੇ ਅੰਦਰ ਲੜੋ, ਮੈਂ ਬਾਹਰ ਲੜਾਂਗਾ। ਇਸ ਤੋਂ ਬਾਅਦ ਸੰਸਦ ਭਵਨ ‘ਚ ਕਰੀਬ ਇਕ ਘੰਟਾ ਬਿਤਾਉਣ ਤੋਂ ਬਾਅਦ ਰਾਹੁਲ ਸੋਨੀਆ ਨਾਲ ਰਵਾਨਾ ਹੋ ਗਏ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ