ਰਾਹੁਲ ਗਾਂਧੀ ਦਾ ਅੱਜ ਅਲੀਗੜ੍ਹ-ਹਾਥਰਸ ਦੌਰਾ, ਸਤਿਸੰਗ ਹਾਦਸੇ ਦੇ ਪੀਤੜਾਂ ਨਾਲ ਕਰਨਗੇ ਮੁਲਾਕਾਤ

Published: 

05 Jul 2024 06:52 AM IST

ਮੰਗਲਵਾਰ ਨੂੰ ਹਾਥਰਸ 'ਚ ਇਕ ਸਵਸੰਭੂ ਸੰਤ ਦੇ ਸਤਿਸੰਗ 'ਚ ਮਚੀ ਭਗਦੜ 'ਚ 121 ਲੋਕਾਂ ਦੀ ਮੌਤ ਹੋ ਗਈ ਸੀ। ਕਈ ਹੋਰ ਜ਼ਖਮੀ ਵੀ ਹੋਏ। ਇਸ ਘਟਨਾ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਥਰਸ ਵਿੱਚ ਪੀੜਤਾਂ ਨਾਲ ਮੁਲਾਕਾਤ ਕਰਨਗੇ। ਕਿਸੇ ਸੀਨੀਅਰ ਵਿਰੋਧੀ ਲੀਡਰ ਦੀ ਹਾਥਰਸ ਦੀ ਇਹ ਪਹਿਲੀ ਯਾਤਰਾ ਹੋਵੇਗੀ।

ਰਾਹੁਲ ਗਾਂਧੀ ਦਾ ਅੱਜ ਅਲੀਗੜ੍ਹ-ਹਾਥਰਸ ਦੌਰਾ, ਸਤਿਸੰਗ ਹਾਦਸੇ ਦੇ ਪੀਤੜਾਂ ਨਾਲ ਕਰਨਗੇ ਮੁਲਾਕਾਤ

ਰਾਹੁਲ ਗਾਂਧੀ

Follow Us On
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਾਥਰਸ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਦੋ ਦਿਨ ਪਹਿਲਾਂ ਹਾਥਰਸ ਵਿੱਚ ਇੱਕ ਸਤਿਸੰਗ ਸਮਾਗਮ ਦੌਰਾਨ ਮਚੀ ਭਗਦੜ ਵਿੱਚ 121 ਲੋਕ ਮਾਰੇ ਗਏ ਸਨ। ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਪੀੜਤ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦਾ ਦੁੱਖ-ਦਰਦ ਸਾਂਝਾ ਕਰਨਗੇ। ਪ੍ਰੋਗਰਾਮ ਮੁਤਾਬਕ ਰਾਹੁਲ ਗਾਂਧੀ ਅੱਜ ਸਵੇਰੇ 7 ਵਜੇ ਸੜਕੀ ਰਸਤੇ ਅਲੀਗੜ੍ਹ ਦੇ ਪਿਲਖਾਨਾ ਪਹੁੰਚਣਗੇ। ਇੱਥੇ ਉਹ ਹਾਦਸੇ ਵਿੱਚ ਮਾਰੇ ਗਏ ਛੋਟੇ ਲਾਲ ਦੀ ਪਤਨੀ ਮੰਜੂ, ਛੋਟੇ ਲਾਲ ਦੇ ਪੁੱਤਰ ਪੰਕਜ, ਪ੍ਰੇਮਵਤੀ ਅਤੇ ਵਿਜੇ ਸਿੰਘ ਦੀ ਪਤਨੀ ਸ਼ਾਂਤੀ ਦੇਵੀ ਦੇ ਪਰਿਵਾਰਾਂ ਨੂੰ ਮਿਲਣਗੇ।

ਰਾਹੁਲ ਗਾਂਧੀ ਅੱਜ ਪਹੁੰਚਣਗੇ ਹਾਥਰਸ

ਪਿਲਖਾਨਾ ਵਿਖੇ ਮੀਟਿੰਗ ਕਰਨ ਤੋਂ ਬਾਅਦ ਉਹ ਸਵੇਰੇ 8.40 ਵਜੇ ਹਾਥਰਸ ਦੇ ਨਵੀਪੁਰ ਖੁਰਦ, ਵਿਭਵ ਨਗਰ ਸਥਿਤ ਗ੍ਰੀਨ ਪਾਰਕ ਪਹੁੰਚਣਗੇ। ਇੱਥੇ ਰਾਹੁਲ ਗਾਂਧੀ ਆਸ਼ਾ ਦੇਵੀ ਪਤਨੀ ਜੁਗਨੂੰ, ਮੁੰਨੀ ਦੇਵੀ ਪਤਨੀ ਸੁਭਾਸ਼ ਚੰਦ, ਓਮਵਤੀ ਪਤਨੀ ਕਿਸ਼ਨ ਲਾਲ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਬਾਅਦ ਉਹ ਸਵੇਰੇ 9.15 ਵਜੇ ਹਾਥਰਸ ਤੋਂ ਦਿੱਲੀ ਲਈ ਰਵਾਨਾ ਹੋਣਗੇ।

ਨਿਆਂਇਕ ਜਾਂਚ ਦੇ ਆਦੇਸ਼

ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹਾਥਰਸ ਕਾਂਡ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਸਤਸੰਗ ਦੇ ਪ੍ਰਬੰਧਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਉਨ੍ਹਾਂ ‘ਤੇ ਸਬੂਤ ਲੁਕਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਸੂਬਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਅਜੈ ਰਾਏ ਨੇ ਹਾਥਰਸ ਘਟਨਾ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੰਗਲਵਾਰ ਨੂੰ ਹਾਥਰਸ ‘ਚ ਇਕ ਸਵੈਸੰਭੂ ਸੰਤ ਦੇ ਸਤਿਸੰਗ ਦੌਰਾਨ ਮਚੀ ਭਗਦੜ ‘ਚ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਕਿਸੇ ਸੀਨੀਅਰ ਵਿਰੋਧੀ ਧਿਰ ਦੇ ਨੇਤਾ ਦਾ ਹਾਥਰਸ ਦਾ ਇਹ ਪਹਿਲਾ ਦੌਰਾ ਹੋਵੇਗਾ। ਮੁੱਖ ਮੰਤਰੀ ਯੋਗੀ ਨੇ ਬੁੱਧਵਾਰ ਨੂੰ ਹਾਥਰਸ ਦਾ ਦੌਰਾ ਕੀਤਾ ਅਤੇ ਹਸਪਤਾਲ ‘ਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ।