Singer Sukhwinder ਦੇ ਘਰ ਪਹੁੰਚੇ ਸੀਐੱਮ ਭਗਵੰਤ ਸਿੰਘ ਮਾਨ, ਪੰਜਾਬੀ ਅੰਦਾਜ ‘ਚ ਹੋਇਆ ਨਿੱਘਾ ਸਵਾਗਤ

Updated On: 

25 May 2023 15:44 PM

ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦੇ ਘਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਗਾਇਕ ਸੁਖਵਿੰਦਰ ਸਿੰਘ ਨੇ ਸੀਐੱਮ ਮਾਨ ਦਾ ਨਿੱਘਾ ਸਵਾਗਤ ਕੀਤਾ।

Singer Sukhwinder  ਦੇ ਘਰ ਪਹੁੰਚੇ ਸੀਐੱਮ ਭਗਵੰਤ ਸਿੰਘ ਮਾਨ, ਪੰਜਾਬੀ ਅੰਦਾਜ ਚ ਹੋਇਆ ਨਿੱਘਾ ਸਵਾਗਤ
Follow Us On

CM Bhagwant Mann met Singer Sukhwinder Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦੇ ਘਰ ਪਹੁੰਚੇ। ਜਿੱਥੇ ਗਾਇਕ ਸੁਖਵਿੰਦਰ ਸਿੰਘ ਵੱਲੋਂ ਪੂਰੇ ਰੀਤੀ ਰਿਵਾਜ਼ਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦਾ ਨਿੱਘਾ ਸੁਆਗਤ ਕੀਤਾ ਗਿਆ ਹੈ। ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸੁਖਵਿੰਦਰ ਸਿੰਘ ਨੇ CM ਮਾਨ ਨੂੰ ਕੀਤਾ ਸਨਮਾਨਿਤ

CM ਭਗਵੰਤ ਸਿੰਘ ਮਾਨ ਤੇ ਸਿੰਗਰ ਸੁਖਵਿੰਦਰ ਸਿੰਘ ਇੱਕ-ਦੂਜੇ ਦੇ ਗਲੇ ਮਿਲ ਰਹੇ ਹਨ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਗਾਇਕ ਸੁਖਵਿੰਦਰ ਸਿੰਘ ਨੇ CM ਭਗਵੰਤ ਮਾਨ ਨੂੰ ਸਨਮਾਨਿਤ ਵੀ ਕੀਤਾ ਹੈ। ਦੱਸ ਦਈਏ ਕਿ CM ਭਗਵੰਤ ਮਾਨ ਅਰਵਿੰਦ ਕੇਜਰੀਵਾਲ (Arvind Kejriwal) ਦੇ ਨਾਲ ਮੁੰਬਈ ਦੌਰੇ ‘ਤੇ ਗਏ ਹਨ।

ਸੁਖਵਿੰਦਰ ਸਿੰਘ ਤੇ CM ਮਾਨ ਹਨ ਪੁਰਾਣੇ ਦੋਸਤ

ਸਿੰਗਰ ਸੁਖਵਿੰਦਰ ਸਿੰਘ ਅਤੇ CM ਭਗਵੰਤ ਸਿੰਘ ਮਾਨ ਦੋਵੇਂ ਪੁਰਾਣੇ ਦੋਸਤ ਹਨ। ਇਸ ਮੁਲਾਕਾਤ ਦੌਰਾਨ ਦੋਵਾਂ ਨੇ ਕਾਫੀ ਸਮਾਂ ਇੱਕ-ਦੂਜੇ ਦੇ ਨਾਲ ਬਿਤਾਇਆ ਤੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। ਦੱਸਦੀਏ ਕਿ ਇਨ੍ਹਾਂ ਤਸਵੀਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗਾਇਕ ਸੁਖਵਿੰਦਰ ਸਿੰਘ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਸੁਖਵਿੰਦਰ ਸਿੰਘ ਨੇ CM ਮਾਨ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਕੌਣ ਹਨ ਸੁਖਵਿੰਦਰ ਸਿੰਘ?

ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1974 ਨੂੰ ਹੋਇਆ ਸੀ ਅਤੇ ਉਹ ਬਾਲੀਵੁੱਡ ਦੇ ਇੱਕ ਮਸ਼ਹੂਰ ਗਾਇਕ ਹਨ। ਸੁਖਵਿੰਦਰ ਸਿੰਘ ‘ਛਈਆਂ-ਛਈਆਂ’, ‘ਵੋ ਕਿਸਨਾ ਹੈ’, ਵਰਗੇ ਗੀਤਾਂ ਲਈ ਜਾਣੇ ਜਾਣੇ ਹਨ। ‘ਛਈਆਂ-ਛਈਆਂ’ ਗੀਤ ਨੂੰ ਗਾਉਣ ‘ਤੇ ਸੁਖਵਿੰਦਰ ਸਿੰਘ ਨੂੰ 1999 ਵਿੱਚ “ਬੈਸਟ ਮੇਲ ਪਲੇਅਬੈਕ ਅਵਾਰਡ” ਵੀ ਮਿਲਿਆ ਸੀ। ਇੰਨ੍ਹਾ ਹੀ ਨਹੀਂ ਸੁਖਵਿੰਦਰ ਸਿੰਘ ਕਈ ਪੰਜਾਬ ਗੀਤ (Punjabi Song) ਗਾਉਣ ਲਈ ਵੀ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਵੀ ਇੱਕ ਅਦਾਕਾਰ ਸਨ ਅਤੇ ਇਸ ਕਰਕੇ ਕਈ ਕਲਾਕਾਰ ਤੇ ਅਦਾਕਾਰ ਉਨ੍ਹਾਂ ਦੇ ਚੰਗੇ ਮਿੱਤਰ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ