Dead Economy ਤੋਂ ਤੇਲ ਤੱਕ… ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਤੋਂ ਇਸ਼ਾਰਿਆਂ ‘ਚ ਟਰੰਪ ਨੂੰ ਦਿੱਤਾ ਜਵਾਬ
PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਤੇ F-35 ਲੜਾਕੂ ਜਹਾਜ਼ਾਂ ਦੇ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਭਾਰਤ ਦੀ ਸੁਤੰਤਰ ਵਪਾਰ ਨੀਤੀ ਦਾ ਸਪੱਸ਼ਟ ਸਮਰਥਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਜੋ ਖਰੀਦਾਂਗੇ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖ ਕੇ ਹੋਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਇਨ੍ਹਾਂ ਦਿਨਾਂ ‘ਚ ਟੈਰਿਫ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਕਾਰ ਹੰਗਾਮਾ ਚੱਲ ਰਿਹਾ ਹੈ। ਇੱਕ ਪਾਸੇ ਟਰੰਪ ਹਰ ਗੱਲ ‘ਚ ਭਾਰਤ ਨੂੰ ਆਪਣੀ ਸਲਾਹ ਦੇ ਰਹੇ ਹਨ, ਜਦਕਿ ਦੂਜੇ ਪਾਸੇ ਉਹ ਟੈਰਿਫ ਦੀ ਧਮਕੀ ਵੀ ਦਿੰਦੇ ਦਿਖਾਈ ਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਦੀਆਂ ਇਨ੍ਹਾਂ ਧਮਕੀਆਂ ‘ਤੇ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ਼ਾਰਿਆਂ ‘ਚ ਆਪਣਾ ਤੇ ਭਾਰਤ ਦਾ ਸਟੈਂਡ ਸਪੱਸ਼ਟ ਕੀਤਾ ਹੈ।
ਕਾਸ਼ੀ ‘ਚ, ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਸਵਾਲਾਂ ਤੇ ਭਾਰਤ ਕੀ ਕਰੇਗਾ ਤੇ ਕੀ ਨਹੀਂ ਕਰੇਗਾ, ਨੂੰ ਸਪੱਸ਼ਟ ਕੀਤਾ ਹੈ। ਟਰੰਪ ਦੇ ਡੈੱਡ ਇਕਾਨਮੀ ਬਾਰੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਭਾਰਤ ਤੀਜੀ ਅਰਥਵਿਵਸਥਾ ਬਣਨ ਜਾ ਰਿਹਾ ਹੈ। ਜਲਦੀ ਹੀ ਭਾਰਤ ਤੀਜੀ ਅਰਥਵਿਵਸਥਾ ਬਣ ਜਾਵੇਗਾ।
ਪੀਐਮ ਮੋਦੀ ਨੇ ਕਿਹਾ, ‘ਅੱਜ ਦੁਨੀਆ ਦੀ ਅਰਥਵਿਵਸਥਾ ਕਈ ਖਦਸ਼ਿਆਂ ‘ਚੋਂ ਗੁਜ਼ਰ ਰਹੀ ਹੈ, ਅਸਥਿਰਤਾ ਦਾ ਮਾਹੌਲ ਹੈ। ਅਜਿਹੀ ਸਥਿਤੀ ‘ਚ, ਦੁਨੀਆ ਦੇ ਦੇਸ਼ ਆਪਣੇ ਹਿੱਤਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਭਾਰਤ ਨੂੰ ਵੀ ਆਪਣੇ ਆਰਥਿਕ ਹਿੱਤਾਂ ਪ੍ਰਤੀ ਸੁਚੇਤ ਰਹਿਣਾ ਪਵੇਗਾ।
ਰੂਸ ਤੋਂ ਤੇਲ ਖਰੀਦਣਾ ਜਾਰੀ ਰਹੇਗਾ
ਭਾਰਤ ਇਸ ਸਮੇਂ ਰੂਸ ਤੋਂ ਤੇਲ ਖਰੀਦ ਰਿਹਾ ਹੈ। ਟਰੰਪ ਨੇ ਇਸ ਬਾਰੇ ਕਿਹਾ ਸੀ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਇਹ ਚੰਗੀ ਗੱਲ ਹੈ। ਟਰੰਪ ਦੇ ਇਸ ਬਿਆਨ ‘ਤੇ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਕੀ ਖਰੀਦਾਂਗੇ ਤੇ ਕੀ ਨਹੀਂ ਖਰੀਦਾਂਗੇ, ਇਹ ਸਭ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖ ਕੇ ਕੀਤਾ ਜਾਵੇਗਾ। ਇਸ ਤੋਂ ਇਹ ਸਪੱਸ਼ਟ ਹੈ ਕਿ ਭਾਰਤ ਰੂਸ ਤੋਂ ਤੇਲ ਤੇ ਹੋਰ ਹਥਿਆਰ ਖਰੀਦਦਾ ਰਹੇਗਾ। ਇਸ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ।
ਅਸੀਂ ਸਿਰਫ਼ ਉਹੀ ਖਰੀਦਾਂਗੇ ਜੋ ਜ਼ਰੂਰੀ ਹੋਵੇਗਾ – ਮੋਦੀ
ਅਮਰੀਕਾ ਲੰਬੇ ਸਮੇਂ ਤੋਂ ਭਾਰਤ ਨੂੰ ਆਪਣਾ ਲੜਾਕੂ ਜਹਾਜ਼ F-35 ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਭਾਰਤ ਨੇ ਇਸ ਪੇਸ਼ਕਸ਼ ਨੂੰ ਕਈ ਵਾਰ ਠੁਕਰਾ ਦਿੱਤਾ ਹੈ। ਟੈਰਿਫ ਐਲਾਨ ਤੋਂ ਬਾਅਦ, ਭਾਰਤ ਨੇ ਅਮਰੀਕਾ ਦੇ F-35 ਲੜਾਕੂ ਜਹਾਜ਼ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2025 ‘ਚ ਅਮਰੀਕਾ ਦਾ ਦੌਰਾ ਕੀਤਾ ਸੀ ਤੇ ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ, ਟਰੰਪ ਨੇ ਭਾਰਤ ਨੂੰ F-35 ਲੜਾਕੂ ਜਹਾਜ਼ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਅੱਜ, ਕਾਸ਼ੀ ‘ਚ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸਿਰਫ਼ ਉਹੀ ਖਰੀਦੇਗਾ ਜਿਸ ‘ਚ ਭਾਰਤ ਦੀ ਮਿੱਟੀ ਤੇ ਭਾਰਤੀ ਲੋਕਾਂ ਦੀ ਕਿਰਤ ਸ਼ਾਮਲ ਹੋਵੇ।
ਇਹ ਵੀ ਪੜ੍ਹੋ
ਇਸ ਬਿਆਨ ਤੋਂ ਬਾਅਦ ਆਈ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਰੂਸ ਦੇ ਸਬੰਧਾਂ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਦੋਵੇਂ ਉਨ੍ਹਾਂ ਦੀ ਆਰਥਿਕਤਾ ਨੂੰ ਡੁੱਬਣਾ ਚਾਹੁੰਦੇ ਹਨ। ਇਸ ਦੇ ਨਾਲ, ਉਨ੍ਹਾਂ ਨੇ ਰੂਸ ਤੋਂ ਖਰੀਦਣ ਲਈ ਭਾਰਤ ‘ਤੇ ਜੁਰਮਾਨਾ ਲਗਾਉਣ ਦੀ ਵੀ ਗੱਲ ਕੀਤੀ। ਇਸ ਬਿਆਨ ਤੋਂ ਇੱਕ ਦਿਨ ਬਾਅਦ, ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਹੈ। ਹਾਲਾਂਕਿ, ਅਜਿਹੇ ਦਾਅਵਿਆਂ ‘ਚ ਕੋਈ ਸੱਚਾਈ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਰੂਸ ਤੋਂ ਤੇਲ ਦੀ ਖਰੀਦ ਜਾਰੀ ਰਹੇਗੀ।
ਡੋਨਾਲਡ ਟਰੰਪ ਦਾ ਬਿਆਨ ਕੀ ਸੀ?
ਭਾਰਤ ਤੇ ਰੂਸ ਦੇ ਸਬੰਧਾਂ ਅਤੇ ਕਾਰੋਬਾਰ ਬਾਰੇ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹ ਆਪਣੀ ਆਰਥਿਕਤਾ ਨੂੰ ਡੁਬਾ ਸਕਦੇ ਹਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪਵੇਗਾ। ਅਮਰੀਕਾ ਦਾ ਭਾਰਤ ਨਾਲ ਸੀਮਤ ਕਾਰੋਬਾਰ ਹੈ। ਹਾਲਾਂਕਿ, ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ। ਭਾਰਤ ਦੁਨੀਆ ‘ਚ ਸਭ ਤੋਂ ਵੱਧ ਟੈਰਿਫ ਲੈਂਦਾ ਹੈ। ਇਸੇ ਤਰ੍ਹਾਂ, ਅਮਰੀਕਾ ਤੇ ਰੂਸ ਦਾ ਵੀ ਕੋਈ ਕਾਰੋਬਾਰ ਨਹੀਂ ਹੈ। ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੇ ਆਯਾਤ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ, ਭਾਰਤ ਨੂੰ ਰੂਸ ਤੋਂ ਫੌਜੀ ਉਪਕਰਣ ਤੇ ਊਰਜਾ ਖਰੀਦਣ ਲਈ ਵਾਧੂ ਸਜ਼ਾ ਵੀ ਮਿਲੇਗੀ।
