ਨੋਟਬੰਦੀ ਦੇ ਸਮੇਂ 2000 ਦੇ ਨੋਟ ਦੇ ਹੱਕ ਵਿੱਚ ਨਹੀਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਜਬੂਰੀ ‘ਚ ਦਿੱਤੀ ਸੀ ਮਨਜੂਰੀ

Published: 

22 May 2023 22:03 PM

PMO ਦੇ ਸਾਬਕਾ ਪ੍ਰਮੁੱਖ ਸਕੱਤਰ ਨ੍ਰਿਪੇਂਦਰ ਮਿਸ਼ਰਾ ਨੇ ਨੋਟਬੰਦੀ ਦੇ ਸਮੇਂ 2000 ਰੁਪਏ ਦੇ ਨੋਟ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਕੀ ਵਿਚਾਰ ਸੀ, ਇਸ 'ਤੇ ਵੱਡਾ ਖੁਲਾਸਾ ਕੀਤਾ ਹੈ।

ਨੋਟਬੰਦੀ ਦੇ ਸਮੇਂ 2000 ਦੇ ਨੋਟ ਦੇ ਹੱਕ ਵਿੱਚ ਨਹੀਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਜਬੂਰੀ ਚ ਦਿੱਤੀ ਸੀ ਮਨਜੂਰੀ
Follow Us On

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਆਰਬੀਆਈ (RBI) ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਬੈਂਕਾਂ ਵਿੱਚ ਜਾ ਕੇ 30 ਸਤੰਬਰ ਤੱਕ ਰੱਖੇ ਨੋਟਾਂ ਨੂੰ ਬਦਲ ਸਕਦੇ ਹਨ। ਇਸ ਦੌਰਾਨ ਸਾਬਕਾ ਪ੍ਰਮੁੱਖ ਸਕੱਤਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰਦੀ ਦੌਰਾਨ 2000 ਰੁਪਏ ਦੇ ਨੋਟ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਸਨ, ਪਰ ਉਨ੍ਹਾਂ ਨੂੰ ਨੋਟਬੰਦੀ ਦੀ ਤੈਅ ਸਮਾਂ ਸੀਮਾ ਕਾਰਨ ਇਸ ਨੂੰ ਮਨਜ਼ੂਰੀ ਦੇਣੀ ਪਈ ਸੀ।

ਦਰਅਸਲ, ਕੇਂਦਰ ਨੇ 30 ਸਤੰਬਰ ਤੋਂ ਬਾਅਦ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਲੋਕ ਬੈਂਕ ਜਾ ਕੇ ਆਪਣੇ ਕੋਲ ਰੱਖੇ 2000 ਰੁਪਏ ਦੇ ਨੋਟ ਬਦਲਵਾ ਸਕਦੇ ਹਨ। ਆਰਬੀਆਈ ਨੇ ਨੋਟਾਂ ਦੀ ਅਦਲਾ-ਬਦਲੀ ਨੂੰ ਲੈ ਕੇ ਕੁਝ ਨਿਯਮ ਵੀ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਨੋਟਬੰਦੀ ਦੇ ਸਮੇਂ ਵੀ 2000 ਰੁਪਏ ਦੇ ਨੋਟ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਵੱਡੀ ਕਰੰਸੀ ਹੋਣ ਕਾਰਨ ਲੋਕਾਂ ਲਈ ਕਾਲਾ ਧਨ ਜਮ੍ਹਾ ਕਰਨਾ ਆਸਾਨ ਹੈ।

ਹਾਲਾਂਕਿ ਹੁਣ ਸਾਬਕਾ ਪ੍ਰਮੁੱਖ ਸਕੱਤਰ ਨ੍ਰਿਪੇਂਦਰ ਮਿਸ਼ਰਾ (Nripender Mishra) ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ 2000 ਰੁਪਏ ਦੇ ਨੋਟ ਨੂੰ ਗਰੀਬਾਂ ਦਾ ਨੋਟ ਨਹੀਂ ਮੰਨਿਆ। ਇਹੀ ਕਾਰਨ ਹੈ ਕਿ ਨੋਟਬੰਦੀ ਦੇ ਸਮੇਂ, ਉਨ੍ਹਾਂ ਨੇ ਆਪਣੀ ਇੱਛਾ ਨਾ ਹੋਣ ਦੇ ਬਾਵਜੂਦ ਇਸ ਨੋਟ ਦੀ ਇਜਾਜ਼ਤ ਦਿੱਤੀ ਸੀ। ਨ੍ਰਿਪੇਂਦਰ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਪੀਐਮ ਮੋਦੀ ਨੂੰ ਵੀ ਪਤਾ ਸੀ ਕਿ 2,000 ਰੁਪਏ ਦੇ ਨੋਟ ਦੀ ਹੌਰਡਿੰਗ ਵੈਲਿਊ (ਜਮ੍ਹਾਖੋਰੀ ਵੈਲਿਊ) ਜ਼ਿਆਦਾ ਹੈ ਜਦੋਂ ਕਿ ਟ੍ਰਾਂਜੈਕਸ਼ਨ ਵੈਲਿਊ (ਲੈਣ-ਦੇਣ ਦੀ ਵੈਲਿਊ) ਘੱਟ ਹੈ।

ਆਰਬੀਆਈ ਗਵਰਨਰ ਨੇ ਕਈ ਅਟਕਲਾਂ ਦੇ ਵਿਚਕਾਰ ਕਿਹਾ ਹੈ ਕਿ 2,000 ਰੁਪਏ ਦੇ ਨੋਟ ਦੀ ਵਰਤੋਂ ਬਜ਼ਾਰ ਵਿੱਚ ਲੀਗਲ ਟੈਂਡਰ ਵਜੋਂ ਇਸਤੇਮਾਲ ਹੁੰਦਾ ਰਹੇਗਾ। ਇਸ ਨੂੰ ਪਿਛਲੀ ਨੋਟਬੰਦੀ ਵਾਂਗ ਬੰਦ ਨਹੀਂ ਕੀਤਾ ਜਾ ਰਿਹਾ ਹੈ। ਜਿਸ ਵਿੱਚ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਗਏ ਸਨ। ਹਾਲਾਂਕਿ, ਗਵਰਨਰ ਨੇ ਨੋਟ ਬਦਲਣ ਦੇ ਸਮੇਂ ਵਿੱਚ ਬਦਲਾਅ ਜਾਂ ਵਾਧੇ ਨੂੰ ਲੈ ਕੇ ਫਿਲਹਾਲ ਕੁਝ ਨਹੀਂ ਕਿਹਾ ਹੈ। ਇਸ ਦੌਰਾਨ ਉਨ੍ਹਾਂ ਇਕ ਗੱਲ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ 2000 ਦੇ ਨੋਟਾਂ ‘ਤੇ ਰੋਕ ਲੱਗਣ ਤੋਂ ਬਾਅਦ ਜੇਕਰ ਲੋਕਾਂ ਨੂੰ ਲੋੜ ਮਹਿਸੂਸ ਹੋਈ ਤਾਂ 500 ਦੇ ਨੋਟਾਂ ਦਾ ਬਾਜ਼ਾਰ ‘ਚ ਵਾਧਾ ਕੀਤਾ ਜਾਵੇਗਾ।

Exit mobile version