ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ PM ਮੋਦੀ, ਹਸਪਤਾਲ ਪਹੁੰਚ ਜ਼ਖਮੀਆਂ ਦੀ ਲਈ ਖ਼ਬਰ

tv9-punjabi
Updated On: 

13 Jun 2025 11:12 AM

ਅਹਿਮਦਾਬਾਦ ਏਅਰਪੋਰਟ ਤੇ ਉਤਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਮੇਘਾਨੀਨਗਰ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ। ਉਨ੍ਹਾਂ ਨੇ ਜਾਇਜ਼ਾ ਲਿਆ ਕਿ ਘਟਨਾ ਤੋਂ ਬਾਅਦ ਉੱਥੇ ਦੀ ਹਾਲਾਤ ਕਿਸ ਤਰ੍ਹਾਂ ਦੇ ਸੀ। ਪੀਐਮ ਮੋਦੀ ਇਸ ਦੌਰਾਨ ਕਾਫ਼ੀ ਗੰਭੀਰ ਨਜ਼ਰ ਆਏ। ਜਿਨ੍ਹਾਂ ਬਿਲਡਿੰਗਾਂ 'ਤੇ ਪਲੇਨ ਕਰੈਸ਼ ਹੋਇਆ, ਪੀਐਮ ਨੇ ਉਨ੍ਹਾਂ ਦਾ ਵੀ ਜਾਇਜ਼ਾ ਲਿਆ।

ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ PM ਮੋਦੀ, ਹਸਪਤਾਲ ਪਹੁੰਚ ਜ਼ਖਮੀਆਂ ਦੀ ਲਈ ਖ਼ਬਰ
Follow Us On

ਗੁਜਰਾਤ ਦੇ ਅਹਿਮਦਾਬਾਦ ‘ਚ ਹੋਏ ਪਲੇਨ ਕਰੈਸ਼ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਹਿਮਦਾਬਾਦ ਪਲੇਨ ਕਰੈਸ਼ ਵਾਲੀ ਜਗ੍ਹਾ ‘ਤੇ ਪਹੁੰਚੇ ਤੇ ਇੱਥੇ ਕਰੀਬ 10 ਮਿੰਟ ਤੱਕ ਰੁੱਕੇ। ਪੀਐਮ ਮੋਦੀ ਨੇ ਪਲੇਨ ਕ੍ਰੈਸ਼ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਹਸਪਤਾਲ ਜਾ ਕੇ ਜ਼ਖਮੀਆਂ ਦੀ ਖ਼ਬਰ ਲਈ। ਇਸ ਦੌਰਾਨ ਉਹ ਹਾਦਸੇ ਦਾ ਹਰ ਅਪਡੇਟ ਵੀ ਲੈ ਰਹੇ ਹਨ।

ਅਹਿਮਦਾਬਾਦ ਏਅਰਪੋਰਟ ਤੇ ਉਤਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਮੇਘਾਨੀਨਗਰ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੇ। ਉਨ੍ਹਾਂ ਨੇ ਜਾਇਜ਼ਾ ਲਿਆ ਕਿ ਘਟਨਾ ਤੋਂ ਬਾਅਦ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ। ਪੀਐਮ ਮੋਦੀ ਇਸ ਦੌਰਾਨ ਕਾਫ਼ੀ ਗੰਭੀਰ ਨਜ਼ਰ ਆਏ। ਜਿਨ੍ਹਾਂ ਬਿਲਡਿੰਗਾਂ ‘ਤੇ ਪਲੇਨ ਕਰੈਸ਼ ਹੋਇਆ, ਪੀਐਮ ਨੇ ਉਨ੍ਹਾਂ ਦਾ ਵੀ ਜਾਇਜ਼ਾ ਲਿਆ।

ਇਸ ਤੋਂ ਬਾਅਦ ਪੀਐਮ ਮੋਦੀ ਅਹਿਮਦਾਬਾਦ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਹਸਪਤਾਲ ਪਹੁੰਚੇ ਕੇ ਜ਼ਖਮੀਆਂ ਦੀ ਖ਼ਬਰ ਲਈ। ਪੀਐਮ ਮੋਦੀ ਨਾਲ ਇਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਸਨ।

ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹੋ ਗਿਆ ਪਲੇਨ ਕਰੈਸ਼

ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੱਥੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 265 ਲੋਕ ਮਾਰੇ ਗਏ ਸਨ। ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਕੇਂਦਰ ਸਰਕਾਰ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਹਵਾਬਾਜ਼ੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਇੱਕ ਉੱਚ-ਪੱਧਰੀ ਕਮੇਟੀ ਬਣਾਏਗੀ।

ਹਾਦਸੇ ਵਿੱਚ ਇੱਕ ਵਿਅਕਤੀ ਬਚ ਗਿਆ

ਅਹਿਮਦਾਬਾਦ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿੱਚ ਕੰਮ ਕਰਦੇ ਡਾਕਟਰ ਸ਼ਰੀਕ ਐਮ ਨੇ ਦੱਸਿਆ ਕਿ ਹਾਦਸੇ ਵਿੱਚ ਬਚੇ ਰਮੇਸ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਆਪਣੇ ਭਰਾ ਨਾਲ ਲੰਡਨ ਜਾ ਰਿਹਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਤਾਪਮਾਨ ਫਿਊਲ ਸੜਨ ਕਾਰਨ ਇੰਨਾ ਜ਼ਿਆਦਾ ਸੀ ਕਿ ਕਿਸੇ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ।

ਪੂਰਾ ਦੇਸ਼ ਡੂੰਘੇ ਸਦਮੇ ਵਿੱਚ ਹੈ: ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ ਕਿ ਜਹਾਜ਼ ਦੇ ਅੰਦਰ 1.25 ਲੱਖ ਲੀਟਰ ਫਿਊਲ ਸੀ। ਜਹਾਜ਼ ਗਰਮ ਹੋ ਗਿਆ ਸੀ, ਇਸ ਲਈ ਕਿਸੇ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਪੂਰਾ ਦੇਸ਼ ਡੂੰਘੇ ਸਦਮੇ ਵਿੱਚ ਹੈ। ਸ਼ਾਹ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਡੀਐਨਏ ਟੈਸਟਿੰਗ ਅਤੇ ਪੀੜਤਾਂ ਦੀ ਪਛਾਣ ਤੋਂ ਬਾਅਦ ਅਧਿਕਾਰਤ ਤੌਰ ‘ਤੇ ਮੌਤਾਂ ਦੀ ਗਿਣਤੀ ਜਾਰੀ ਕਰਨਗੇ।

ਟਰੰਪ ਨੇ ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਹਾਜ਼ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਇਸਨੂੰ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਕਿਹਾ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਹਾਦਸੇ ਨਾਲ ਸਬੰਧਤ ਸਵਾਲਾਂ ‘ਤੇ ਕਿਹਾ ਕਿ ਹਾਦਸਾ ਬਹੁਤ ਭਿਆਨਕ ਸੀ। ਮੈਂ ਭਾਰਤ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ। ਭਾਰਤ ਇੱਕ ਵੱਡਾ ਦੇਸ਼ ਹੈ, ਇੱਕ ਮਜ਼ਬੂਤ ​​ਦੇਸ਼ ਹੈ ਅਤੇ ਉਹ ਇਸ ਨਾਲ ਨਜਿੱਠਣਗੇ, ਮੈਨੂੰ ਪੂਰਾ ਭਰੋਸਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਹਰ ਤਰ੍ਹਾਂ ਨਾਲ ਭਾਰਤ ਦੀ ਮਦਦ ਕਰਨ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਭਾਰਤ ਨੂੰ ਕਿਹਾ ਹੈ ਕਿ ਅਸੀਂ ਹਰ ਸੰਭਵ ਤਰੀਕੇ ਨਾਲ ਮਦਦ ਕਰ ਸਕਦੇ ਹਾਂ। ਅਸੀਂ ਤੁਰੰਤ ਉੱਥੇ ਪਹੁੰਚਾਂਗੇ।