NDA ਸਾਂਸਦਾਂ ਦੀ ਬੈਠਕ ‘ਚ PM ਮੋਦੀ ਦਾ ਵੱਡਾ ਬਿਆਨ, ਬੋਲੇ- ਪੰਜਾਬ ‘ਚ 22 ਵਿਧਾਇਕ ਹੋਣ ਦੇ ਬਾਵਜੂਦ ਨਹੀਂ ਲਿਆ ਡਿਪਟੀ ਸੀਐੱਮ ਦਾ ਅਹੁਦਾ

Updated On: 

01 Aug 2023 08:37 AM

ਮੋਦੀ ਨੇ ਕਿਹਾ ਕਿ NDA ਸੁਆਰਥ ਲਈ ਨਹੀਂ ਸਗੋਂ ਕੁਰਬਾਨੀ ਲਈ ਬਣੀ ਸੀ। ਪੰਜਾਬ ਦੀ ਅਕਾਲੀ ਸਰਕਾਰ ਵਿੱਚ ਸਾਡੇ 22 ਵਿਧਾਇਕ ਸਨ। ਅਸੀਂ ਉੱਥੋਂ ਦੇ ਡਿਪਟੀ ਸੀਐਮ ਦਾ ਅਹੁਦਾ ਵੀ ਨਹੀਂ ਮੰਗਿਆ।

NDA ਸਾਂਸਦਾਂ ਦੀ ਬੈਠਕ ਚ PM ਮੋਦੀ ਦਾ ਵੱਡਾ ਬਿਆਨ, ਬੋਲੇ- ਪੰਜਾਬ ਚ 22 ਵਿਧਾਇਕ ਹੋਣ ਦੇ ਬਾਵਜੂਦ ਨਹੀਂ ਲਿਆ ਡਿਪਟੀ ਸੀਐੱਮ ਦਾ ਅਹੁਦਾ

(Photo Credit: Twitter/@narendramodi)

Follow Us On

ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਯਾਨੀ NDA ਦੇ 44 ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੰਸਦ ਅਨੇਕਸੀ ਬਿਲਡਿੰਗ ‘ਚ ਹੋਈਆਂ ਦੋ ਬੈਠਕਾਂ ‘ਚ ਪੱਛਮੀ ਯੂਪੀ, ਪੱਛਮੀ ਬੰਗਾਲ, ਝਾਰਖੰਡ ਅਤੇ ਉੜੀਸਾ ਦੇ ਸੰਸਦ ਮੈਂਬਰ ਮੌਜੂਦ ਸਨ। ਮੀਟਿੰਗਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।

ਮੋਦੀ ਨੇ ਕਿਹਾ ਕਿ NDA ਸੁਆਰਥ ਲਈ ਨਹੀਂ ਸਗੋਂ ਕੁਰਬਾਨੀ ਲਈ ਬਣੀ ਸੀ। ਬਿਹਾਰ ‘ਚ ਸਾਡੇ ਜ਼ਿਆਦਾ ਵਿਧਾਇਕ ਸਨ, ਫਿਰ ਵੀ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਪੰਜਾਬ ਦੀ ਅਕਾਲੀ ਸਰਕਾਰ ਵਿੱਚ ਸਾਡੇ 22 ਵਿਧਾਇਕ ਸਨ। ਅਸੀਂ ਉੱਥੋਂ ਦੇ ਡਿਪਟੀ ਸੀਐਮ ਦਾ ਅਹੁਦਾ ਵੀ ਨਹੀਂ ਮੰਗਿਆ।

2024 ‘ਚ ਵੀ ਸਾਡੀ ਸਰਕਾਰ ਬਣੇਗੀ

ਉਨ੍ਹਾਂ ਕਿਹਾ ਕਿ ਐਨ.ਡੀ.ਏ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਹੀ ਹੈ ਅਤੇ ਲੋਕਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ। ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ‘ਚ ਵੀ ਸਾਡੀ ਸਰਕਾਰ ਬਣੇਗੀ। ਮੋਦੀ ਨੇ ਕਿਹਾ ਕਿ ਯੂ.ਪੀ.ਏ. ਦੇ ਸਿਰ ‘ਤੇ ਬਹੁਤ ਸਾਰੇ ਦਾਗ ਹਨ, ਇਸ ਲਈ ਇਸ ਨੂੰ ਆਪਣਾ ਨਾਂ ਬਦਲਣਾ ਪਿਆ।

ਮੀਟਿੰਗ ਨੂੰ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਸੰਬੋਧਨ ਕੀਤਾ।

NDA ਪਿਛਲੇ 25 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੀ

ਮੀਟਿੰਗ ਤੋਂ ਬਾਹਰ ਆਉਂਦੇ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਕਿਹਾ ਕਿ ਐਨ.ਡੀ.ਏ. ਪਿਛਲੇ 25 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੀ ਹੈ। ਪੀਐਮ ਨੇ ਇਹ ਬੈਠਕ ਐਨਡੀਏ ਦੇ 25 ਸਾਲ ਪੂਰੇ ਹੋਣ ‘ਤੇ ਕੀਤੀ ਹੈ।

BJP ਨੇ ਸੰਸਦ ਮੈਂਬਰਾਂ ਨੂੰ 11 ਸਮੂਹਾਂ ‘ਚ ਵੰਡਿਆ

ਬਿਹਾਰ, ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਹਰਿਆਣਾ, ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ ਤੋਂ 63 ਸੰਸਦ ਮੈਂਬਰ 3 ਅਗਸਤ ਨੂੰ 5ਵੀਂ ਅਤੇ 6ਵੀਂ ਕਲੱਸਟਰ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version