PM ਮੋਦੀ ਦੱਖਣੀ ਅਫਕੀਰਾ ਲਈ ਰਵਾਨਾ, 15ਵੇਂ ਬ੍ਰਿਕਸ ਸਮਿਟ ‘ਚ ਲੈਣਗੇ ਹਿੱਸਾ, ਚੀਨੀ ਰਾਸ਼ਟਰਪਤੀ ਨਾਲ ਵੀ ਹੋ ਸਕਦੀ ਹੈ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਜੋਹਾਨਸਬਰਗ ਤੋਂ ਬਾਅਦ ਗ੍ਰੀਸ ਦੀ ਯਾਤਰਾ ਕਰਨਗੇ, ਜਿੱਥੇ ਉਹ ਮੇਜ਼ਬਾਨ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਟਾਕਿਸ ਨਾਲ ਦੋਵਾਂ ਦੇਸ਼ਾਂ ਦੇ ਸਮੁੱਚੇ ਸਪੈਕਟ੍ਰਮ 'ਤੇ ਵਿਸਤ੍ਰਿਤ ਚਰਚਾ ਕਰਨਗੇ। 15ਵੇਂ ਬ੍ਰਿਕਸ ਸੰਮੇਲਨ ਦੌਰਾਨ ਪੀਐਮ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰ ਸਕਦੇ ਹਨ।
ਜਿਨਪਿੰਗ ਨੂੰ ਮਿਲ ਸਕਦੇ ਹਨ
ਦੱਸਿਆ ਜਾ ਰਿਹਾ ਹੈ ਕਿ ਰੀਟਰੀਟ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ (President) ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾ ਬਾਲੀ (ਇੰਡੋਨੇਸ਼ੀਆ) ‘ਚ ਜੀ-20 ਸੰਮੇਲਨ ਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮਿਲੇ ਸਨ। ਲਗਭਗ ਇਕ ਸਾਲ ਬਾਅਦ ਦੋਹਾਂ ਦੇਸ਼ਾਂ ਨੇ ਮੰਨਿਆ ਕਿ ਮੋਦੀ-ਜਿਨਪਿੰਗ ਦੀ ਬੈਠਕ ‘ਚ ਵੀ ਸਰਹੱਦੀ ਵਿਵਾਦ ‘ਤੇ ਚਰਚਾ ਹੋਈ ਸੀ।ਲੱਦਾਖ ‘ਚ ਚੀਨ ਤੇ ਭਾਰਤ ਵਿਚਾਲੇ ਤਣਾਅ
ਦੋਵਾਂ ਨੇਤਾਵਾਂ ਵਿਚਾਲੇ ਦੁਵੱਲੀ ਮੁਲਾਕਾਤ ਦੀ ਵੀ ਗੱਲ ਚੱਲ ਰਹੀ ਹੈ। ਜੇਕਰ ਇਹ ਦੁਵੱਲੀ ਮੀਟਿੰਗ ਹੁੰਦੀ ਹੈ, ਤਾਂ ਮਈ 2020 ਵਿੱਚ ਪੂਰਬੀ ਲੱਦਾਖ ਵਿੱਚ ਸਰਹੱਦੀ ਤਣਾਅ ਤੋਂ ਬਾਅਦ ਇਹ ਉਨ੍ਹਾਂ ਵਿਚਕਾਰ ਪਹਿਲੀ ਮੁਲਾਕਾਤ ਹੋਵੇਗੀ। ਹਾਲਾਂਕਿ ਅਧਿਕਾਰਤ ਤੌਰ ‘ਤੇ ਵਿਦੇਸ਼ ਸਕੱਤਰ ਨੇ ਕਿਹਾ ਹੈ ਕਿ ਬੈਠਕ ਦਾ ਪ੍ਰੋਗਰਾਮ ਅਜੇ ਅੰਤਿਮ ਨਹੀਂ ਹੈ।ਬ੍ਰਿਕਸ ਪੰਜ ਵਿਕਾਸਸ਼ੀਲ ਦੇਸ਼ਾਂ ਦਾ ਹੈ ਸਮੂਹ
ਦੱਸ ਦੇਈਏ ਕਿ 2019 ਤੋਂ ਬਾਅਦ ਭੌਤਿਕ ਮੌਜੂਦਗੀ ਵਿੱਚ ਹੋਣ ਵਾਲੀ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਨੇਤਾਵਾਂ ਦੀ ਇਹ ਪਹਿਲੀ ਬੈਠਕ ਹੋਵੇਗੀ। ਹਾਲਾਂਕਿ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜੋਹਾਨਸਬਰਗ ਨਾ ਜਾਣ ਦਾ ਪਹਿਲਾਂ ਹੀ ਐਲਾਨ ਕੀਤਾ ਹੈ। ਦੱਸ ਦੇਈਏ ਕਿ ਬ੍ਰਿਕਸ ਪੰਜ ਵਿਕਾਸਸ਼ੀਲ ਦੇਸ਼ਾਂ ਦਾ ਇੱਕ ਸਮੂਹ ਹੈ ਜੋ ਵਿਸ਼ਵ ਦੀ 41 ਪ੍ਰਤੀਸ਼ਤ ਆਬਾਦੀ, 24 ਪ੍ਰਤੀਸ਼ਤ ਗਲੋਬਲ ਜੀਡੀਪੀ ਅਤੇ 16 ਪ੍ਰਤੀਸ਼ਤ ਗਲੋਬਲ ਕਾਰੋਬਾਰ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
