ਧਰਮ ਨਗਰੀ ਕੁਰੂਕਸ਼ੇਤਰ ‘ਚ PM ਮੋਦੀ: ਪੰਚਜੰਨਿਯਾ ਸ਼ੰਖ ਚੌਕ ਦਾ ਉਦਘਾਟਨ, ਸ਼ਹੀਦੀ ਦਿਵਸ ‘ਤੇ ਸਿੱਕਾ ਕੀਤਾ ਜਾਰੀ

Updated On: 

25 Nov 2025 18:46 PM IST

PM Modi in Kurukshetra: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ ਜੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਕਿਤਾਬ ਦਾ ਵਿਮੋਚਨ ਕੀਤਾ ਅਤੇ ਸਿੱਕਾ ਵੀ ਜਾਰੀ ਕੀਤਾ।

ਧਰਮ ਨਗਰੀ ਕੁਰੂਕਸ਼ੇਤਰ ਚ PM ਮੋਦੀ: ਪੰਚਜੰਨਿਯਾ ਸ਼ੰਖ ਚੌਕ ਦਾ ਉਦਘਾਟਨ, ਸ਼ਹੀਦੀ ਦਿਵਸ ਤੇ ਸਿੱਕਾ ਕੀਤਾ ਜਾਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ (Photo Credit: PTI)

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 25 ਨਵੰਬਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਦੌਰੇ ‘ਤੇ ਪਹੁੰਚੇ। ਉਨ੍ਹਾਂ ਨੇ ਜੋਤੀਸਰ ਅਨੁਭਵ ਕੇਂਦਰ ਅਤੇ ਪੰਚਜੰਨਿਯਾ ਸ਼ੰਖ ਯਾਦਗਾਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਆਯੋਜਿਤ ਇਕੱਠ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਕਿਤਾਬ ਦਾ ਵਿਮੋਚਨ ਕੀਤਾ ਅਤੇ ਇੱਕ ਸਿੱਕਾ ਵੀ ਜਾਰੀ ਕੀਤਾ।

ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਗੁਰੂ ਤੇਗ਼ ਬਹਾਦਰ ਜੀ ਨੇ ਵੀ ਸੱਚ ਅਤੇ ਨਿਆਂ ਨੂੰ ਆਪਣਾ ਧਰਮ ਮੰਨਿਆ ਅਤੇ ਇਸ ਦੀ ਰੱਖਿਆ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਜਦੋਂ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ, ਇੱਥੇ ਆਏ ਤਾਂ ਉਨ੍ਹਾਂ ਨੇ ਇੱਥੇ ਆਪਣੀ ਦਲੇਰੀ ਦੀ ਛਾਪ ਛੱਡੀ।”

ਅਸੀਂ ਨਾ ਤਾਂ ਕਿਸੇ ਨੂੰ ਡਰਾਉਂਦੇ ਹਾਂ ਅਤੇ ਨਾ ਹੀ ਕਿਸੇ ਤੋਂ ਡਰਦੇ ਹਾਂ। ਇਹ ਸਾਡੇ ਗੁਰੂਆਂ ਦਾ ਦਿੱਤਾ ਹੋਇਆ ਮੰਤਰ ਹੈ। ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਅਸੀਂ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦੇ। ਆਪ੍ਰੇਸ਼ਨ ਸਿੰਦੂਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਪੂਰੀ ਦੁਨੀਆ ਨੇ ਇਹ ਦੇਖਿਆ ਹੈ। ਨਵਾਂ ਭਾਰਤ ਨਾ ਤਾਂ ਡਰਦਾ ਹੈ ਅਤੇ ਨਾ ਹੀ ਰੁਕਦਾ ਹੈ; ਅੱਜ ਭਾਰਤ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ।”

ਕੁਰੂਕਸ਼ੇਤਰ ਸਿੱਖ ਪਰੰਪਰਾ ਦਾ ਮੁੱਖ ਕੇਂਦਰ- PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਭਾਰਤ ਦੀ ਵਿਰਾਸਤ ਦਾ ਇੱਕ ਸ਼ਾਨਦਾਰ ਸੰਗਮ ਹੈ। ਅੱਜ ਸਵੇਰੇ, ਮੈਂ ਰਾਮਾਇਣ ਦੀ ਨਗਰੀ, ਅਯੁੱਧਿਆ ਵਿੱਚ ਸੀ ਅਤੇ ਹੁਣ ਮੈਂ ਗੀਤਾ ਦੀ ਨਗਰੀ, ਕੁਰੂਕਸ਼ੇਤਰ ਵਿੱਚ ਹਾਂ। ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕਰਦਾ ਹਾਂ।” ਦੋਸਤੋ, ਪੰਜ-ਛੇ ਸਾਲ ਪਹਿਲਾਂ, ਇੱਕ ਹੋਰ ਸ਼ਾਨਦਾਰ ਸੰਯੋਗ ਹੋਇਆ: 9 ਨਵੰਬਰ, 2019 ਨੂੰ ਸੁਪਰੀਮ ਕੋਰਟ ਨੇ ਰਾਮ ਮੰਦਰ ‘ਤੇ ਆਪਣਾ ਫੈਸਲਾ ਸੁਣਾਇਆ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ (Photo Credit: PTI)

ਮੈਂ ਪ੍ਰਾਰਥਨਾ ਕਰ ਰਿਹਾ ਸੀ ਕਿ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇ। ਸਾਰਿਆਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ, ਅਤੇ ਰਾਮ ਮੰਦਰ ਦੇ ਹੱਕ ਵਿੱਚ ਫੈਸਲਾ ਉਸੇ ਦਿਨ ਆਇਆ। ਅੱਜ, ਜਦੋਂ ਅਯੁੱਧਿਆ ਵਿੱਚ ਧਰਮ ਦਾ ਝੰਡਾ ਲਹਿਰਾਇਆ ਗਿਆ, ਮੈਨੂੰ ਇੱਥੇ ਸੰਗਤ ਦਾ ਆਸ਼ੀਰਵਾਦ ਮਿਲਿਆ ਹੈ।

ਸ਼ਹੀਦੀ ਦਿਵਸ ‘ਤੇ ਸਿੱਕਾ ਕੀਤਾ ਜਾਰੀ

ਕੁਰੂਕਸ਼ੇਤਰ ਦੀ ਇਸ ਧਰਤੀ ‘ਤੇ, ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਕਿ ਸੱਚ ਦੇ ਮਾਰਗ ‘ਤੇ ਆਪਣੇ ਧਰਮ ਲਈ ਆਪਣੀ ਜਾਨ ਕੁਰਬਾਨ ਕਰਨਾ ਬਿਹਤਰ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਸੱਚ ਅਤੇ ਨਿਆਂ ਨੂੰ ਆਪਣਾ ਧਰਮ ਮੰਨਿਆ ਅਤੇ ਇਸ ਦੀ ਰੱਖਿਆ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਇਸ ਇਤਿਹਾਸਕ ਮੌਕੇ ‘ਤੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਅਤੇ ਇੱਕ ਵਿਸ਼ੇਸ਼ ਸਿੱਕਾ ਜਾਰੀ ਕੀਤਾ ਹੈ। ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਸਿੱਖ ਪਰੰਪਰਾ ਦਾ ਮੁੱਖ ਕੇਂਦਰ ਹੈ।