ਦੁਨੀਆ ਦੀ ਕੋਈ ਵੀ ਤਾਕਤ 370 ਦੀ ਵਾਪਸੀ ਨਹੀਂ ਕਰਵਾ ਸਕਦੀ: ਪ੍ਰਧਾਨ ਮੰਤਰੀ ਮੋਦੀ
PM Modi on 370: ਪੀਐਮ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣਾ 21ਵੀਂ ਸਦੀ ਦਾ ਸਭ ਤੋਂ ਵੱਡਾ ਫੈਸਲਾ ਸੀ। ਕਾਂਗਰਸ ਕਸ਼ਮੀਰ 'ਚ ਫਿਰ ਸਾਜ਼ਿਸ਼ ਰਚ ਰਹੀ ਹੈ। ਕਾਂਗਰਸ ਕਸ਼ਮੀਰ ਨੂੰ ਤੋੜਨਾ ਚਾਹੁੰਦੀ ਹੈ। ਕਾਂਗਰਸ ਅਤੇ ਐਨਸੀ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਦੁਨੀਆ ਦੀ ਕੋਈ ਵੀ ਤਾਕਤ ਜੰਮੂ-ਕਸ਼ਮੀਰ 'ਚ ਧਾਰਾ 370 ਦੀ ਵਾਪਸੀ ਨਹੀਂ ਕਰਵਾ ਸਕਦੀ।
ਮਹਾਰਾਸ਼ਟਰ ਦੇ ਧੂਲੇ ‘ਚ ਪੀਐੱਮ ਮੋਦੀ ਨੇ ਜੰਮੂ-ਕਸ਼ਮੀਰ ‘ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਗਠਜੋੜ ਸਰਕਾਰ ‘ਤੇ ਵੱਡਾ ਹਮਲਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਕਸ਼ਮੀਰ ‘ਚ ਫਿਰ ਤੋਂ ਸਾਜ਼ਿਸ਼ ਕਰ ਰਹੀ ਹੈ। ਕਾਂਗਰਸ ਕਸ਼ਮੀਰ ਨੂੰ ਤੋੜਨਾ ਚਾਹੁੰਦੀ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਜੰਮੂ-ਕਸ਼ਮੀਰ ‘ਚ ਧਾਰਾ 370 ਦੀ ਵਾਪਸੀ ਚਾਹੁੰਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਜੋ ਕੁਝ ਹੋਇਆ ਤੁਸੀਂ ਦੇਖਿਆ।
ਪੀਐਮ ਮੋਦੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਧਾਰਾ 370 ਨੂੰ ਵਾਪਸ ਲੈਣ ਦਾ ਪ੍ਰਸਤਾਵ ਪਾਸ ਹੋਇਆ। ਵਿਧਾਨ ਸਭਾ ਦੇ ਅੰਦਰ ਧਾਰਾ 370 ਦੇ ਸਮਰਥਨ ਵਿੱਚ ਬੈਨਰ ਲਹਿਰਾਏ ਗਏ। ਭਾਜਪਾ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਬੈਨਰਾਂ ਨੂੰ ਵਿਧਾਨ ਸਭਾ ਦੇ ਬਾਹਰ ਸੁੱਟ ਦਿੱਤਾ ਗਿਆ। ਕਾਂਗਰਸ ਜੰਮੂ-ਕਸ਼ਮੀਰ ਵਿੱਚ ਬਾਬਾ ਸਾਹਿਬ ਦਾ ਸੰਵਿਧਾਨ ਨਹੀਂ ਚਾਹੁੰਦੀ। ਕਾਂਗਰਸ ਗਠਜੋੜ ਸੰਵਿਧਾਨ ਦੀ ਝੂਠੀ ਕਿਤਾਬ ਲਹਿਰਾਉਂਦਾ ਹੈ।
ਕੋਈ ਵੀ ਤਾਕਤ ਧਾਰਾ 370 ਨੂੰ ਵਾਪਸ ਨਹੀਂ ਕਰਵਾ ਸਕਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਬਾਬਾ ਸਾਹਿਬ ਦਾ ਸੰਵਿਧਾਨ ਹੀ ਕੰਮ ਕਰੇਗਾ। ਕਾਂਗਰਸ ਨੂੰ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣਾ ਬੰਦ ਕਰਨਾ ਚਾਹੀਦਾ ਹੈ। ਕਾਂਗਰਸ ਨੂੰ ਕਸ਼ਮੀਰ ਨੂੰ ਲੈ ਕੇ ਵੱਖਵਾਦੀਆਂ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ। ਪੀਐਮ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣਾ 21ਵੀਂ ਸਦੀ ਦਾ ਸਭ ਤੋਂ ਵੱਡਾ ਫੈਸਲਾ ਸੀ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਦੁਨੀਆ ਦੀ ਕੋਈ ਵੀ ਤਾਕਤ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਵਾਪਸ ਨਹੀਂ ਲਿਆ ਸਕਦੀ।
ਇੱਕ ਜਾਤੀ ਨਾਲ ਦੂਜੀ ਜਾਤੀ ਨਾਲ ਲੜਵਾ ਰਹੀ ਹੈ ਕਾਂਗਰਸ
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਕਾਂਗਰਸ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਵਾਉਣ ਦੀ ਖਤਰਨਾਕ ਖੇਡ ਖੇਡ ਰਹੀ ਹੈ ਅਤੇ ਇਹ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਕਾਂਗਰਸ ਕਦੇ ਵੀ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਨੂੰ ਅੱਗੇ ਵਧਦਾ ਨਹੀਂ ਦੇਖ ਸਕਦੀ। ਇਹ ਕਾਂਗਰਸ ਦਾ ਇਤਿਹਾਸ ਹੈ, ਇਸ ਲਈ ਮੈਂ ਕਹਿੰਦਾ ਹਾਂ, ‘ਏਕ ਹੈਂ ਤੋ ਸੇਫ ਹੈਂ’ ਅਸੀਂ ਇਕਜੁੱਟ ਹੋ ਕੇ ਕਾਂਗਰਸ ਦੀ ਖਤਰਨਾਕ ਖੇਡ ਨੂੰ ਨਾਕਾਮ ਕਰਨਾ ਹੈ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧਦੇ ਰਹਿਣਾ ਹੈ। ਜਿੱਥੇ ਵੰਡ ਦੀ ਅੱਗ ਲੱਗੀ ਹੋਈ ਹੈ, ਉਸ ਦੀ ਜੜ੍ਹ ਵਿੱਚ ਕਾਂਗਰਸ ਦੀ ਦੇਸ਼ ਵਿਰੋਧੀ ਭਾਵਨਾ ਹੈ। ਕਾਂਗਰਸ ਹਮੇਸ਼ਾ ਦੇਸ਼ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਰਹੀ ਹੈ।
4 ਪੀੜ੍ਹੀਆਂ ਆ ਜਾਣ ਤਾਂ ਵੀ 370 ਵਾਪਸ ਨਹੀਂ ਹੋਵੇਗਾ – ਸ਼ਾਹ
ਉੱਧਰ, ਮਹਾਰਾਸ਼ਟਰ ਦੇ ਸ਼ਿਰਾਲਾ ‘ਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਦੀ ਬਹਾਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਵਾਪਸ ਲਿਆਉਣਾ ਚਾਹੁੰਦੀ ਹੈ। ਮੈਂ ਕਹਿੰਦਾ ਹਾਂ ਕਿ 4 ਪੀੜ੍ਹੀਆਂ ਆ ਜਾਣ ਤਾਂ ਵੀ 370 ਵਾਪਸ ਨਹੀਂ ਹੋਵੇਗੀ।