Parliament Security Breach: ਅਦਾਲਤ ਨੇ ਚਾਰੋਂ ਮੁਲਜ਼ਮ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜੇ, ਸਪੈਸ਼ਲ ਸੈੱਲ ਦੀ ਹਿਰਾਸਤ ‘ਚ ਰਹਿਣਗੇ

Updated On: 

14 Dec 2023 21:34 PM

13 ਦਸੰਬਰ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਵਿਗੜੇ ਹਾਲਾਤ ਕਾਰਨ ਅੱਜ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ। ਸਾਰੀਆਂ ਪਾਰਟੀਆਂ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪੂਰੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸੰਸਦ ਦੀ ਸੁਰੱਖਿਆ ਦੀ ਸਮੀਖਿਆ ਕਰਨ ਦੀ ਗੱਲ ਵੀ ਕਹੀ ਹੈ।

Parliament Security Breach: ਅਦਾਲਤ ਨੇ ਚਾਰੋਂ ਮੁਲਜ਼ਮ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜੇ, ਸਪੈਸ਼ਲ ਸੈੱਲ ਦੀ ਹਿਰਾਸਤ ਚ ਰਹਿਣਗੇ

Pic Credit: Tv9Hindi.com

Follow Us On

ਸੰਸਦ ਭਵਨ ਦੇ ਬਾਹਰ ਅਤੇ ਅੰਦਰ ਹੰਗਾਮਾ ਕਰਨ ਅਤੇ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਨੇ 15 ਦਿਨ ਦਾ ਰਿਮਾਂਡ ਮੰਗਿਆ ਸੀ। ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ 2 ਡਾ: ਹਰਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਵੱਲੋਂ ਸਰਕਾਰੀ ਵਕੀਲ ਇਰਫਾਨ ਅਹਿਮਦ ਪੇਸ਼ ਹੋਏ। ਫਿਲਹਾਲ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਦਿੱਤਾ ਹੈ ਪਰ ਲੋੜ ਪੈਣ ‘ਤੇ ਇਸ ਨੂੰ ਵਧਾਇਆ ਜਾ ਸਕਦਾ ਹੈ।

ਦਿੱਲੀ ਪੁਲਿਸ ਨੇ ਸੰਸਦ ਭਵਨ (Parliament House) ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ੀ ਨੀਲਮ, ਅਮੋਲ, ਸਾਗਰ ਸ਼ਰਮਾ ਅਤੇ ਮਨੋਰੰਜਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚਾਰਾਂ ਗ੍ਰਿਫ਼ਤਾਰੀਆਂ ਵਿੱਚੋਂ ਦੋ ਲੋਕਾਂ ਉੱਤੇ ਸੰਸਦ ਦੇ ਅੰਦਰ ਲੋਕ ਸਭਾ ਵਿੱਚ ਹੰਗਾਮਾ ਕਰਨ ਦਾ ਇਲਜ਼ਾਮ ਹੈ, ਜਦੋਂ ਕਿ ਦੋ ਲੋਕਾਂ ਉੱਤੇ ਸੰਸਦ ਦੇ ਬਾਹਰ ਨਾਅਰੇਬਾਜ਼ੀ ਕਰਨ ਦਾ ਦੋਸ਼ ਹੈ। ਦਿੱਲੀ ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਵਿੱਚ ਛੇ ਮੁਲਜ਼ਮ ਹਨ। ਜਿਨ੍ਹਾਂ ਵਿੱਚੋਂ 4 ਗ੍ਰਿਫ਼ਤਾਰ ਹਨ, ਇੱਕ ਮੁਲਜ਼ਮ ਵਿਸ਼ਾਲ ਹਿਰਾਸਤ ਵਿੱਚ ਹੈ ਜਦਕਿ ਛੇਵਾਂ ਮੁਲਜ਼ਮ ਲਲਿਤ ਝਾਅ ਫਰਾਰ ਹੈ।

ਸੰਸਦ ਕਾਂਡ ‘ਚ 8 ਮੁਲਾਜ਼ਮ ਮੁਅੱਤਲ

ਇਸ ਤੋਂ ਪਹਿਲਾਂ ਅੱਜ ਸੰਸਦ ਸਕੱਤਰੇਤ ਦੇ 8 ਮੁਲਾਜ਼ਮਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਸੁਰੱਖਿਆ ਵਿੱਚ ਕਮੀਆਂ ਦੇ ਚੱਲਦਿਆਂ ਤੁਰੰਤ ਮੁਅੱਤਲ (Suspend) ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਦੇ ਨਾਂ ਹਨ- ਅਰਵਿੰਦ, ਗਣੇਸ਼, ਪ੍ਰਦੀਪ, ਰਾਮਪਾਲ, ਵਿਮਿਤ, ਨਰਿੰਦਰ, ਅਨਿਲ ਅਤੇ ਵੀਰ ਦਾਸ। ਇਸ ਘਟਨਾ ਤੋਂ ਬਾਅਦ ਪੂਰੇ ਸੰਸਦ ਕੰਪਲੈਕਸ ‘ਚ ਸੁਰੱਖਿਆ ਨੂੰ ਹੋਰ ਅਲਰਟ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਸੰਸਦ ਦੇ ਅੰਦਰ ਜਾਣ ਵਾਲੇ ਹਰ ਵਿਅਕਤੀ ਨੂੰ ਸਖ਼ਤ ਸੁਰੱਖਿਆ ‘ਚੋਂ ਲੰਘਣਾ ਪਿਆ। ਸਾਰਿਆਂ ਦੀ ਜੁੱਤੀ ਉਤਾਰ ਕੇ ਜਾਂਚ ਕੀਤੀ ਗਈ।

ਵੀਰਵਾਰ ਨੂੰ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ

ਪੂਰੇ ਮਾਮਲੇ ਨੂੰ ਲੈ ਕੇ ਸੰਸਦ ‘ਚ ਭਾਰੀ ਹੰਗਾਮਾ ਹੋਇਆ। ਸਾਰੀਆਂ ਸਿਆਸੀ ਪਾਰਟੀਆਂ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਪੂਰੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੌਜੂਦਾ ਸੁਰੱਖਿਆ ਦੀ ਸਮੀਖਿਆ ਕਰਨ ਦੀ ਗੱਲ ਵੀ ਕਹੀ ਹੈ। ਅੱਜ ਸੰਸਦ ‘ਚ ਸਰਕਾਰ ਵਿਰੁੱਧ ਹੰਗਾਮਾ ਕਰਨ ‘ਤੇ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ 9 ਸੰਸਦ ਮੈਂਬਰ ਕਾਂਗਰਸ ਦੇ ਹਨ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।