ਸਾਂਸਦ ਗੁਰਜੀਤ ਔਜਲਾ ਨੇ ਦਲੇਰੀ ਨਾਲ ਬਾਹਰ ਸੁੱਟਿਆ ਕਲਰ ਬੰਬ, ਕਿਹਾ- ਸਭ ਦੀ ਸੁਰੱਖਿਆ ਕਰਨ ਲਈ ਨਹੀਂ ਕੀਤੀ ਪਰਵਾਹ

abhishek-thakur
Updated On: 

13 Dec 2023 19:08 PM

ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ 'ਤੇ ਬੁੱਧਵਾਰ ਨੂੰ ਵਾਪਰੀ ਇਸ ਘਟਨਾ 'ਚ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਦੋ ਨੌਜਵਾਨਾਂ ਵੱਲੋਂ ਸੁੱਟਿਆ ਗਿਆ ਕਲਰ ਬੰਬ ਚੁੱਕ ਕੇ ਬਾਹਰ ਸੁੱਟ ਦਿੱਤਾ। ਜਦਕਿ ਇੱਕ ਹੋਰ ਸੰਸਦ ਮੈਂਬਰ ਬੈਨੀਵਾਲ ਨੇ ਸਪੀਕਰ ਵੱਲ ਵਧਦੇ ਨੌਜਵਾਨ ਨੂੰ ਫੜ ਲਿਆ। ਗੁਰਜੀਤ ਔਜਲਾ ਨੇ ਦੱਸਿਆ ਕਿ ਨੌਜਵਾਨ ਸਦਨ ਵਿੱਚ ਨਾਅਰੇਬਾਜ਼ੀ ਵੀ ਕਰ ਰਹੇ ਸਨ।

ਸਾਂਸਦ ਗੁਰਜੀਤ ਔਜਲਾ ਨੇ ਦਲੇਰੀ ਨਾਲ ਬਾਹਰ ਸੁੱਟਿਆ ਕਲਰ ਬੰਬ, ਕਿਹਾ- ਸਭ ਦੀ ਸੁਰੱਖਿਆ ਕਰਨ ਲਈ ਨਹੀਂ ਕੀਤੀ ਪਰਵਾਹ

ਸਾਂਸਦ ਗੁਰਜੀਤ ਔਜਲਾ

Follow Us On

ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਹਮਲੇ ਤੋਂ ਬਾਅਦ ਕਿਹਾ ਕਿ ਸਿਫਰ ਕਾਲ ਦੇ ਆਖਰੀ ਪਲ ਚੱਲ ਰਹੇ ਸਨ। ਉਪਰੋਂ ਦੋ ਨੌਜਵਾਨਾਂ ਨੇ ਛਾਲ ਮਾਰੀ ਤਾਂ ਅਸੀਂ ਸਾਹਮਣੇ ਬੈਠੇ ਸੀ। ਜਦੋਂ ਰੌਲਾ ਪਿਆ ਤਾਂ ਮੈਂ ਧਿਆਨ ਦਿੱਤਾ। ਇੱਕ ਨੇ ਛਾਲ ਮਾਰੀ ਸੀ ਤੇ ਦੂਜਾ ਛਾਲ ਮਾਰ ਰਿਹਾ ਸੀ। ਜਿਸ ਨੇ ਪਹਿਲਾਂ ਛਾਲ ਮਾਰੀ ਉਹ ਸਪੀਕਰ ਵੱਲ ਵਧ ਰਿਹਾ ਸੀ। ਉਹ ਜੁੱਤੀ ਉਤਾਰਨ ਲੱਗਾ, ਜੁੱਤੀ ਵਿੱਚ ਕੁਝ ਸੀ। ਪਰ ਜਦੋਂ ਉਹ ਐਮਪੀ ਬੈਨੀਵਾਲ ਕੋਲ ਪਹੁੰਚਿਆ ਤਾਂ ਉਸ ਨੂੰ ਫੜ ਲਿਆ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਪਿੱਛੇ ਕੋਈ ਹੋਰ ਵੀ ਸੀ। ਇਹ ਧੂੰਏਂ ਵਰਗੀ ਕੋਈ ਚੀਜ਼ ਛੱਡਦਾ ਸੀ, ਇਹ ਧੂੰਏਂ ਵਰਗਾ ਸੀ। ਇਸ ਦਾ ਰੰਗ ਪੀਲਾ ਸੀ। ਮੈਂ ਤੁਰੰਤ ਇਸ ਨੂੰ ਚੁੱਕਿਆ ਅਤੇ ਬਾਹਰ ਸੁੱਟ ਦਿੱਤਾ, ਮੈਂ ਨਹੀਂ ਜਾਣਦਾ ਸੀ ਇਹ ਕੀ ਸੀ ਪਰ ਇਹ ਸਭ ਦੀ ਸੁਰੱਖਿਆ ਦਾ ਮਾਮਲਾ ਸੀ। ਕੁਝ ਹੀ ਦੇਰ ਵਿੱਚ ਸਾਰੀਆਂ ਨੇ ਉਸ ਨੂੰ ਫੜ ਲਿਆ।

ਤਾਨਾਸ਼ਾਹੀ ਬੰਦ ਕਰਨ ਦੇ ਨਾਅਰੇ ਲਾਏ ਗਏ

ਸਾਂਸਦ ਔਜਲਾ ਨੇ ਆਪਣਾ ਹੱਥ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੱਥ ਵਿੱਚ ਪੀਲਾ ਰੰਗ ਉਸੇ ਰੰਗ ਦੇ ਬੰਬ ਦਾ ਹੈ। ਉਸ ਨੇ ਨਾ ਇਸ ਨੂੰ ਸੁੰਘਿਆ ਹੈ ਅਤੇ ਨਾ ਹੀ ਆਪਣੇ ਹੱਥ ਧੋਤੇ ਹਨ। ਸਪੀਕਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਟੈਸਟ ਕਰਨ ਤੋਂ ਬਾਅਦ ਹੀ ਹੱਥ ਧੋਣਗੇ।

ਗੁਰਜੀਤ ਔਜਲਾ ਨੇ ਦੱਸਿਆ ਕਿ ਨੌਜਵਾਨ ਸਦਨ ਵਿੱਚ ਨਾਅਰੇਬਾਜ਼ੀ ਵੀ ਕਰ ਰਹੇ ਸਨ। ਉਹ ਤਾਨਾਸ਼ਾਹੀ ਬੰਦ ਕਰਨ ਦੇ ਨਾਅਰੇ ਲਗਾ ਰਹੇ ਸਨ। ਪਰ ਨਾਅਰਿਆਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਹਰ ਕੋਈ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ।

ਨਵੀਂ ਸੰਸਦ ਦੀ ਸੁਰੱਖਿਆ ‘ਤੇ ਉੱਠੇ ਸਵਾਲ

ਸੰਸਦ ਮੈਂਬਰ ਔਜਲਾ ਨੇ ਨਵੀਂ ਸੰਸਦ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਸੁਰੱਖਿਆ ਕੁਤਾਹੀ ਹੈ। ਜਦੋਂ ਤੋਂ ਇਹ ਨਵੀਂ ਸੰਸਦ ਬਣੀ ਹੈ, ਉਦੋਂ ਤੋਂ ਇਹ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੱਥੇ ਪਹੁੰਚਣ ਦਾ ਇੱਕ ਹੀ ਰਸਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕੀ ਸੰਸਦ ਵਿੱਚ ਜਾ ਰਿਹਾ ਹੈ ਕੰਟੀਨ ਵਿੱਚ ਬੈਠ ਰਹੇ ਹਨ। ਪੁਰਾਣੀ ਸੰਸਦ ਵਿੱਚ ਅਜਿਹਾ ਨਹੀਂ ਸੀ, ਉੱਥੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੀ।