ਲਸ਼ਕਰ-ਏ-ਤੋਇਬਾ ਦੀ ਨਵੀਂ ਚਾਲ ਆਈ ਸਾਹਮਣੇ, ਹੁਣ ਡਰੋਨਾਂ ਨਾਲ ਪਾਕਿਸਤਾਨ ਭੇਜੇਗਾ ਅੱਤਵਾਦੀ

Updated On: 

16 Sep 2023 14:08 PM

Dropping Terrorist by Drones: ਭਾਰਤੀ ਫੌਜ ਦੀ ਵਧਦੀ ਚੌਕਸੀ ਕਾਰਨ ਪਾਕਿਸਤਾਨ ਤੋਂ ਘੁਸਪੈਠ ਕਰਨ ਵਾਲੇ ਅੱਤਵਾਦੀ ਸਰਹੱਦ 'ਤੇ ਹੀ ਮਾਰੇ ਜਾ ਰਹੇ ਹਨ। ਹੁਣ ਲਸ਼ਕਰ-ਏ-ਤੋਇਬਾ ਇਸ ਨਾਲ ਨਜਿੱਠਣ ਲਈ ਨਵੀਂ ਸਾਜ਼ਿਸ਼ ਘੜ ਰਿਹਾ ਹੈ।

ਲਸ਼ਕਰ-ਏ-ਤੋਇਬਾ ਦੀ ਨਵੀਂ ਚਾਲ ਆਈ ਸਾਹਮਣੇ, ਹੁਣ ਡਰੋਨਾਂ ਨਾਲ ਪਾਕਿਸਤਾਨ ਭੇਜੇਗਾ ਅੱਤਵਾਦੀ

(Photo Credit: Social Media)

Follow Us On

ਭਾਰਤ ‘ਚ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਦੀ ਗੱਲ ਹੁਣ ਪੁਰਾਣੀ ਹੋ ਚੁੱਕੀ ਹੈ। ਹੁਣ ਲਸ਼ਕਰ ਆਪਣੇ ਅੱਤਵਾਦੀਆਂ ਨੂੰ ਭਾਰਤ ਭੇਜਣ ਲਈ ਡਰੋਨ ਦੀ ਵਰਤੋਂ ਦਾ ਪ੍ਰੀਖਣ ਕਰ ਰਿਹਾ ਹੈ। ਭਾਰਤ ‘ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਹਮੇਸ਼ਾ ਆਪਣੇ ਅੱਤਵਾਦੀਆਂ ਨੂੰ ਇੱਥੇ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਸ ਪੱਧਰ ‘ਤੇ ਭਾਰਤੀ ਫੌਜ ਸਰਹੱਦ ‘ਤੇ ਨਜ਼ਰ ਰੱਖ ਰਹੀ ਹੈ, ਉਸ ਨਾਲ ਇਸ ਅੱਤਵਾਦੀ ਸੰਗਠਨ ਦੇ ਮਨਸੂਬੇ ਸਫਲ ਨਹੀਂ ਹੋ ਰਹੇ ਹਨ।

ਅੱਤਵਾਦੀ ਸੰਗਠਨ ਵੱਲੋਂ ਭੇਜੇ ਗਏ ਸਾਰੇ ਅੱਤਵਾਦੀਆਂ ਨੂੰ ਕਿਸੇ ਵੀ ਹਾਲਤ ਵਿੱਚ ਇੱਥੇ ਖਤਮ ਕੀਤਾ ਜਾ ਰਿਹਾ ਹੈ। ਇਸ ਕਾਰਨ ਭਾਰਤੀ ਫੌਜ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅੱਤਵਾਦੀ ਸੰਗਠਨ ਹੁਣ ਡਰੋਨਾਂ ਰਾਹੀਂ ਅੱਤਵਾਦੀਆਂ ਨੂੰ ਭਾਰਤੀ ਖੇਤਰ ‘ਚ ਸੁੱਟਣ ਦੀ ਸਮਰੱਥਾ ਦੀ ਪਰਖ ਕਰ ਰਿਹਾ ਹੈ, ਜੋ 70 ਕਿਲੋਗ੍ਰਾਮ ਭਾਰ ਚੁੱਕ ਸਕਦਾ ਹੈ।

ਲਸ਼ਕਰ-ਏ-ਤੋਇਬਾ ਰਚ ਰਿਹਾ ਵੱਡੀ ਸਾਜ਼ਿਸ਼

ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਲਸ਼ਕਰ-ਏ-ਤੋਇਬਾ ਦੇ ਡਰੋਨ ਸਿਖਲਾਈ ਕੈਂਪ ਦੇ ਅੰਦਰ ਦਾ ਹੈ। ਇਸ ਵੀਡੀਓ ‘ਚ ਇਕ ਵੱਡਾ ਡਰੋਨ ਅੱਤਵਾਦੀਆਂ ਨੂੰ ਲਿਜਾਣ ਅਤੇ ਉਨ੍ਹਾਂ ਨੂੰ ਪਾਣੀ ‘ਚ ਸੁੱਟਣ ਦੀ ਆਪਣੀ ਸਮਰੱਥਾ ਨੂੰ ਪਰਖਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸੰਗਠਨ ਦੀ ਯੋਜਨਾ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ‘ਤੇ ਅੱਤਵਾਦੀਆਂ ਨੂੰ ਭਾਰਤ ‘ਚ ਸੁੱਟਣ ਦੀ ਹੈ। ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਸਰੱਹਦ ਤੇ ਤੈਨਾਤ ਫੌਜੀ ਹੋਰ ਚੌਕਸ ਹੋ ਗਏ ਹਨ। ਦੱਸ ਦਈਏ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਇਸੇ ਤਰ੍ਹਾਂ ਦੇ ਡਰੋਨ ਦੀ ਵਰਤੋਂ ਕਰਕੇ ਇੱਕ ਅੱਤਵਾਦੀ ਮਾਰਿਆ ਗਿਆ ਸੀ।

ਡਰੋਨ ਦੀ ਵਰਤੋਂ ਹਥਿਆਰ ਤੇ ਨਸ਼ੇ ਸਪਲਾਈ ਲਈ ਹੁੰਦੀ

ਹੁਣ ਤੱਕ ਅੱਤਵਾਦੀ ਡਰੋਨਾਂ ਦੀ ਵਰਤੋਂ ਕਰਕੇ ਪੰਜਾਬ, ਰਾਜਸਥਾਨ, ਗੁਜਰਾਤ ਅਤੇ ਜੰਮੂ ਕਸ਼ਮੀਰ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਸੁੱਟਦੇ ਸਨ। ਫੌਜ ਵੱਲੋਂ ਪਾਕਿਸਤਾਨੀ ਡਰੋਨ ਨੂੰ ਡੇਗਣ ਦੀ ਖਬਰ ਹਰ ਦੂਜੇ ਦਿਨ ਸੁਣਨ ਨੂੰ ਮਿਲਦੀ ਹੈ। ਪਰ ਹੁਣ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਸਾਡੇ ਸੁਰੱਖਿਆ ਬਲਾਂ ਨੂੰ ਹੋਰ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਸ ਡਰੋਨ ਰਾਹੀਂ ਅੱਤਵਾਦੀ ਕਿਤੇ ਵੀ ਦਹਿਸ਼ਤ ਪੈਦਾ ਕਰ ਸਕਦੇ ਹਨ ਅਤੇ ਆਪਣੇ ਦੇਸ਼ ਵਾਪਸ ਆ ਸਕਦੇ ਹਨ।

70 ਕਿਲੋ ਦੇ ਨਾਲ 60 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ

ਤੁਹਾਨੂੰ ਦੱਸ ਦੇਈਏ ਕਿ ਇਹ ਡਰੋਨ ਕਾਫੀ ਆਧੁਨਿਕ ਹੈ। ਇਹ ਡਰੋਨ ਪਾਕਿਸਤਾਨੀ ਅੱਤਵਾਦੀ ਸੰਗਠਨ ਕੋਲ ਕਿਵੇਂ ਆਇਆ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਜੇਕਰ ਇਸ ਡਰੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਹ 70 ਕਿਲੋਗ੍ਰਾਮ ਤੱਕ ਦਾ ਪੇਲੋਡ ਲੈ ਜਾ ਸਕਦਾ ਹੈ। ਇਸ ਡਰੋਨ ਦੇ ਜ਼ਰੀਏ 60 ਕਿਲੋਮੀਟਰ ਦੇ ਦਾਇਰੇ ‘ਚ ਮਨੁੱਖੀ ਅੱਤਵਾਦੀਆਂ ਅਤੇ ਹਥਿਆਰਾਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਸਹਿਯੋਗ ਤੋਂ ਬਿਨਾਂ ਉਨ੍ਹਾਂ ਨੂੰ ਅਜਿਹੇ ਡਰੋਨ ਨਹੀਂ ਮਿਲ ਸਕਦੇ ਸਨ।

Exit mobile version