Odisha Train Accident: 288 ਨਹੀਂ ਬਹੁਦ ਜਿਆਦਾ ਹੁੰਦੀ ਮੌਤਾਂ ਦੀ ਗਿਣਤੀ! 1000 ਤੋਂ ਵੱਧ ਜਾਨਾਂ ਦੀ ਇਸ ਤਰ੍ਹਾਂ ਬਚਾਈਆਂ ਗਈਆਂ | Odisha Train Accident CM Naveen Patnaik said Thousand live saved by local People Punjabi news - TV9 Punjabi

Odisha Train Accident: 288 ਨਹੀਂ ਬਹੁਦ ਜਿਆਦਾ ਹੁੰਦੀ ਮੌਤਾਂ ਦੀ ਗਿਣਤੀ! 1000 ਤੋਂ ਵੱਧ ਜਾਨਾਂ ਦੀ ਇਸ ਤਰ੍ਹਾਂ ਬਚਾਈਆਂ ਗਈਆਂ

Updated On: 

07 Jun 2023 11:57 AM

Odisha Train Accident Latest Updates: ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਤੋਂ ਬਾਅਦ ਸਥਾਨਕ ਨਾਗਰਿਕਾਂ ਨੇ ਯਾਤਰੀਆਂ ਦੀ ਮਦਦ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਖੁਦ ਸਥਾਨਕ ਨਾਗਰਿਕਾਂ ਵੱਲੋਂ ਕੀਤੀ ਮਦਦ ਦੀ ਸ਼ਲਾਘਾ ਕੀਤੀ ਹੈ।

Odisha Train Accident: 288 ਨਹੀਂ ਬਹੁਦ ਜਿਆਦਾ ਹੁੰਦੀ ਮੌਤਾਂ ਦੀ ਗਿਣਤੀ! 1000 ਤੋਂ ਵੱਧ ਜਾਨਾਂ ਦੀ ਇਸ ਤਰ੍ਹਾਂ ਬਚਾਈਆਂ ਗਈਆਂ
Follow Us On

Odisha Train Accident: ਉੜੀਸਾ ਰੇਲ ਹਾਦਸੇ ਵਿੱਚ ਜ਼ਖਮੀਆਂ ਅਤੇ ਪੀੜਤਾਂ ਨੂੰ ਬਚਾਉਣ ਲਈ ਸਥਾਨਕ ਨਾਗਰਿਕਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਨਾਗਰਿਕਾਂ ਨੇ ਹਾਦਸੇ ਤੋਂ ਬਾਅਦ ਟ੍ਰੇਨ ‘ਚ ਫਸੇ ਘੱਟੋ-ਘੱਟ 1000 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ (CM Naveen Patnaik) ਨੇ ਸਥਾਨਕ ਨਾਗਰਿਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਨੁੱਖਤਾ ਦੀ ਸਭ ਤੋਂ ਵੱਡੀ ਉਦਾਹਰਣ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਖੂਨਦਾਨ ਲਈ ਲਾਈਨਾਂ ਵਿੱਚ ਖੜ੍ਹੇ ਲੋਕਾਂ ਦੀ ਸ਼ਲਾਘਾ ਕੀਤੀ।

ਸਥਾਨਕ ਲੋਕਾਂ ਨੇ ਬੇਹੱਦ ਮਦਦ ਕੀਤੀ- ਪਟਨਾਇਕ

ਪਟਨਾਇਕ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਸਥਾਨਕ ਲੋਕਾਂ ਦੀਆਂ ਕੋਸ਼ਿਸ਼ਾਂ ਨੇ ਉੜੀਸਾ ਦੇ ਲੋਕਾਂ ਦੀ ਹਮਦਰਦੀ ਅਤੇ ਇਨਸਾਨੀਅਤ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਡਾਕਟਰਾਂ, ਮੈਡੀਕਲ ਵਿਦਿਆਰਥੀਆਂ, ਆਮ ਲੋਕਾਂ ਅਤੇ ਸਾਰਿਆਂ ਦੇ ਮਨ ਵਿੱਚ ਇੱਕ ਹੀ ਗੱਲ ਸੀ, ਆਓ ਅਸੀਂ ਵੱਧ ਤੋਂ ਵੱਧ ਜਾਨਾਂ ਬਚਾ ਸਕੀਏ। ਸਥਾਨਕ ਲੋਕਾਂ ਨੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਬਚਾਈ।

ਖੂਨਦਾਨ (Blood Donation) ਲਈ ਲੰਬੀਆਂ ਅਤੇ ਦੁਰਲੱਭ ਕਤਾਰਾਂ ਵੀ ਦੇਖਣ ਨੂੰ ਮਿਲੀਆਂ ਜੋ ਕਿ ਅਨਮੋਲ ਹਨ। ਮੈਨੂੰ ਆਪਣੇ ਲੋਕਾਂ ਅਤੇ ਓਡੀਸ਼ਾ ਦੇ ਲੋਕਾਂ ‘ਤੇ ਮਾਣ ਹੈ।

ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਾਦਸਾ ਬਹੁਤ ਦੁਖਦਾਈ ਹੈ, ਪਰ ਇਸ ਹਾਦਸੇ ਨੇ ਉੜੀਸਾ ਦੀ ਤਾਕਤ, ਸੰਕਟ ਦੇ ਸਮੇਂ ਵਿੱਚ ਉਮੀਦਾਂ ‘ਤੇ ਖਰਾ ਉਤਰਨ ਦੀ ਸਮਰੱਥਾ ਨੂੰ ਸਾਬਤ ਕਰ ਦਿੱਤਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਪਿਛਲੇ 278 ਤੋਂ ਵਧ ਕੇ 288 ਹੋ ਗਈ ਸੀ।

ਹੁਣ ਤੱਕ 205 ਲਾਸ਼ਾਂ ਦੀ ਹੋ ਚੁੱਕੀ ਹੈ ਪਛਾਣ

ਅਧਿਕਾਰੀਆਂ ਮੁਤਾਬਕ ਹੁਣ ਤੱਕ 205 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਲਾਸ਼ਾਂ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਲਾਸ਼ਾ ਨੂੰ ਭੁਵਨੇਸ਼ਵਰ ਅਤੇ ਬਾਲਾਸੋਰ ਦੇ ਹਸਪਤਾਲਾਂ ਦੇ ਮੁਰਦਾਘਰਾਂ ਵਿੱਚ ਰੱਖਿਆ ਗਿਆ ਹੈ। ਕਈ ਲਾਸ਼ਾਂ ਦੇ ਡੀਐਨਏ ਟੈਸਟ ਵੀ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਪਛਾਣ ਹੋ ਸਕੇ।

CBI ਨੇ ਸ਼ੁਰੂ ਕੀਤੀ ਜਾਂਚ

ਹਾਦਸੇ ਦੀ ਸੀਬੀਆਈ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਜਾਂਚ ਏਜੰਸੀ ਨੇ ਮਾਮਲੇ ਨੂੰ ਆਪਣੇ ਹੱਥਾਂ ‘ਚ ਲੈ ਲਿਆ ਅਤੇ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਜੰਸੀ ਮਨੁੱਖੀ ਗਲਤੀ ਜਾਂ ਜਾਣਬੁੱਝ ਕੇ ਛੇੜਛਾੜ ਦੀਆਂ ਕੋਸ਼ਿਸ਼ਾਂ ਸਮੇਤ ਸਾਰੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਜੀਆਰਪੀ ਵੱਲੋਂ ਦੋ ਐਫ.ਆਈ.ਆਰ. (First Information Report) ਇਨ੍ਹਾਂ ਮਾਮਲਿਆਂ ਨੂੰ ਸੀ.ਬੀ.ਆਈ. ਦੇਖ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਬਾਲਾਸੋਰ ਜ਼ਿਲੇ ‘ਚ ਪੂਰੀ ਰਫਤਾਰ ਨਾਲ ਜਾ ਰਹੀ ਬਾਲਾਸੋਰ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ। ਪਟੜੀ ਤੋਂ ਉਤਰਨ ਤੋਂ ਬਾਅਦ ਟ੍ਰੇਨ ਦੇ ਕਈ ਡੱਬੇ ਲੂਪ ਲਾਈਨ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਏ। ਦੂਜੇ ਪਾਸੇ ਨਾਲ ਲੱਗਦੇ ਪਟੜੀ ਤੋਂ ਲੰਘ ਰਹੀ ਰੇਲਗੱਡੀ ਦੇ ਪਿਛਲੇ ਹਿੱਸੇ ਵਿੱਚ ਵੀ ਕਈ ਡੱਬੇ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਡੱਬੇ ਉੱਡ ਗਏ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version