Odisha Train Accident: ਕਿਸੇ ਦਾ ਹੱਥ ਨਹੀਂ, ਕਿਸੇ ਦੇ ਪੈਰ ਨਹੀਂ, ਚਸ਼ਮਦੀਦ ਨੇ ਸੁਣਾਈ ਦਿਲ ਦਹਿਲਾ ਦੇਣ ਵਾਲੀ ਕਹਾਣੀ | Odisha Coromandel Train Accident eyewitnesses says the whole story of the Accident Punjabi news - TV9 Punjabi

Odisha Train Accident: ਕਿਸੇ ਦਾ ਹੱਥ ਨਹੀਂ, ਕਿਸੇ ਦੇ ਪੈਰ ਨਹੀਂ, ਚਸ਼ਮਦੀਦ ਨੇ ਸੁਣਾਈ ਦਿਲ ਦਹਿਲਾ ਦੇਣ ਵਾਲੀ ਕਹਾਣੀ

Updated On: 

03 Jun 2023 08:29 AM

ਓਡੀਸ਼ਾ ਰੇਲ ਹਾਦਸੇ ਦੇ ਚਸ਼ਮਦੀਦਾਂ ਦੁਆਰਾ ਦੱਸੀ ਗਈ ਕਹਾਣੀ ਸੱਚਮੁੱਚ ਤੁਹਾਡੀ ਰੁਹ ਨੂੰ ਕੰਬਾ ਦੇਵੇਗੀ। ਇਸ ਹਾਦਸੇ 'ਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 900 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ।

Odisha Train Accident: ਕਿਸੇ ਦਾ ਹੱਥ ਨਹੀਂ, ਕਿਸੇ ਦੇ ਪੈਰ ਨਹੀਂ, ਚਸ਼ਮਦੀਦ ਨੇ ਸੁਣਾਈ ਦਿਲ ਦਹਿਲਾ ਦੇਣ ਵਾਲੀ ਕਹਾਣੀ
Follow Us On

Odisha Coromandel Train Accident: ਨਾ ਕਿਸੇ ਦੇ ਹੱਥ, ਨਾ ਕਿਸੇ ਦੇ ਪੈਰ, ਖੂਨ ਨਾਲ ਲੱਥਪੱਥ ਲਾਸ਼ਾਂ, ਵੱਖ-ਵੱਖ ਥਾਵਾਂ ‘ਤੇ ਖਿੱਲਰੀਆਂ ਲੋਕਾਂ ਦੀਆਂ ਲਾਸ਼ਾਂ… ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਸਭ ਕੁਝ ਦੱਸ ਰਹੀਆਂ ਸਨ। ਇਸ ਹਾਦਸੇ ਵਿੱਚ ਵਾਲ-ਵਾਲ ਬਚੇ ਇੱਕ ਯਾਤਰੀ ਨੇ ਇਹ ਗੱਲ ਆਪਣੀਆਂ ਅੱਖੋ ਦੇਖੀ ਦੱਸੀ ਹੈ।

ਓਡੀਸ਼ਾ ਦੇ ਬਾਲਾਸੋਰ (Balasore) ‘ਚ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਤਿੰਨ ਟ੍ਰੇਨਾਂ ਇਕ-ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਖ਼ਬਰ ਲਿਖੇ ਜਾਣ ਤੱਕ 233 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦਕਿ 900 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਹਾਦਸੇ ਦੇ ਚਸ਼ਮਦੀਦ ਨੇ ਦੱਸਿਆ, ‘ਮੈਂ ਕੋਰੋਮੰਡਲ ਐਕਸਪ੍ਰੈਸ (Coromandel Express) ਦੀ ਬੋਗੀ ਨੰਬਰ ਪੰਜ ‘ਚ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਮੈਂ ਸੋ ਰਿਹਾ ਸੀ। ਰੇਲ ਦੇ ਡੱਬੇ ਪਟੜੀ ਤੋਂ ਉਤਰੇ ਤਾਂ ਮੇਰੀ ਅੱਖ ਖੁੱਲ੍ਹ ਗਈ। 10 ਤੋਂ 15 ਆਦਮੀ ਮੇਰੇ ‘ਤੇ ਡਿੱਗ ਪਏ। ਮੈਂ ਉਨ੍ਹਾਂ ਸਾਰਿਆਂ ਦੇ ਹੇਠਾਂ ਦੱਬਿਆ ਹੋਇਆ ਸੀ। ਕਿਸੇ ਤਰ੍ਹਾਂ ਮੈਂ ਕੋਚ ਤੋਂ ਬਾਹਰ ਨਿਕਲਿਆ।

ਇਸ ਦੌਰਾਨ ਅਸੀਂ ਜੋ ਭਿਆਨਕ ਤਸਵੀਰਾਂ ਦੇਖੀਆਂ, ਉੱਥੇ ਜੋ ਹਾਲਾਤ ਸੀ, ਉਹ ਕਾਫੀ ਭਿਆਨਕ ਸਨ। ਇਸ ਦਾ ਵਰਣਨ ਕਰਨਾ ਵੀ ਔਖਾ ਹੈ। ਕਿਸੇ ਦੇ ਹੱਥ ਨਹੀਂ ਸਨ ਅਤੇ ਕਿਸੇ ਦੇ ਪੈਰ ਨਹੀਂ ਸਨ। ਹਰ ਪਾਸੇ ਖੂਨ ਨਾਲ ਲੱਥਪੱਥ ਲਾਸ਼ਾਂ ਖਿੱਲਰੀਆਂ ਪਈਆਂ ਸਨ।

ਚਸ਼ਮਦੀਦ ਨੇ ਹਾਦਸੇ ਦੀ ਕਹਾਣੀ ਦੱਸੀ

ਯਾਤਰੀ ਨੇ ਅੱਗੇ ਕਿਹਾ ਕਿ ਸ਼ੁਕਰ ਹੈ ਕਿ S5 ਦੇ ਯਾਤਰੀ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ। ਉਸ ਦੀ ਜਾਨ ਬੱਚ ਗਈ। ਅਸੀਂ ਚੇਨਈ ਜਾ ਰਹੇ ਸੀ, ਅਸੀਂ ਚਿੱਤਰਕਾਰ ਹਾਂ। ਇਸੇ ਬੋਗੀ ਦੇ ਇੱਕ ਹੋਰ ਚਸ਼ਮਦੀਦ ਨੇ ਵੀ ਇਹੀ ਗੱਲ ਦੁਹਰਾਈ। ਉਸ ਨੇ ਦੱਸਿਆ ਕਿ ਉਸ ਦੀ ਸੀਟ ਹੇਠਾਂ ਦੋ ਸਾਲ ਦਾ ਬੱਚਾ ਸੀ। ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਅਦ ਵਿੱਚ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਇਆ।


ਹੁਣ ਤੱਕ 200 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ

ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਮੌਕੇ ‘ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। 200 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 400 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ।

ਹਾਦਸੇ ਤੋਂ ਬਾਅਦ NDRF ਅਤੇ SDRF ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ ਸੀ। ਇਸ ਤੋਂ ਇਲਾਵਾ ਕੇਂਦਰੀ ਰੇਲ ਮੰਤਰੀ ਵੀ ਬਾਲਾਸੌਰ ਲਈ ਰਵਾਨਾ ਹੋਏ ਸਨ। ਇਸ ਦੇ ਨਾਲ ਹੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਸ਼ਨੀਵਾਰ ਸਵੇਰੇ ਘਟਨਾ ਸਥਾਨ ਦਾ ਦੌਰਾ ਕਰਨਗੇ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version