ਹਰਿਆਣਾ ਦੇ ਨੂਹ ‘ਚ ਲੱਗੀ ਅੱਗ, ਤਣਾਅ ਤੋਂ ਬਾਅਦ ਇੰਟਰਨੈੱਟ ਬੰਦ, ਧਾਰਾ-144 ਲਾਗੂ

Updated On: 

01 Aug 2023 07:56 AM

ਸ਼ੋਭਾਯਾਤਰਾ 'ਤੇ ਪਥਰਾਅ ਕਾਰਨ ਨੂਹ 'ਚ ਲੱਗੀ ਅੱਗ ਗੁਰੂਗ੍ਰਾਮ ਦੇ ਸੋਹਨਾ ਤੱਕ ਵੀ ਪਹੁੰਚ ਗਈ। ਸੋਹਾਣਾ ਦੇ ਅੰਬੇਡਕਰ ਚੌਕ 'ਤੇ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ। ਪੁਲਿਸ ਦੀਆਂ ਕਈ ਗੱਡੀਆਂ ਦੀ ਭੰਨਤੋੜ ਕੀਤੀ।

ਹਰਿਆਣਾ ਦੇ ਨੂਹ ਚ ਲੱਗੀ ਅੱਗ, ਤਣਾਅ ਤੋਂ ਬਾਅਦ ਇੰਟਰਨੈੱਟ ਬੰਦ, ਧਾਰਾ-144 ਲਾਗੂ
Follow Us On

ਹਰਿਆਣਾ ਦੇ ਨੂਹ ਵਿੱਚ ਸੋਮਵਾਰ ਦੁਪਹਿਰ ਕਰੀਬ 1 ਵਜੇ ਕੱਢੇ ਗਏ ਜਲੂਸ ਦੌਰਾਨ ਗੋਲੀਬਾਰੀ (Firing) ਅਤੇ ਪਥਰਾਅ ਦੀ ਘਟਨਾ ਕਾਰਨ ਪੂਰੇ ਜ਼ਿਲ੍ਹੇ ਵਿੱਚ ਤਣਾਅ ਫੈਲ ਗਿਆ ਹੈ। ਇਸ ਤਣਾਅ ਦੇ ਪਿੱਛੇ ਇੱਕ ਫੇਸਬੁੱਕ ਵੀਡੀਓ ਪੋਸਟ ਦੱਸਿਆ ਜਾ ਰਿਹਾ ਹੈ। ਇਸ ਹਿੰਸਕ ਝੜਪ ਵਿੱਚ ਹੁਣ ਤੱਕ ਦੋ ਹੋਮਗਾਰਡਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਪੁਲਿਸ ਅਧਿਕਾਰੀ ਗੰਭੀਰ ਜ਼ਖ਼ਮੀ ਹੋਏ ਹਨ।

ਪੁਲਿਸ ਲਗਾਤਾਰ ਲੋਕਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰ ਰਹੀ ਹੈ। ਤਣਾਅ ਦੇ ਮੱਦੇਨਜ਼ਰ ਪੂਰੇ ਨੂਹ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਅਫਵਾਹਾਂ ਤੋਂ ਬਚਣ ਲਈ ਇੰਟਰਨੈੱਟ ਸੇਵਾ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ। ਹਰਿਆਣਾ ‘ਚ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਰਾਜਸਥਾਨ ‘ਚ ਵੀ ਪੁਲਿਸ (Police) ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਥਿਤੀ ਦੇ ਮੱਦੇਨਜ਼ਰ, ਸੂਬਾ ਸਰਕਾਰ ਦੀ ਮੰਗ ‘ਤੇ, ਕੇਂਦਰੀ ਗ੍ਰਹਿ ਮੰਤਰਾਲੇ ਨੇ ਅਰਧ ਸੈਨਿਕ ਬਲਾਂ ਦੀਆਂ 15 ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।

ਮੇਵਾਤ ਵਿੱਚ ਹਿੰਸਾ, ਅੱਗਜ਼ਨੀ ਅਤੇ ਭੰਨਤੋੜ ਕਿਉਂ ਹੋਈ?

ਦੱਸ ਦੇਈਏ ਕਿ ਮੇਵਾਤ ਵਿੱਚ ਹਿੰਸਾ, ਅੱਗਜ਼ਨੀ, ਭੰਨਤੋੜ, ਪਥਰਾਅ, ਨਾਅਰੇਬਾਜ਼ੀ ਅਤੇ ਹੰਗਾਮਾ ਉਦੋਂ ਸ਼ੁਰੂ ਹੋ ਗਿਆ ਜਦੋਂ ਇੱਥੇ ਜਲੂਸ ਦੌਰਾਨ ਗੋਲੀਬਾਰੀ ਹੋਈ। ਹਿੰਦੂ ਸੰਗਠਨਾਂ ਨੇ ਇਹ ਯਾਤਰਾ ਨੂਹ ਦੇ ਨਲੇਸ਼ਵਰ ਸ਼ਿਵ ਮੰਦਰ ਤੋਂ ਕੱਢੀ ਸੀ, ਜਿਸ ਨੇ ਫ਼ਿਰੋਜ਼ਪੁਰ ਝਿਰਕਾ ਤੋਂ ਸੀਗਰ ਪਹੁੰਚਣਾ ਸੀ। ਯਾਤਰਾ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਲੋਕ ਇੱਥੇ ਪੁੱਜੇ ਹੋਏ ਸਨ।

ਪਿਛਲੇ 3 ਸਾਲਾਂ ਤੋਂ ਮੇਵਾਤ ਜ਼ਿਲ੍ਹੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ ਪਰ ਅੱਜ ਇਸ ਦੌਰਾਨ ਅਚਾਨਕ ਹੰਗਾਮਾ ਸ਼ੁਰੂ ਹੋ ਗਿਆ। ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਮਲਾ ਵਧਦਾ ਹੀ ਗਿਆ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ