ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਤੇ ਵੱਡਾ ਧਮਾਕਾ, 9 ਲੋਕਾਂ ਦੀ ਮੌਤ, 27 ਜ਼ਖਮੀ
Nowgam Police Station Srinagar Explosion: ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਸੁਰੱਖਿਆ ਦੇ ਨਜ਼ਰੀਏ ਇਸ ਮਹੱਤਵਪੂਰਨ ਸਥਾਨ ਹੈ, ਕਿਉਂਕਿ ਇੱਥੇ ਹੀ ਅੰਤਰ-ਰਾਜੀ ਅੱਤਵਾਦੀ ਮਾਡਿਊਲ ਮਾਮਲੇ ਵਿੱਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਇਸ ਸਮੇਂ ਜਾਂਚ ਚੱਲ ਰਹੀ ਹੈ। ਧਮਾਕੇ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਕਾਫ਼ੀ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ।
ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਤੇ ਸ਼ੁੱਕਰਵਾਰ ਦੇਰ ਰਾਤ ਇੱਕ ਵੱਡਾ ਧਮਾਕਾ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਫਰੀਦਾਬਾਦ ਵਿੱਚ ਜ਼ਬਤ ਕੀਤੇ ਗਏ ਵਿਸਫੋਟਕ ਸਮੱਗਰੀ ਦੇ ਨਮੂਨੇ ਲੈਂਦੇ ਸਮੇਂ ਹੋਏ ਅਚਾਨਕ ਹੋਏ ਧਮਾਕੇ ਵਿੱਚ 9 ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਸਟੇਸ਼ਨ ਵਿੱਚ ਧਮਾਕੇ ਤੋਂ ਬਾਅਦ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦਿੱਤੀਆਂ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਤੋਂ ਕੁਝ ਦਿਨ ਬਾਅਦ ਵਾਪਰੀ ਹੈ। ਜਿਸ ਨੂੰ ਕੇਂਦਰ ਨੇ ਅੱਤਵਾਦੀ ਹਮਲਾ ਦੱਸਿਆ ਸੀ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ।
ਨੌਗਾਮ ਪੁਲਿਸ ਸਟੇਸ਼ਨ ‘ਤੇ ਧਮਾਕਾ
ਸ਼੍ਰੀਨਗਰ ਦੇ ਬਾਹਰਵਾਰ ਨੌਗਾਮ ਪੁਲਿਸ ਸਟੇਸ਼ਨ ‘ਤੇ ਸ਼ਨੀਵਾਰ ਨੂੰ ਹੋਏ ਇੱਕ ਧਮਾਕੇ ਵਿੱਚ ਛੇ ਲੋਕ ਮਾਰੇ ਗਏ ਅਤੇ 27 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਅਧਿਕਾਰੀ ਇੱਕ ਅੱਤਵਾਦੀ ਮਾਡਿਊਲ ਮਾਮਲੇ ਦੇ ਸੰਬੰਧ ਵਿੱਚ ਹਾਲ ਹੀ ਵਿੱਚ ਜ਼ਬਤ ਕੀਤੇ ਗਏ ਵਿਸਫੋਟਕਾਂ ਦੇ ਇੱਕ ਵੱਡੇ ਭੰਡਾਰ ਤੋਂ ਨਮੂਨੇ ਲੈ ਰਹੇ ਸਨ।
ਅਧਿਕਾਰੀਆਂ ਅਨੁਸਾਰ ਇਹ ਧਮਾਕਾ ਸ਼ੁੱਕਰਵਾਰ ਦੇਰ ਰਾਤ ਹੋਇਆ। ਜਿਸ ਵਿੱਚ ਛੇ ਲੋਕ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਜਿਨ੍ਹਾਂ ਵਿੱਚ ਜ਼ਿਆਦਾਤਰ ਪੁਲਿਸ ਅਤੇ ਫੋਰੈਂਸਿਕ ਅਧਿਕਾਰੀ ਸਨ। ਉਨ੍ਹਾਂ ਕਿਹਾ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਕਰਮਚਾਰੀ ਫਰੀਦਾਬਾਦ, ਹਰਿਆਣਾ ਤੋਂ ਲਿਆਂਦੀ ਗਈ ਵਿਸਫੋਟਕ ਸਮੱਗਰੀ ਨੂੰ ਸੰਭਾਲ ਰਹੇ ਸਨ।
ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਨੇ ਜ਼ਖਮੀਆਂ ਦਾ ਹਾਲ ਜਾਣਿਆ
ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਕੰਪਲੈਕਸ ਨੇੜੇ ਹੋਏ ਧਮਾਕੇ ਦੀ ਜਾਂਚ ਲਈ ਸੁਰੱਖਿਆ ਬਲ, ਖੋਜੀ ਕੁੱਤਿਆਂ ਦੇ ਨਾਲ ਪਹੁੰਚ ਗਏ ਹਨ। ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਅਕਸ਼ੈ ਲਾਬਰੂ ਨੇ ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਨੇੜੇ ਹੋਏ ਧਮਾਕੇ ਦੇ ਪੀੜਤਾਂ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ
ਧਮਾਕੇ ਵਾਲੀ ਥਾਂ ਤੋਂ ਛੇ ਲਾਸ਼ਾਂ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਡਾਕਟਰ ਮੁਜ਼ਾਮਿਲ ਗਨਾਈ ਦੇ ਕਿਰਾਏ ਦੇ ਘਰ ਤੋਂ ਬਰਾਮਦ ਕੀਤੇ ਗਏ 360 ਕਿਲੋਗ੍ਰਾਮ ਵਿਸਫੋਟਕਾਂ ਦੇ ਹਿੱਸੇ ਵਜੋਂ, ਸਮੱਗਰੀ ਦਾ ਸੈਂਪਲ ਲਿਆ ਜਾ ਰਿਹਾ ਹੈ। ਜਿਸ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਤੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਸ਼੍ਰੀਨਗਰ ਦੇ ਪੁਲਿਸ ਕੰਟਰੋਲ ਰੂਮ ਵਿੱਚ ਲਿਜਾਇਆ ਗਿਆ ਹੈ।
24 ਪੁਲਿਸ ਕਰਮਚਾਰੀ ਅਤੇ ਤਿੰਨ ਨਾਗਰਿਕ ਜ਼ਖਮੀ
ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 24 ਪੁਲਿਸ ਮੁਲਾਜ਼ਮਾਂ ਅਤੇ ਤਿੰਨ ਨਾਗਰਿਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵੱਡੇ ਧਮਾਕੇ ਨੇ ਰਾਤ ਦੀ ਸ਼ਾਂਤੀ ਨੂੰ ਤੋੜ ਦਿੱਤਾ ਅਤੇ ਪੁਲਿਸ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਲਗਾਤਾਰ ਛੋਟੇ-ਛੋਟੇ ਧਮਾਕਿਆਂ ਕਾਰਨ ਬੰਬ ਨਿਰੋਧਕ ਦਸਤੇ ਲਈ ਤੁਰੰਤ ਬਚਾਅ ਕਾਰਜ ਕਰਨਾ ਮੁਸ਼ਕਲ ਹੋ ਗਿਆ।
ਅੰਤਰ-ਰਾਜੀ ਅੱਤਵਾਦ ਮਾਡਿਊਲ ਮਾਮਲੇ ਵਿੱਚ ਪਹਿਲੀ FIR
ਬਰਾਮਦ ਕੀਤੇ ਗਏ ਕੁਝ ਵਿਸਫੋਟਕਾਂ ਨੂੰ ਪੁਲਿਸ ਫੋਰੈਂਸਿਕ ਲੈਬ ਵਿੱਚ ਸਟੋਰ ਕੀਤਾ ਗਿਆ ਹੈ, ਜਦੋਂ ਕਿ 360 ਕਿਲੋਗ੍ਰਾਮ ਵਿਸਫੋਟਕਾਂ ਦਾ ਵੱਡਾ ਹਿੱਸਾ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਸੀ ਜਿੱਥੇ ਅੱਤਵਾਦੀ ਮਾਡਿਊਲ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਅਕਤੂਬਰ ਦੇ ਅੱਧ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਨੌਗਾਮ ਦੇ ਬਨਪੋਰਾ ਵਿੱਚ ਕੰਧਾਂ ‘ਤੇ ਧਮਕੀ ਭਰੇ ਪੋਸਟਰ ਦੇਖੇ ਜਾਣ ਤੋਂ ਬਾਅਦ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਇਸ ਘਟਨਾ ਨੂੰ ਇੱਕ ਗੰਭੀਰ ਖ਼ਤਰਾ ਮੰਨਦੇ ਹੋਏ, ਸ਼੍ਰੀਨਗਰ ਪੁਲਿਸ ਨੇ 19 ਅਕਤੂਬਰ ਨੂੰ ਇੱਕ ਕੇਸ ਦਰਜ ਕੀਤਾ ਅਤੇ ਇੱਕ ਸਮਰਪਿਤ ਟੀਮ ਬਣਾਈ।
ਸੀਸੀਟੀਵੀ ਫੁਟੇਜ ਦੇ ਧਿਆਨ ਨਾਲ, ਫਰੇਮ-ਦਰ-ਫ੍ਰੇਮ ਵਿਸ਼ਲੇਸ਼ਣ ਨੇ ਜਾਂਚਕਰਤਾਵਾਂ ਨੂੰ ਪਹਿਲੇ ਤਿੰਨ ਸ਼ੱਕੀਆਂ – ਗ੍ਰਿਫਤਾਰ ਕੀਤੇ ਗਏ ਆਰਿਫ ਨਿਸਾਰ ਡਾਰ ਉਰਫ ਸਾਹਿਲ, ਯਾਸੀਰ-ਉਲ-ਅਸ਼ਰਫ, ਅਤੇ ਮਕਸੂਦ ਅਹਿਮਦ ਡਾਰ ਉਰਫ ਸ਼ਾਹਿਦ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਇਨ੍ਹਾਂ ਤਿੰਨਾਂ ਵਿਰੁੱਧ ਪੱਥਰਬਾਜ਼ੀ ਦੇ ਮਾਮਲੇ ਦਰਜ ਸਨ ਅਤੇ ਉਨ੍ਹਾਂ ਨੂੰ ਪੋਸਟਰ ਚਿਪਕਾਉਂਦੇ ਦੇਖਿਆ ਗਿਆ ਸੀ।
ਮੌਲਵੀ ਇਰਫਾਨ ਅਹਿਮਦ ਗ੍ਰਿਫ਼ਤਾਰ
ਪੁੱਛਗਿੱਛ ਤੋਂ ਬਾਅਦ, ਮੌਲਵੀ ਇਰਫਾਨ ਅਹਿਮਦ, ਜੋ ਕਿ ਸ਼ੋਪੀਆਂ ਦਾ ਇੱਕ ਸਾਬਕਾ ਪੈਰਾਮੈਡਿਕ ਸੀ ਅਤੇ ਹੁਣ ਇਮਾਮ ਬਣ ਗਿਆ ਹੈ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਪੋਸਟਰ ਪ੍ਰਦਾਨ ਕੀਤੇ ਅਤੇ ਮੰਨਿਆ ਜਾਂਦਾ ਹੈ ਕਿ ਉਸ ਨੇ ਡਾਕਟਰਾਂ ਨੂੰ ਕੱਟੜਪੰਥੀ ਬਣਾਉਣ ਲਈ ਡਾਕਟਰੀ ਭਾਈਚਾਰੇ ਤੱਕ ਆਪਣੀ ਆਸਾਨ ਪਹੁੰਚ ਦੀ ਵਰਤੋਂ ਕੀਤੀ।
ਅਖੀਰ ਵਿੱਚ, ਸ਼੍ਰੀਨਗਰ ਪੁਲਿਸ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਪਹੁੰਚੀ। ਜਿੱਥੇ ਉਨ੍ਹਾਂ ਨੇ ਡਾ. ਮੁਜ਼ਮਿਲ ਅਹਿਮਦ ਗਨਾਈ ਅਤੇ ਡਾ. ਸ਼ਾਹੀਨ ਸਈਦ ਨੂੰ ਗ੍ਰਿਫਤਾਰ ਕੀਤਾ ਅਤੇ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸਮੇਤ ਰਸਾਇਣਾਂ ਦਾ ਇੱਕ ਵੱਡਾ ਭੰਡਾਰ ਜ਼ਬਤ ਕੀਤਾ।
ਪੂਰਾ ਮਾਡਿਊਲ ਚਲਾ ਰਹੀ ਡਾਕਟਰਾਂ ਦੀ ਤਿੱਕੜੀ
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਪੂਰਾ ਮਾਡਿਊਲ ਡਾਕਟਰਾਂ ਦੀ ਇੱਕ ਮੁੱਖ ਤਿੱਕੜੀ ਦੁਆਰਾ ਚਲਾਇਆ ਜਾ ਰਿਹਾ ਸੀ – ਮੁਜ਼ਮਿਲ ਗਨਾਈ (ਗ੍ਰਿਫਤਾਰ), ਉਮਰ ਨਬੀ (10 ਨਵੰਬਰ ਨੂੰ ਲਾਲ ਕਿਲ੍ਹੇ ਦੇ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਦਾ ਡਰਾਈਵਰ) ਅਤੇ ਮੁਜ਼ੱਫਰ ਰਾਥਰ (ਫਰਾਰ)। ਅੱਠਵੇਂ ਗ੍ਰਿਫਤਾਰ ਵਿਅਕਤੀ ਡਾ. ਅਦੀਲ ਰਾਥਰ ਫਰਾਰ ਡਾ. ਮੁਜ਼ੱਫਰ ਰਾਠੇਰ ਦਾ ਭਰਾ ਹੈ। ਜਿਸ ਤੋਂ ਇੱਕ AK-56 ਰਾਈਫਲ ਜ਼ਬਤ ਕੀਤੀ ਗਈ ਸੀ।
