ਕੇਂਦਰੀ ਵਿੱਤ ਮੰਤਰੀ ਨੇ ਤਾਮਿਲਨਾਡੂ ਸਰਕਾਰ ਨੂੰ ਘੇਰਿਆ, ਸੂਬਾ ਸਰਕਾਰ ਨੇ ਪ੍ਰਾਣ ਪ੍ਰਤਿਸ਼ਠਾ ਦੇ ਲਾਈਵ ਟੈਲੀਕਾਸਟ ‘ਤੇ ਲਗਾਈ ਪਾਬੰਦੀ

Published: 

21 Jan 2024 16:55 PM

ਤਾਮਿਲਨਾਡੂ ਸਰਕਾਰ ਨੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਲਾਈਵ ਟੈਲੀਕਾਸਟ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਇਸ ਫੈਸਲੇ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਹਨ।

ਕੇਂਦਰੀ ਵਿੱਤ ਮੰਤਰੀ ਨੇ ਤਾਮਿਲਨਾਡੂ ਸਰਕਾਰ ਨੂੰ ਘੇਰਿਆ, ਸੂਬਾ ਸਰਕਾਰ ਨੇ ਪ੍ਰਾਣ ਪ੍ਰਤਿਸ਼ਠਾ ਦੇ ਲਾਈਵ ਟੈਲੀਕਾਸਟ ਤੇ ਲਗਾਈ ਪਾਬੰਦੀ
Follow Us On

ਤਾਮਿਲਨਾਡੂ ਸਰਕਾਰ ਨੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸਠਾ ਸਮਾਰੋਹ ਦੇ ਲਾਈਵ ਟੈਲੀਕਾਸਟ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਇਸ ਫੈਸਲੇ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਹਨ। ਉਨ੍ਹਾਂ ਕਿਹਾ, “ਤਾਮਿਲਨਾਡੂ ਸਰਕਾਰ ਨੇ 22 ਜਨਵਰੀ, 2024 ਨੂੰ ਹੋਣ ਵਾਲੇ ਅਯੁੱਧਿਆ ਰਾਮ ਮੰਦਰ ਦੇ ਸਮਾਗਮਾਂ ਦੇ ਲਾਈਵ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਾਮਿਲਨਾਡੂ ਵਿੱਚ ਭਗਵਾਨ ਸ਼੍ਰੀ ਰਾਮ ਦੇ 200 ਤੋਂ ਵੱਧ ਮੰਦਰ ਹਨ। ਮੰਦਰਾਂ ਦਾ ਪ੍ਰਬੰਧ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਦੁਆਰਾ ਕੀਤਾ ਜਾਂਦਾ ਹੈ।

ਪ੍ਰੋਗਰਾਮ ਕਰਵਾਉਣ ਤੋਂ ਵੀ ਰੋਕ ਰਹੀ ਪੁਲਿਸ

ਕੇਂਦਰੀ ਮੰਤਰੀ ਨੇ ਕਿਹਾ ਕਿ ਪੁਲਿਸ ਨਿੱਜੀ ਤੌਰ ‘ਤੇ ਚਲਾਏ ਜਾ ਰਹੇ ਮੰਦਰਾਂ ਨੂੰ ਪ੍ਰੋਗਰਾਮ ਕਰਵਾਉਣ ਤੋਂ ਵੀ ਰੋਕ ਰਹੀ ਹੈ। ਉਹ ਪ੍ਰਬੰਧਕਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਪੰਡਾਲ ਨੂੰ ਢਾਹ ਦੇਣਗੇ। ਉਸ ਨੇ ਕਿਹਾ ਕਿ ਉਹ ਡੀਐਮਕੇ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਸ ਹਿੰਦੂ ਵਿਰੋਧੀ ਘਿਣਉਣੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੀ ਹੈ।


ਕੇਂਦਰੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਦਿਲ ਦਹਿਲਾ ਦੇਣ ਵਾਲੇ ਅਤੇ ਅਜੀਬ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਨੂੰ ਭਜਨ ਆਯੋਜਿਤ ਕਰਨ, ਗਰੀਬਾਂ ਨੂੰ ਭੋਜਨ ਦੇਣ, ਮਠਿਆਈਆਂ ਵੰਡਣ, ਜਸ਼ਨ ਮਨਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਧਮਕਾਇਆ ਜਾ ਰਿਹਾ ਹੈ, ਜਦੋਂ ਕਿ ਉਹ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਕਰਦੇ ਦੇਖਣਾ ਚਾਹੁੰਦੇ ਹਨ।

ਕੇਬਲ ਟੀਵੀ ਆਪਰੇਟਰਾਂ ਨੂੰ ਕਿਹਾ ਗਿਆ ਹੈ ਕਿ ਲਾਈਵ ਟੈਲੀਕਾਸਟ ਦੌਰਾਨ ਬਿਜਲੀ ਕੱਟਣ ਦੀ ਸੰਭਾਵਨਾ ਹੈ। ਇਹ INDIA ਗਠਜੋੜ ਦੀ ਮੁੱਖ ਭਾਈਵਾਲ ਡੀ.ਐਮ.ਕੇ. ਦੀ ਹਿੰਦੂ ਵਿਰੋਧੀ ਚਾਲ ਹੈ।

ਉਨ੍ਹਾਂ ਕਿਹਾ ਕਿ ਤਾਮਿਲਨਾਡੂ ਸਰਕਾਰ ਅਣਅਧਿਕਾਰਤ ਲਾਈਵ ਟੈਲੀਕਾਸਟ ਪਾਬੰਦੀ ਨੂੰ ਜਾਇਜ਼ ਠਹਿਰਾਉਣ ਲਈ ਕਾਨੂੰਨ ਵਿਵਸਥਾ ਵਿਗੜਨ ਦਾ ਦਾਅਵਾ ਕਰ ਰਹੀ ਹੈ। ਇਹ ਝੂਠੀ ਕਹਾਣੀ ਹੈ। ਅਯੁੱਧਿਆ ਫੈਸਲੇ ਵਾਲੇ ਦਿਨ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਸੀ। ਦੇਸ਼ ਭਰ ਵਿੱਚ ਇਹ ਸਮੱਸਿਆ ਉਸ ਦਿਨ ਵੀ ਨਹੀਂ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਤਾਮਿਲਨਾਡੂ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਮਨਾਉਣ ਲਈ ਲੋਕਾਂ ਵਿੱਚ ਸਵੈ-ਇੱਛਤ ਸ਼ਮੂਲੀਅਤ ਅਤੇ ਉਤਸ਼ਾਹ ਨੇ ਹਿੰਦੂ ਵਿਰੋਧੀ ਡੀਐਮਕੇ ਸਰਕਾਰ ਨੂੰ ਬੇਹੱਦ ਪ੍ਰੇਸ਼ਾਨ ਕਰ ਦਿੱਤਾ ਹੈ।