NIA Action: ਖਾਲਿਸਤਾਨੀ ਅੱਤਵਾਦੀਆਂ ‘ਤੇ NIA ਦਾ ਐਕਸ਼ਨ, Most Wanted ਲਿਸਟ ‘ਚ 21 ਨਾਂਅ ਸ਼ਾਮਲ

abhishek-thakur
Published: 

08 Jul 2023 10:52 AM

NIA Action on Khalistani Terrorist: ਕੇਂਦਰੀ ਜਾਂਚ ਏਜੰਸੀ NIA ਦੀ Most Wanted ਲਿਸਟ 'ਚ 21 ਖਾਲਿਸਤਾਨੀਆਂ ਦੇ ਨਾਮ ਸ਼ਾਮਲ ਹਨ। ਇਸ ਲਿਸਟ ਵਿੱਚ ਲਖਬੀਰ ਸਿੰਘ ਲੰਡਾ, ਮਨਦੀਪ ਸਿੰਘ, ਸਤਨਾਮ ਸਿੰਘ ਦੇ ਨਾਮ ਵੀ ਸ਼ਾਮਲ ਹਨ।

NIA Action: ਖਾਲਿਸਤਾਨੀ ਅੱਤਵਾਦੀਆਂ ਤੇ NIA ਦਾ ਐਕਸ਼ਨ, Most Wanted ਲਿਸਟ ਚ 21 ਨਾਂਅ ਸ਼ਾਮਲ

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ

Follow Us On

NIA Action on Khalistani Terrorist: ਕੇਂਦਰੀ ਜਾਂਚ ਏਜੰਸੀ NIA ਵੱਲੋਂ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ (Khalistani) ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। NIA ਦੀ Most Wanted ਲਿਸਟ ‘ਚ 21 ਖਾਲਿਸਤਾਨੀਆਂ ਦੇ ਨਾਮ ਸ਼ਾਮਲ ਹਨ।

ਇਨ੍ਹਾਂ ਖਾਲਿਸਤਾਨੀਆਂ ਦੇ ਨਾਂ ਉਨ੍ਹਾਂ ਦੀਆਂ ਫੋਟੋਆਂ ਦੇ ਨਾਲ NIA ਦੀ ਵੈੱਬਸਾਈਟ ‘ਤੇ ਪਾ ਦਿੱਤੇ ਗਏ ਹਨ। ਇਸ ਲਿਸਟ ਵਿੱਚ ਲਖਬੀਰ ਸਿੰਘ ਲੰਡਾ, ਮਨਦੀਪ ਸਿੰਘ, ਸਤਨਾਮ ਸਿੰਘ ਸਮੇਤ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀਆਂ ਦੇ ਨਾਮ ਸ਼ਾਮਲ ਹਨ।

5 ਮੈਂਬਰੀ ਟੀਮ ਜਾਂਚ ਲਈ ਜਾਵੇਗੀ ਅਮਰੀਕਾ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਂਚ ਏਜੰਸੀ ਦੀ 5 ਮੈਂਬਰੀ ਟੀਮ ਜਲਦ ਹੀ ਅਮਰੀਕਾ ਦੇ ਸੈਨ ਫਰਾਂਸਿਸਕੋ ਜਾਵੇਗੀ ਅਤੇ ਭਾਰਤੀ ਦੂਤਾਵਾਸ (Indian Embassy) ‘ਤੇ ਹੋਏ ਹਮਲੇ ਦੀ ਜਾਂਚ ਕਰੇਗੀ। ਦੱਸਣਯੋਗ ਹੈ ਕਿ ਖਾਲਿਸਤਾਨੀ ਸਮਰਥਕਾਂ ਵੱਲੋਂ ਮਰਾਚ ਵਿੱਚ ਹਮਲਾ ਕੀਤਾ ਗਿਆ ਸੀ। ਸੂਤਰਾਂ ਮੁਤਾਬਕ 5 ਮੈਂਬਰੀ ਟੀਮ 7 ਜੁਲਾਈ ਤੋਂ ਬਾਅਦ ਅਮਰੀਕਾ ਜਾਵੇਗੀ।

NIA ਵੱਲੋਂ ਖਾਲਿਸਤਾਨੀਆਂ ਦੀ ਲਿਸਟ ਤਿਆਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੇ NIA, IB ਅਤੇ ਸੂਬਾ ਪੁਲਿਸ ਨਾਲ ਮਿਲ ਕੇ ਇਕ ਡੋਜ਼ੀਅਰ ਤਿਆਰ ਕੀਤਾ ਹੈ। ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਹਾਲ ਹੀ ਵਿੱਚ ਦੂਤਾਵਾਸ ਤੇ ਹੋਏ ਹਮਲੇ ਦੇ ਮਾਮਲੇ ਵਿੱਚ NIA (National Investigation Agency) ਖਾਲੀਸਤਾਨੀਆਂ ਦੀ ਲਿਸਟ ਤਿਆਰ ਕੀਤੀ ਹੈ। ਦੱਸਣਯੋਗ ਹੈ ਕਿ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ