ਹਰਿਆਣਾ ‘ਚ ਮੁੜ ਬਣਨ ਜਾ ਰਹੀ ਸੈਣੀ ਸਰਕਾਰ, ਕੁਝ ਹੀ ਦੇਰ ਬਾਅਦ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੌਣ ਬਣ ਰਿਹਾ ਹੈ ਮੰਤਰੀ? – Punjabi News

ਹਰਿਆਣਾ ‘ਚ ਮੁੜ ਬਣਨ ਜਾ ਰਹੀ ਸੈਣੀ ਸਰਕਾਰ, ਕੁਝ ਹੀ ਦੇਰ ਬਾਅਦ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੌਣ ਬਣ ਰਿਹਾ ਹੈ ਮੰਤਰੀ?

Updated On: 

17 Oct 2024 14:01 PM

Nayab Singh Saini Oath Taking Ceremony: ਅੱਜ ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੈ। ਸੈਣੀ ਅੱਜ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ 12-13 ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਲਈ ਵਿਧਾਇਕਾਂ ਨੂੰ ਬੁਲਾਉਣੇ ਸ਼ੁਰੂ ਹੋ ਗਏ ਹਨ।

ਹਰਿਆਣਾ ਚ ਮੁੜ ਬਣਨ ਜਾ ਰਹੀ ਸੈਣੀ ਸਰਕਾਰ, ਕੁਝ ਹੀ ਦੇਰ ਬਾਅਦ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੌਣ ਬਣ ਰਿਹਾ ਹੈ ਮੰਤਰੀ?

ਹਰਿਆਣਾ ਦੇ ਨਤੀਜਿਆਂ 'ਤੇ ਕਾਂਗਰਸ 'ਚ ਹੀ ਨਹੀਂ, ਭਾਜਪਾ 'ਚ ਵੀ ਖਿੱਚੋਤਾਣ

Follow Us On

Nayab Singh Saini Oath: ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਮਨੋਹਰ ਲਾਲ ਖੱਟਰ ਸਮੇਤ ਕਈ ਭਾਜਪਾ ਆਗੂ ਸ਼ਾਮਲ ਹੋਏ। ਇਸ ਸਮਾਗਮ ਲਈ ਪੰਚਕੂਲਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸੈਣੀ ਦੇ ਨਾਲ ਅਨਿਲ ਵਿਜ,ਕ੍ਰਿਸ਼ਨ ਲਾਲ ਪੰਵਾਰ, ਰਾਵ ਨਰਵੀਰ ਸਿੰਘ, ਮਹਿਪਾਲ ਢਾਂਡਾ, ਵਿਪੁਲ ਗੋਇਲ, ਅਰਵਿੰਦ ਕੁਮਾਰ ਸ਼ਰਮਾ, ਸ਼ਿਆਮ ਸਿੰਘ ਰਾਣਾ, ਰਣਵੀਰ ਗੰਗਵਾ, ਕ੍ਰਿਸ਼ਨ ਬੇਦੀ, ਸ਼ਰੁਤੀ ਚੌਧਰੀ, ਆਰਤੀ ਸਿੰਘ ਰਾਓ, ਰਾਜੇਸ਼ ਨਾਗਰ ਸਮੇਤ ਉਨ੍ਹਾਂ ਦੀ ਕੈਬਿਨੇਟ ਦੇ 13 ਮੰਤਰੀਆਂ ਨੇ ਵੀ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ।

ਸੈਣੀ ਨੇ ਦੂਜੀ ਵਾਰ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ 12 ਮਾਰਚ 2024 ਨੂੰ ਉਹ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਚੁਣੇ ਗਏ ਸਨ। ਹਰਿਆਣਾ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਪੂਰੇ ਬਹੁਮਤ ਨਾਲ ਸੱਤਾ ਵਿੱਚ ਆਈ ਹੈ। ਪਿਛਲੇ 10 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 37 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸਨ। ਉਹ 2019 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਸੈਣੀ ਅੰਬਾਲਾ ਦੇ ਨਰਾਇਣਗੜ੍ਹ ਤੋਂ ਆਉਂਦੇ ਹਨ। ਜੇਕਰ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਭਾਜਪਾ ਦੇ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ। 2014 ਵਿੱਚ, ਸੈਣੀ ਨਰਾਇਣਗੜ੍ਹ ਤੋਂ ਵਿਧਾਇਕ ਬਣੇ ਅਤੇ ਫਿਰ 2016 ਵਿੱਚ, ਉਹ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਰਹੇ।

Exit mobile version