ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਿਜ਼ੋਰਮ ਬਣਿਆ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ , 97% ਸਾਖਰਤਾ ਦਰ ਕੀਤੀ ਪ੍ਰਾਪਤ

ULAS- ਨਵ ਭਾਰਤ ਸਾਖਰਤਾ ਪ੍ਰੋਗਰਾਮ ਦੇ ਤਹਿਤ ਮਿਜ਼ੋਰਮ ਨੂੰ ਅਧਿਕਾਰਤ ਤੌਰ 'ਤੇ ਪੂਰੀ ਤਰ੍ਹਾਂ ਸਾਖਰ ਰਾਜ ਘੋਸ਼ਿਤ ਕੀਤਾ ਗਿਆ। ਇਹ ਭਾਰਤ ਦਾ ਪਹਿਲਾ ਰਾਜ ਹੈ ਜਿਸਨੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਸਿੱਖਿਆ ਰਾਜ ਮੰਤਰੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਜਯੰਤ ਚੌਧਰੀ ਨੇ ਆਈਜ਼ੌਲ ਵਿੱਚ ਰਾਜ ਦੇ ਮੁੱਖ ਮੰਤਰੀ ਲਾਲਦੂਹੋਮਾ ਦੀ ਮੌਜੂਦਗੀ ਵਿੱਚ ਇਸਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਇੱਕ ਸਰਟੀਫਿਕੇਟ ਵੀ ਸੌਂਪਿਆ।

ਮਿਜ਼ੋਰਮ ਬਣਿਆ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ , 97% ਸਾਖਰਤਾ ਦਰ ਕੀਤੀ ਪ੍ਰਾਪਤ
Meta Ai
Follow Us
tv9-punjabi
| Published: 21 May 2025 08:11 AM IST

ਮਿਜ਼ੋਰਮ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਹ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ ਬਣ ਗਿਆ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਮੰਗਲਵਾਰ (20 ਮਈ) ਨੂੰ ਇਸ ਦਾ ਐਲਾਨ ਕੀਤਾ ਹੈ। ਕੇਰਲ ਸਮੇਤ ਸਾਰੇ ਰਾਜਾਂ ਨੂੰ ਪਿੱਛੇ ਛੱਡਦੇ ਹੋਏ, ਉੱਤਰ-ਪੂਰਬ ਦੇ ਇਸ ਰਾਜ ਨੇ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਾਖਰ ਰਾਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੇ ਵੀ 2024 ਵਿੱਚ ਸੰਪੂਰਨ ਸਾਖਰਤਾ ਦਾ ਟੀਚਾ ਪ੍ਰਾਪਤ ਕਰ ਲਿਆ ਸੀ।

ULAS- ਨਵ ਭਾਰਤ ਸਾਖਰਤਾ ਪ੍ਰੋਗਰਾਮ ਦੇ ਤਹਿਤ ਮਿਜ਼ੋਰਮ ਨੂੰ ਅਧਿਕਾਰਤ ਤੌਰ ‘ਤੇ ਪੂਰੀ ਤਰ੍ਹਾਂ ਸਾਖਰ ਰਾਜ ਘੋਸ਼ਿਤ ਕੀਤਾ ਗਿਆ ਸੀ। ਇਹ ਭਾਰਤ ਦਾ ਪਹਿਲਾ ਰਾਜ ਹੈ ਜਿਸਨੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਸਿੱਖਿਆ ਰਾਜ ਮੰਤਰੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ), ਜਯੰਤ ਚੌਧਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਆਈਜ਼ੌਲ ਵਿੱਚ ਰਾਜ ਦੇ ਮੁੱਖ ਮੰਤਰੀ ਲਾਲਦੂਹੋਮਾ ਦੀ ਮੌਜੂਦਗੀ ਵਿੱਚ ਇਸਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਇੱਕ ਸਰਟੀਫਿਕੇਟ ਵੀ ਸੌਂਪਿਆ।

ਨਵਾਂ ਮੀਲ ਪੱਥਰ ਹੋਇਆ ਸਥਾਪਿਤ

ਮਿਜ਼ੋਰਮ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਹੁਣ ਸੂਬੇ ਵਿੱਚ ਕੋਈ ਵੀ ਅਨਪੜ੍ਹ ਵਿਅਕਤੀ ਨਹੀਂ ਹੈ। ਰਾਜ ਦਾ ਹਰ ਵਿਅਕਤੀ (15 ਸਾਲ ਤੋਂ ਵੱਧ ਉਮਰ ਦਾ) ਹੁਣ ਪੜ੍ਹਨ ਅਤੇ ਲਿਖਣ ਦੇ ਯੋਗ ਹੈ। ਕੇਂਦਰੀ ਸਿੱਖਿਆ ਮੰਤਰਾਲੇ ਦੇ ਅਨੁਸਾਰ, ਮਿਜ਼ੋਰਮ ਨੇ ਇਹ ਸਫਲਤਾ ULLAS ਯਾਨੀ ਨਵਭਾਰਤ ਸਾਖਰਤਾ ਪ੍ਰੋਗਰਾਮ ਦੇ ਤਹਿਤ ਹਾਸਲ ਕੀਤੀ ਹੈ। ਕੇਂਦਰ ਸਰਕਾਰ ਦੀ ਇਸ ਯੋਜਨਾ ਨੇ ਲੱਖਾਂ ਲੋਕਾਂ ਨੂੰ ਸਾਖਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਵੇਂ ਸਾਖਰਤਾ ਮਿਸ਼ਨ ਦੇ ਤਹਿਤ, ਕਿਸੇ ਵੀ ਰਾਜ ਨੂੰ 97 ਪ੍ਰਤੀਸ਼ਤ ਸਾਖਰਤਾ ਪ੍ਰਾਪਤ ਕਰਨ ‘ਤੇ ਪੂਰੀ ਤਰ੍ਹਾਂ ਸਾਖਰ ਘੋਸ਼ਿਤ ਕੀਤਾ ਜਾਂਦਾ ਹੈ।

ਉੱਲਾਸ ਨਾਮਕ ਨਵ ਸਾਖਰਤਾ ਮਿਸ਼ਨ ਪ੍ਰੋਗਰਾਮ ਦਾ ਐਲਾਨ

ਸਿੱਖਿਆ ਮੰਤਰਾਲੇ ਦੇ ਅਨੁਸਾਰ, 2011 ਦੀ ਮਰਦਮਸ਼ੁਮਾਰੀ ਵਿੱਚ ਦੇਸ਼ ਦੀ ਸਾਖਰਤਾ ਦਰ 79.04 ਪ੍ਰਤੀਸ਼ਤ ਸੀ। 2011 ਦੀ ਜਨਗਣਨਾ ਵਿੱਚ, ਮਿਜ਼ੋਰਮ ਦੀ ਸਾਖਰਤਾ ਦਰ 91.33% ਸੀ, ਜੋ ਕਿ ਦੇਸ਼ ਵਿੱਚ ਤੀਜੇ ਸਥਾਨ ‘ਤੇ ਸੀ। ULLAS ਸਕੀਮ ਦੇ ਤਹਿਤ, 2023 ਵਿੱਚ ਰਾਜ ਭਰ ਵਿੱਚ ਇੱਕ ਸਰਵੇਖਣ ਕੀਤਾ ਗਿਆ ਸੀ। 3,026 ਅਨਪੜ੍ਹ ਲੋਕਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 1,692 ਨੇ ਰੋਜ਼ਾਨਾ ਪੜ੍ਹਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਸਾਖਰਤਾ ਦਰ ਵਿੱਚ ਵਾਧਾ ਹੋਇਆ ਅਤੇ ਇਹ 98.20% ਤੱਕ ਪਹੁੰਚ ਗਈ। ਸਰਕਾਰ ਨੇ ਵਿਦਿਆਰਥੀ, ਅਧਿਆਪਕ, ਮਾਹਰ ਅਤੇ ਕਲੱਸਟਰ ਸਰੋਤ ਕੋਆਰਡੀਨੇਟਰ 292 ਵਲੰਟੀਅਰਾਂ ਦੀ ਭਰਤੀ ਕੀਤੀ। ਇਨ੍ਹਾਂ ਲੋਕਾਂ ਨੇ ਮਿਲ ਕੇ ਸਾਰਿਆਂ ਨੂੰ ਪੜ੍ਹਾਇਆ। ਸਿੱਖਿਆ ਮੰਤਰਾਲੇ ਨੇ ਜੁਲਾਈ 2023 ਵਿੱਚ ULLAAS ਨਾਮਕ ਇੱਕ ਨਵੇਂ ਸਾਖਰਤਾ ਮਿਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਜਿਸ ਵਿੱਚ ਜਿੱਥੇ ਸਾਖਰਤਾ ਦੇ ਨਵੇਂ ਮਾਪਦੰਡ ਨਿਰਧਾਰਤ ਕੀਤੇ ਗਏ ਸਨ, ਉੱਥੇ ਹੀ ਰਾਜਾਂ ਨੂੰ ਇਸ ਮੁਹਿੰਮ ਵਿੱਚ ਤੇਜ਼ੀ ਨਾਲ ਅੱਗੇ ਵਧਣ ਲਈ ਵੀ ਉਤਸ਼ਾਹਿਤ ਕੀਤਾ ਗਿਆ ਸੀ।

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ...
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ...
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ...
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ...
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?...
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ...
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ...
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ...
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ...