ਜੇਕਰ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ‘ਤੇ ਭਰੋਸਾ ਨਹੀਂ, ਤਾਂ ਚੀਨ ਤੋਂ ਪੁੱਛੋ… ਵਿਰੋਧੀ ਧਿਰ ਨੂੰ ਸਾਬਕਾ ਜਨਰਲ ਨਰਵਣੇ ਦਾ ਜਵਾਬ; ਵਿਵਾਦਿਤ ਕਿਤਾਬ ‘ਤੇ ਵੀ ਬੋਲੇ

Updated On: 

24 Apr 2026 09:09 AM IST

ਸਾਬਕਾ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵਿਰੋਧੀ ਧਿਰ ਦੇ ਭਾਰਤ ਵੱਲੋਂ ਚੀਨ ਤੋਂ ਆਪਣੀ ਜ਼ਮੀਨ ਗੁਆਉਣ ਦੇ ਦਾਅਵਿਆਂ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਜਾਂ ਫੌਜ ਮੁਖੀ 'ਤੇ ਭਰੋਸਾ ਨਹੀਂ ਹੈ, ਤਾਂ ਕੋਈ ਵੀ ਦਲੀਲ ਜਾਂ ਸਬੂਤ ਭਾਵੇਂ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਵਿਅਕਤੀ ਦੀ ਰਾਏ ਨੂੰ ਨਹੀਂ ਬਦਲ ਸਕਦਾ। ਅਜਿਹੇ ਹਾਲਾਤ 'ਚ, ਉਨ੍ਹਾਂ ਸੁਝਾਅ ਦਿੱਤਾ, ਉਨ੍ਹਾਂ ਨੂੰ ਸਿਰਫ਼ ਚੀਨ ਤੋਂ ਪੁੱਛਣਾ ਚਾਹੀਦਾ ਹੈ।

ਜੇਕਰ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਤੇ ਭਰੋਸਾ ਨਹੀਂ, ਤਾਂ ਚੀਨ ਤੋਂ ਪੁੱਛੋ... ਵਿਰੋਧੀ ਧਿਰ ਨੂੰ ਸਾਬਕਾ ਜਨਰਲ ਨਰਵਣੇ ਦਾ ਜਵਾਬ; ਵਿਵਾਦਿਤ ਕਿਤਾਬ ਤੇ ਵੀ ਬੋਲੇ

ਵਿਰੋਧੀ ਧਿਰ ਨੂੰ ਸਾਬਕਾ ਜਨਰਲ ਨਰਵਣੇ ਦਾ ਜਵਾਬ; ਵਿਵਾਦਿਤ ਕਿਤਾਬ 'ਤੇ ਵੀ ਬੋਲੇ

ਇੱਕ ਇੰਟਰਵਿਊ ‘ਚ, ਸਾਬਕਾ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਚੀਨ ਦੇ ਹੱਥੋਂ ਭਾਰਤ ਦੀ ਜ਼ਮੀਨ ਗੁਆ ਦੇਣ ਦੇ ਵਿਰੋਧੀ ਧਿਰ ਦੇ ਦਾਅਵੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਤੁਸੀਂ ਆਪਣੇ ਪ੍ਰਧਾਨ ਮੰਤਰੀ ‘ਤੇ ਭਰੋਸਾ ਨਹੀਂ ਕਰਨਾ ਚਾਹੁੰਦੇ, ਜੇ ਤੁਸੀਂ ਆਪਣੇ ਰੱਖਿਆ ਮੰਤਰੀ ‘ਤੇ ਭਰੋਸਾ ਨਹੀਂ ਕਰਨਾ ਚਾਹੁੰਦੇ, ਜੇ ਤੁਸੀਂ ਆਪਣੇ ਵਿਦੇਸ਼ ਮੰਤਰੀ ‘ਤੇ ਭਰੋਸਾ ਨਹੀਂ ਕਰਨਾ ਚਾਹੁੰਦੇ ਤੇ ਜੇ ਤੁਸੀਂ ਆਪਣੇ ਫੌਜ ਮੁਖੀ ‘ਤੇ ਭਰੋਸਾ ਨਹੀਂ ਕਰਨਾ ਚਾਹੁੰਦੇ ਤਾਂ ਦੁਨੀਆ ਦੀ ਕੋਈ ਵੀ ਦਲੀਲ ਤੁਹਾਡੀ ਰਾਏ ਨੂੰ ਨਹੀਂ ਬਦਲ ਸਕਦੀ।”

ਚੀਨ ਨਾਲ ਤਣਾਅ ਦੇ ਸਿਖਰ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਇਕੱਲਾ ਛੱਡ ਦੇਣ ਦੀ ਗੱਲ ਦਾ ਖੰਡਨ ਕਰਦੇ ਹੋਏ, ਸਾਬਕਾ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਦਾ ਸਮਰਥਨ ਸੀ। ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਜੇਕਰ ਸਥਿਤੀ ਦੀ ਮੰਗ ਹੁੰਦੀ ਤਾਂ ਉਨ੍ਹਾਂ ਕੋਲ ਚੀਨੀ ਫੌਜਾਂ ‘ਤੇ ਗੋਲੀਬਾਰੀ ਕਰਨ ਦਾ ਪੂਰਾ ਅਧਿਕਾਰ ਸੀ।

ਭਾਰਤੀ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਪੂਰਾ ਅਧਿਕਾਰ ਸੀ

ਇਹ ਬਿਆਨ ਇਸ ਮਾਮਲੇ ‘ਤੇ ਇੱਕ ਤਿੱਖੀ ਸੰਸਦੀ ਬਹਿਸ ਤੋਂ ਕਈ ਮਹੀਨੇ ਬਾਅਦ ਆਇਆ ਹੈ, ਜਿਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਜਨਰਲ ਦੀ ਅਣਪ੍ਰਕਾਸ਼ਿਤ ਪੁਸਤਕ ‘ਫੋਰ ਸਟਾਰ ਆਫ਼ ਡੈਸਟੀਨੀ’ ਨੇ ਖੁਲਾਸਾ ਕੀਤਾ ਹੈ ਕਿ ਪੈਂਗੋਂਗ ਝੀਲ ਦੇ ਦੱਖਣੀ ਕੰਢੇ ‘ਤੇ ਰੇਚਿਨ ਲਾ ਦਰੇ ‘ਤੇ ਚੀਨੀ ਸੈਨਿਕਾਂ ਨਾਲ ਟਕਰਾਅ ਦੌਰਾਨ, ਜਦੋਂ ਜਨਰਲ ਨੇ ਸਰਕਾਰ ਤੋਂ ਆਦੇਸ਼ ਮੰਗੇ ਤਾਂ ਪ੍ਰਧਾਨ ਮੰਤਰੀ (ਰੱਖਿਆ ਮੰਤਰੀ ਰਾਹੀਂ) ਨੇ ਉਨ੍ਹਾਂ ਨੂੰ ਜੋ ਉਚਿਤ ਸਮਝੋ, ਉਹ ਕਰੋ ਦੇ ਨਿਰਦੇਸ਼ ਦਿੱਤੇ।

ਉਸ ਸਮੇਂ, ਭਾਰਤੀ ਸੈਨਿਕਾਂ ਨੇ ਚੀਨ ਦੁਆਰਾ ਦਾਅਵਾ ਕੀਤੇ ਗਏ ਵਿਵਾਦਤ ਖੇਤਰ ਦੇ ਅੰਦਰ ਦਰੇ ਦੇ ਉੱਪਰ ਆਪਣੀਆਂ ਸਥਿਤੀ ਮਜ਼ਬੂਤ ​​ਕਰ ਲਈ ਸੀ। ਖੇਤਰ ‘ਚ ਟੈਂਕ ਤਾਇਨਾਤ ਕਰ ਦਿੱਤੇ ਸਨ। ਜਦੋਂ ਟੈਂਕਾਂ ਨਾਲ ਲੈਸ ਚੀਨੀ ਸੈਨਿਕ ਭਾਰਤੀ ਟਿਕਾਣਿਆਂ ਵੱਲ ਵਧੇ, ਤਾਂ ਜਨਰਲ ਨੇ ਕਥਿਤ ਤੌਰ ‘ਤੇ ਰਾਜਨੀਤਿਕ ਨਿਰਦੇਸ਼ ਮੰਗੇ, ਸਥਿਤੀ ਬਹੁਤ ਨਾਜ਼ੁਕ ਸੀ ਤੇ ਚੀਨੀ ਫੌਜ ‘ਤੇ ਗੋਲੀਬਾਰੀ ਦੇ ਸੰਭਾਵੀ ਨਤੀਜਿਆਂ ਨੂੰ ਦੇਖਦੇ ਹੋਏ ਇਹ ਜ਼ਰੂਰੀ ਮੰਨਿਆ ਗਿਆ ਸੀ। ਇੰਟਰਵਿਊ ‘ਚ, ਨਰਵਣੇ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੇ ਹੁਕਮ, ਅਸਲ ‘ਚ, ਬਿਲਕੁਲ ਸਪੱਸ਼ਟ ਸਨ, ਭਾਰਤੀ ਸੈਨਿਕਾਂ ਕੋਲ ਸ਼ੁਰੂ ਤੋਂ ਹੀ ਗੋਲੀਬਾਰੀ ਦਾ ਪੂਰਾ ਅਧਿਕਾਰ ਸੀ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਖ਼ਤਰੇ ‘ਚ ਹੁੰਦੀ।

‘ਕਿਤਾਬ ‘ਚ ਅਜਿਹਾ ਕੁੱਝ ਨਹੀਂ, ਜਿਸ ਨਾਲ ਹੰਗਾਮਾ ਹੋਵੇ’

ਸਾਬਕਾ ਫੌਜ ਮੁਖੀ ਨੇ ਕਿਹਾ ਕਿ ਕਿਤਾਬ ‘ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਇੰਨਾ ਹੰਗਾਮਾ ਕੀਤਾ ਜਾਵੇ। ਹਾਲਾਂਕਿ, ਜਨਰਲ ਨਰਵਣੇ ਨੇ ਕਿਹਾ ਕਿ ਕਿ ਲੋਕ ਵੱਖ-ਵੱਖ ਦ੍ਰਿਸ਼ਟੀਕੋਣ ਰੱਖਦੇ ਹਨ। ਮੇਰਾ ਸੋਚ ਜ਼ਮੀਨੀ ਪੱਧਰ ਤੋਂ ਅਲੱਗ ਹੋਵੇਗੀ, ਜੋ ਕਿ ਕੁਦਰਤੀ ਤੌਰ ‘ਤੇ ਕੂਟਨੀਤਕ ਜਾਂ ਰਾਜਨੀਤਿਕ ਖੇਤਰਾਂ ਤੋਂ ਵੱਖਰੀ ਹੋਵੇਗੀ। ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।

ਕਿਤਾਬ ਦਾ ਪ੍ਰਕਾਸ਼ਨ ਬਾਅਦ ‘ਚ ਰੋਕ ਦਿੱਤਾ ਗਿਆ ਸੀ। ਸਾਬਕਾ ਭਾਰਤੀ ਫੌਜ ਮੁਖੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਸਿਰਫ਼ ਲਿਖਣ ਦੇ ਕੰਮ ਤੋਂ ਸੰਤੁਸ਼ਟੀ ਮਿਲੀ। ਬੇਸ਼ੱਕ, ਕੋਈ ਕਿਤਾਬ ਪ੍ਰਕਾਸ਼ਿਤ ਹੋਣ ਦੇ ਇਰਾਦੇ ਨਾਲ ਲਿਖਦਾ ਹੈ, ਨਹੀਂ ਤਾਂ ਕੋਈ ਕਿਉਂ ਲਿਖੇਗਾ? ਹਾਲਾਂਕਿ, ਮੈਂ ਅੱਗੇ ਵਧ ਚੁੱਕਿਆ ਹਾਂ, ਮੈਂ ਆਪਣੀ ਦੂਜੀ ਕਿਤਾਬ ਲਿਖ ਲਈ ਹੈ। Source: TV9Hindi.com

Follow Us
Related Stories
ਪੱਛਮੀ ਬੰਗਾਲ ‘ਚ ਵੋਟਰਾਂ ਨੇ ਰਚਿਆ ਇਤਿਹਾਸ, ਪਹਿਲੇ ਪੜਾਅ ‘ਚ 91% ਤੋਂ ਵੱਧ ਵੋਟਿੰਗ; ਤਾਮਿਲਨਾਡੂ ‘ਚ ਵੀ ਟੁੱਟੇ ਸਾਰੇ ਰਿਕਾਰਡ
ਭੰਨ-ਤੋੜ, ਪਥਰਾਅ ਅਤੇ ਕੇਂਦਰੀ ਬਲਾਂ ਨਾਲ ਟਕਰਾਅ, ਬੰਗਾਲ ਚੋਣਾਂ ਦੌਰਾਨ ਬੀਰਭੂਮ ਤੋਂ ਮੁਰਸ਼ਿਦਾਬਾਦ ਤੱਕ ਹਿੰਸਾ
ਪੱਛਮੀ ਬੰਗਾਲ ਤੇ ਤਾਮਿਲਨਾਡੂ ‘ਚ ਅੱਜ ਵੋਟਿੰਗ, ਸੜਕਾਂ ‘ਤੇ ਬਖਤਰਬੰਦ ਵਾਹਨ, ਚੱਪੇ-ਚੱਪੇ ‘ਤੇ CAPF ਜਵਾਨ ਮੁਸਤੈਦ
ਸਾਡੇ ਸਾਰੇ ਗੁਆਂਢੀ ਠੀਕ, ਸਿਰਫ਼ ਇੱਕ ਗੜਬੜ, ਜਰਮਨੀ ‘ਚ ਰਾਜਨਾਥ ਸਿੰਘ ਨੇ ਪਾਕਿਸਤਾਨ ਤੇ ਸਾਧਿਆ ਨਿਸ਼ਾਨਾ
ਵੈਸ਼ਨੋ ਦੇਵੀ ਮੰਦਰ ਵਿੱਚ ਆਸਥਾ ਨਾਲ ਖਿਲਵਾੜ… ਚੜ੍ਹਾਵੇ ਦੀ ਚਾਂਦੀ ਚ 95% ਮਿਲਾਵਟ; ਜਾਂਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ
ਪਹਿਲਗਾਮ ਹਮਲੇ ਤੋਂ ਲੈ ਕੇ ਆਪ੍ਰੇਸ਼ਨ ਸਿੰਦੂਰ ਤੱਕ… ਔਖੇ ਸਮੇਂ ‘ਚ ਭਾਰਤ ਨੇ ਦਿਖਾਈ ਅਜਿਹੀ ਬਹਾਦਰੀ ਕੀ ਦੁਨੀਆ ਹੈਰਾਨ ਰਹਿ ਗਈ