ਸ਼ਿਫਟ ‘ਚ ਵਾਰ-ਵਾਰ Toilet ਜਾਂਦਾ ਸੀ ਮੁਲਾਜ਼ਮ, ਭੜਕੇ ਬੌਸ ਨੇ ਕਿਹਾ- You Are Fired

tv9-punjabi
Published: 

01 Jun 2023 11:51 AM

Man Spent 6 Hours In Office Toilet: ਇੱਕ ਆਦਮੀ ਨੂੰ ਸਿਰਫ ਇਸ ਲਈ ਦਫਤਰ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂਕਿ ਉਹ ਆਪਣੀ ਸ਼ਿਫਟ ਦੌਰਾਨ ਵਾਰ-ਵਾਰ ਟਾਇਲਟ ਦੀ ਵਰਤੋਂ ਕਰਦਾ ਸੀ। ਵਿਅਕਤੀ ਨੇ ਅਦਾਲਤ ਤੱਕ ਪਹੁੰਚ ਕੀਤੀ, ਪਰ ਉੱਥੇ ਵੀ ਉਸ ਨੂੰ ਰਾਹਤ ਨਹੀਂ ਮਿਲੀ।

ਸ਼ਿਫਟ ਚ ਵਾਰ-ਵਾਰ Toilet ਜਾਂਦਾ ਸੀ ਮੁਲਾਜ਼ਮ, ਭੜਕੇ ਬੌਸ ਨੇ ਕਿਹਾ- You Are Fired
Follow Us On

ਇੱਕ ਵਿਅਕਤੀ ਨੂੰ ਸਿਰਫ਼ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ, ਕਿਉਂਕਿ ਉਹ ਸ਼ਿਫਟ ਟਾਈਮ ਦੌਰਾਨ ਵਾਰ-ਵਾਰ ਦਫ਼ਤਰ ਦੇ ਟਾਇਲਟ ਦੀ ਵਰਤੋਂ ਕਰਦਾ ਸੀ। ਜ਼ਾਹਿਰ ਹੈ ਕਿ ਇਸ ਨੂੰ ਪੜ੍ਹ ਕੇ ਤੁਸੀਂ ਜ਼ਰੂਰ ਹੈਰਾਨ ਹੋ ਗਏ ਹੋਵੋਗੇ। ਫਿਰ ਆਪਣੇ ਬੌਸ ਨੂੰ ਕੋਸਦੇ ਹੋਏ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਕਿਸੇ ਨੂੰ ਇਸ ਤਰ੍ਹਾਂ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਵਿਅਕਤੀ ਨੇ ਆਪਣੀ ਬਰਖਾਸਤਗੀ ਵਿਰੁੱਧ ਅਦਾਲਤ ਵਿੱਚ ਅਪੀਲ ਕੀਤੀ। ਪਰ ਉੱਥੇ ਵੀ ਜੱਜ ਨੇ ਉਸ ਨੂੰ ਝਾੜ ਪਾਈ। ਆਓ ਜਾਣਦੇ ਹਾਂ ਆਖਿਰ ਕੀ ਹੈ ਮਾਮਲਾ?

ਇਹ ਮਾਮਲਾ ਚੀਨ ਦਾ ਹੈ। ਵਿਅਕਤੀ ਦੀ ਪਛਾਣ ਵਾਂਗ ਸਰਨੇਮ ਵਜੋਂ ਹੋਈ ਹੈ। ਉਹ ਸਾਲ 2006 ਵਿੱਚ ਕੰਪਨੀ ਨਾਲ ਜੁੜਿਆ ਸੀ। ਅਪ੍ਰੈਲ 2013 ਤੱਕ ਉਹ ਕਾਂਟਰੈਕਟ ‘ਤੇ ਕੰਮ ਕਰ ਰਿਹਾ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇਕ ਰਿਪੋਰਟ ਮੁਤਾਬਕ, ਦਸੰਬਰ 2014 ‘ਚ ਉਸ ਨੂੰ ਪਖਾਨਾ ਕਰਨ ਵਾਲੀ ਥਾਂ ‘ਚ ਸਮੱਸਿਆ ਹੋ ਗਈ, ਜਿਸ ਦੇ ਲਈ ਇਲਾਜ ਦੀ ਲੋੜ ਸੀ।

ਪਰ ਇਲਾਜ ਸਫਲ ਹੋਣ ਦੇ ਬਾਵਜੂਦ, ਵਾਂਗ ਜ਼ੋਰ ਦੇ ਕੇ ਕਹਿੰਦਾ ਰਿਹਾ ਕਿ ਉਸਨੂੰ ਲਗਾਤਾਰ ਦਰਦ ਹੋ ਰਿਹਾ ਹੈ। ਵਾਂਗ ਦੇ ਅਨੁਸਾਰ, ਇਸੇ ਕਾਰਨ ਉਸ ਨੂੰ ਜੁਲਾਈ 2015 ਤੋਂ ਹਰ ਰੋਜ਼ ਤਿੰਨ ਤੋਂ ਛੇ ਘੰਟੇ ਟਾਇਲਟ ਵਿੱਚ ਬਿਤਾਉਣ ਲਈ ਮਜਬੂਰ ਹੋਣਾ ਪਿਆ।

ਕੰਪਨੀ ਦੇ ਰਿਕਾਰਡ ਦੇ ਅਨੁਸਾਰ, 2015 ਵਿੱਚ 7 ​​ਅਤੇ 17 ਸਤੰਬਰ ਦੇ ਵਿਚਕਾਰ, ਵਾਂਗ ਨੇ ਇੱਕ ਸ਼ਿਫਟ ਵਿੱਚ ਦੋ ਤੋਂ ਤਿੰਨ ਵਾਰ ਦਫਤਰ ਦੇ ਰੈਸਟਰੂਮ ਦੀ ਵਰਤੋਂ ਕੀਤੀ। ਇਸ ਦੌਰਾਨ ਵਾਂਗ ਕੁੱਲ 22 ਵਾਰ ਟਾਇਲਟ ਗਿਆ। ਕੰਪਨੀ ਨੇ ਟਾਇਲਟ ਵਿੱਚ ਬੈਠਣ ਦਾ ਸਮਾਂ ਵੀ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਵਾਂਗ ਹਰ ਦਿਨ 47 ਮਿੰਟ ਤੋਂ ਲੈ ਕੇ 196 ਮਿੰਟ ਤੱਕ ਟਾਇਲਟ ਵਿੱਚ ਬਿਤਾਉਂਦਾ ਸੀ।

ਇਸ ਤੋਂ ਬਾਅਦ ਕੰਪਨੀ ਨੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ 23 ਸਤੰਬਰ 2015 ਨੂੰ ਵਾਂਗ ਦਾ ਕਾਂਟਰੈਕਟ ਖਤਮ ਕਰ ਦਿੱਤਾ। ਇਸ ਤੋਂ ਬਾਅਦ ਵਾਂਗ ਨੇ ਅਦਾਲਤ ਤੱਕ ਪਹੁੰਚ ਕੀਤੀ, ਪਰ ਉੱਥੇ ਵੀ ਜੱਜ ਨੇ ਕੰਪਨੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਵਿਅਕਤੀ ਦੀ ਕਲਾਸ ਲਗਾ ਦਿੱਤੀ।

ਹੁਣ ਸੋਸ਼ਲ ਮੀਡੀਆ ‘ਤੇ ਵਾਂਗ ਦੇ ਕਾਰਨਾਮਿਆਂ ਦੀ ਚਰਚਾ ਜ਼ੋਰਾਂ ‘ਤੇ ਹੈ। ਇੱਕ ਉਪਭੋਗਤਾ ਦਾ ਕਹਿਣਾ ਹੈ ਕਿ ਬੀਮਾਰ ਹੋਣਾ ਹਮਦਰਦੀ ਦਾ ਪਾਤਰ ਹੈ, ਪਰ ਇਸ ਨੂੰ ਬਹਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਦੂਜੇ ਪਾਸੇ ਇੱਕ ਹੋਰ ਨੇ ਹੈਰਾਨੀ ਵਿੱਚ ਲਿਖਿਆ ਹੈ ਕਿ ਅੱਠ ਘੰਟੇ ਦੀ ਸ਼ਿਫਟ ਵਿੱਚ ਚਾਰ ਘੰਟੇ ਟਾਇਲਟ ਵਿੱਚ ਬਿਤਾਉਣ ਵਾਲੇ ਕਰਮਚਾਰੀ ਨੂੰ ਕਿਹੜੀ ਕੰਪਨੀ ਬਰਦਾਸ਼ਤ ਕਰੇਗੀ। ਇਕ ਹੋਰ ਯੂਜ਼ਰ ਨੇ ਲਿਖਿਆ, ਜਿਵੇਂ ਉਸ ਨੇ ਟਾਇਲਟ ਵਰਤਣ ਲਈ ਪੈਸੇ ਦਿੱਤੇ ਹੋਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ