AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

‘ਕੋਚਿੰਗ ਲਈ ਗਏ ਲਾਲ, ਪਰ ਘਰ ਵਾਪਸ ਪਰਤੀ ਲਾਸ਼ ਘਰ…’ ਲਖਨਊ ਅਗਨੀਕਾਂਡ ‘ਚ ਜਾਣ ਗਵਾਉਣ ਵਾਲੇ 15 ਲੋਕ ਕੌਣ?

ਲਖਨਊ ਦੇ ਅਲੀਗੰਜ ਖੇਤਰ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ 'ਚ 15 ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ। ਪੀੜਤਾਂ 'ਚ ਕੋਚਿੰਗ ਵਿਦਿਆਰਥੀ, ਸਟਾਫ ਮੈਂਬਰ ਤੇ ਹੋਰ ਸ਼ਾਮਲ ਸਨ। ਇੱਕ ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ।

'ਕੋਚਿੰਗ ਲਈ ਗਏ ਲਾਲ, ਪਰ ਘਰ ਵਾਪਸ ਪਰਤੀ ਲਾਸ਼ ਘਰ...' ਲਖਨਊ ਅਗਨੀਕਾਂਡ 'ਚ ਜਾਣ ਗਵਾਉਣ ਵਾਲੇ 15 ਲੋਕ ਕੌਣ?
‘ਕੋਚਿੰਗ ਲਈ ਗਏ ਲਾਲ, ਪਰ ਘਰ ਵਾਪਸ ਪਰਤੀ ਲਾਸ਼ ਘਰ…’ ਲਖਨਊ ਅਗਨੀਕਾਂਡ ‘ਚ ਜਾਣ ਗਵਾਉਣ ਵਾਲੇ 15 ਲੋਕ ਕੌਣ?
tv9-punjabi
| Updated On: 23 Jun 2026 08:41 AM IST
Share

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਖੇਤਰ ‘ਚ ਸੋਮਵਾਰ ਦੁਪਹਿਰ ਨੂੰ ਲੱਗੀ ਭਿਆਨਕ ਅੱਗ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਊਸ਼ਾ ਮਹਿਤਾ ਮਾਰਗ ‘ਤੇ ਸਥਿਤ ਤਿੰਨ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਜ਼ਿਆਦਾਤਰ ਮੌਤਾਂ ਅੱਗ ਲੱਗਣ ਦੀ ਬਜਾਏ ਧੂੰਏਂ ਕਾਰਨ ਦਮ ਘੁੱਟਣ ਕਾਰਨ ਹੋਈਆਂ।

ਇਸ ਘਟਨਾ ਤੋਂ ਬਾਅਦ, ਪ੍ਰਸ਼ਾਸਨ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ, ਇਮਾਰਤ ਦੇ ਮਾਲਕ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਚਾਰ ਅਧਿਕਾਰੀਆਂ ਨੂੰ ਲਾਪਰਵਾਹੀ ਦੇ ਦੋਸ਼ਾਂ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ, ਘਟਨਾ ਦੀ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। SIT ਨੂੰ ਸੱਤ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪਣੀ ਹੋਵੇਗੀ।

ਕੋਚਿੰਗ ਤੋਂ ਵਾਪਸ ਨਹੀਂ ਆਇਆ ਆਦਿਤਿਆ

ਹਾਦਸੇ ‘ਚ ਜਾਨ ਗਵਾਉਣ ਵਾਲੇ 24 ਸਾਲਾ ਆਦਿਤਿਆ ਸ਼੍ਰੀਵਾਸਤਵ ਦੇ ਮਾਮੇ ਨੇ ਆਪਣੇ ਭਾਂਜੇ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਜਵਾਨ ਸੀ ਤੇ ਕੁੱਝ ਕਰਨਾ ਚਾਹੁੰਦਾ ਸੀ। ਉਹ ਕੋਚਿੰਗ ਕਲਾਸਾਂ ‘ਚ ਜਾਂਦਾ ਸੀ। ਮੈਂ ਉਸ ਨੂੰ ਕੁੱਝ ਦਿਨ ਪਹਿਲਾਂ ਹੀ ਮਿਲਿਆ ਸੀ। ਉਸ ਦੇ ਵੱਡੇ ਸੁਪਨੇ ਸਨ, ਪਰ ਅੱਜ, ਇਹ ਸਭ ਖ਼ਤਮ ਹੋ ਗਿਆ ਹੈ।” ਆਦਿਤਿਆ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਾਰਵਾਈ ਸਿਰਫ਼ ਐਲਾਨਾਂ ਤੋਂ ਪਰੇ ਹੋਵੇ। ਉਸ ਦੇ ਚਾਚੇ ਨੇ ਕਿਹਾ ਕਿ ਅਜਿਹੀਆਂ ਇਮਾਰਤਾਂ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ‘ਚ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਦੁਖਾਂਤ ਦਾ ਸਾਹਮਣਾ ਨਾ ਕਰਨਾ ਪਵੇ।

ਬੱਚਿਆਂ ਦੇ ਫੋਨ ਆਉਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪਰਿਵਾਰ

ਹਾਦਸੇ ਵਾਲੀ ਥਾਂ ‘ਤੇ ਸਭ ਤੋਂ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਸਾਹਮਣੇ ਆਏ। ਆਪਣੇ ਬੱਚਿਆਂ ਦੇ ਫੋਨ ਆਉਣ ਤੋਂ ਬਾਅਦ ਬਹੁਤ ਸਾਰੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ਤੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਅੰਦਰ ਜਾਣ ਦੇਣ ਲਈ ਬੇਨਤੀ ਕਰਦੇ ਰਹੇ। ਇੱਕ ਮਾਂ ਵਾਰ-ਵਾਰ ਰੋ ਰਹੀ ਸੀ, ਜੋ ਕਹਿ ਰਹੀ ਸੀ ਮੈਨੂੰ ਮੇਰੇ ਪੁੱਤਰ ਕੋਲ ਜਾਣ ਦਿਓ। ਹਾਲਾਂਕਿ, ਅੱਗ ਤੇ ਜ਼ਹਿਰੀਲੇ ਧੂੰਏਂ ਕਾਰਨ, ਬਚਾਅ ਕਰਮਚਾਰੀਆਂ ਨੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ।

ਪਰਿਵਾਰ ਦਾ ਇੱਕੋ ਸਹਾਰਾ ਸੀ ਅਬਦੁਲ ਰਹਿਮਾਨ

ਇਸ ਦੁਖਾਂਤ ‘ਚ ਜਾਨ ਗਵਾਉਣ ਵਾਲਿਆਂ ਵਿੱਚ 24 ਸਾਲਾ ਅਬਦੁਲ ਰਹਿਮਾਨ ਵੀ ਸ਼ਾਮਲ ਸੀ। ਉਹ ਉਸੇ ਇਮਾਰਤ ‘ਚ ਕੰਮ ਕਰਦਾ ਸੀ ਤੇ ਪਰਿਵਾਰ ‘ਚ ਇੱਕੋ ਇੱਕ ਕਮਾਉਣ ਵਾਲਾ ਸੀ। ਅਬਦੁਲ ਦੇ ਪਿਤਾ ਨੂੰ ਅਧਰੰਗ ਹੈ ਤੇ ਉਸ ਦੀ ਮਾਂ ਇੰਨੀ ਕਮਜ਼ੋਰ ਹਾਲਤ ‘ਚ ਸੀ ਕਿ ਉਹ ਆਪਣੇ ਪੁੱਤਰ ਦੀ ਲਾਸ਼ ਲੈਣ ਲਈ ਪੋਸਟਮਾਰਟਮ ਹਾਊਸ ਵੀ ਨਹੀਂ ਆ ਸਕਦੀ ਸੀ। ਇਸ ਮੁਸ਼ਕਲ ਸਮੇਂ ‘ਚ ਉਸ ਦੇ ਬਚਪਨ ਦੇ ਦੋਸਤ ਨੇ ਅੱਗੇ ਆ ਕੇ ਹਸਪਤਾਲ ਤੋਂ ਪੋਸਟਮਾਰਟਮ ਹਾਊਸ ਤੱਕ, ਪੂਰੇ ਔਖੇ ਸਮੇਂ ਦੌਰਾਨ ਪਰਿਵਾਰ ਦਾ ਸਾਥ ਦਿੱਤਾ।

22 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, 15 ਦੀ ਮੌਤ

ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਦੇ ਲੋਕ ਸੰਪਰਕ ਅਧਿਕਾਰੀ ਕੇ.ਕੇ. ਸਿੰਘ ਦੇ ਅਨੁਸਾਰ, ਬਚਾਅ ਟੀਮਾਂ ਨੇ ਘਟਨਾ ਤੋਂ ਬਾਅਦ ਕੁੱਲ 22 ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਨ੍ਹਾਂ ‘ਚੋਂ 15 ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸਾਗਰ, ਨੀਲੇਸ਼, ਅਨਾਮਿਕਾ, ਸੰਯਮ, ਅਨੁਚਾ, ਸੁਖਮਨੀ, ਆਦਿਤਿਆ ਸ਼੍ਰੀਵਾਸਤਵ, ਜੋਤੀ, ਭਾਵੀਸ਼ਿਆ, ਅਬਦੁਲ ਰਹਿਮਾਨ, ਸੂਰਜ ਸ਼ਾਹ, ਸ਼ਾਹਜਾਨ, ਜੈਨਿਲ ਚੱਕਰਵਰਤੀ, ਮੁਹੰਮਦ ਅੰਮਾਰ ਤੇ ਸੁਮਾਲਿਆ ਵਜੋਂ ਹੋਈ ਹੈ। ਜ਼ਖਮੀਆਂ ‘ਚੋਂ 7 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 2 ਅਜੇ ਵੀ ਡਾਕਟਰੀ ਦੇਖਭਾਲ ਅਧੀਨ ਹਨ।

ਇਮਾਰਤ ‘ਚ ਕੋਚਿੰਗ ਸੈਂਟਰ, ਲਾਇਬ੍ਰੇਰੀ ਤੇ ਸਟੂਡੀਓ ਚੱਲ ਰਹੇ ਸਨ

ਜਿਸ ਇਮਾਰਤ ‘ਚ ਅੱਗ ਲੱਗੀ ਉੱਥੇ ਕਈ ਵਪਾਰਕ ਗਤੀਵਿਧੀਆਂ ਚੱਲ ਰਹੀਆਂ ਸਨ। ਗਰਾਊਂਡ ਫਲੋਰ ਤੇ ਪਹਿਲੀ ਮੰਜ਼ਿਲ ‘ਤੇ ਪੇਟ ਸ਼ਾਪ ਤੇ ਕਲੀਨਿਕ ਸਨ। ਦੂਜੀ ਮੰਜ਼ਿਲ ‘ਤੇ ਲਰਨਿੰਗ ਸਪੇਸ ਨਾਮਕ ਇੱਕ ਲਾਇਬ੍ਰੇਰੀ ਤੇ ਕੋਚਿੰਗ ਸੈਂਟਰ ਦੇ ਨਾਲ-ਨਾਲ ਹੈੱਡ ਹੌਪਰ ਸਟੂਡੀਓ ਵੀ ਸੀ, ਜੋ 3D ਆਰਟ ਪ੍ਰੋਡਕਸ਼ਨ, ਐਨੀਮੇਸ਼ਨ ਤੇ ਗੇਮ ਐਸੇਟ ਆਊਟਸੋਰਸਿੰਗ ਨੂੰ ਸੰਭਾਲਦਾ ਸੀ। ਦੱਸਿਆ ਗਿਆ ਕਿ ਅੱਗ ਲੱਗਣ ਤੋਂ ਬਾਅਦ, ਧੂੰਆਂ ਪੂਰੀ ਇਮਾਰਤ ‘ਚ ਤੇਜ਼ੀ ਨਾਲ ਫੈਲ ਗਿਆ, ਜਿਸ ਨਾਲ ਬਹੁਤ ਸਾਰੇ ਲੋਕ ਅੰਦਰ ਫਸ ਗਏ।

ਅੱਗ ਏਸੀ ਡਕਟ ਤੋਂ ਲੱਗਣ ਦਾ ਸ਼ੱਕ

ਸ਼ਹਿਰੀ ਵਿਕਾਸ ਤੇ ਊਰਜਾ ਮੰਤਰੀ ਏ.ਕੇ. ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਅੱਗ ਏਸੀ ਡਕਟ ਤੋਂ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਢੁਕਵੇਂ ਨਿਕਾਸ ਰਸਤਿਆਂ ਦੀ ਘਾਟ ਕਾਰਨ ਧੂੰਆਂ ਫੈਲ ਗਿਆ, ਜਿਸ ਕਾਰਨ ਦਮ ਘੁੱਟਣ ਨਾਲ ਹੋਣ ਵਾਲੀਆਂ ਮੌਤਾਂ ਹੋਈਆਂ।

ਸਥਾਨਕ ਵਿਧਾਇਕ ਨੀਰਜ ਬੋਰਾ ਨੇ ਇਹ ਵੀ ਕਿਹਾ ਕਿ ਪੀੜਤਾਂ ‘ਚੋਂ ਵੱਡੀ ਗਿਣਤੀ ਸਥਾਨਕ ਲੋਕ ਸਨ। ਉਨ੍ਹਾਂਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਸੜਨ ਦੀ ਬਜਾਏ ਦਮ ਘੁੱਟਣ ਨਾਲ ਹੋਈਆਂ। ਉਨ੍ਹਾਂ ਦੱਸਿਆ ਕਿ ਅਲੀਗੰਜ ਤੇ ਜਾਨਕੀਪੁਰਮ ਖੇਤਰ ਕੋਚਿੰਗ ਹੱਬ ਬਣ ਗਏ ਹਨ ਤੇ ਇਲਾਕੇ ‘ਚ ਫਾਇਰ ਸਟੇਸ਼ਨ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।

ਇਸ ਦੁਖਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 2 ਲੱਖ ਰੁਪਏ ਤੇ ਜ਼ਖਮੀਆਂ ਲਈ 50,000 ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਤੇ ਜ਼ਖਮੀਆਂ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ।

ਚਾਰ ਅਧਿਕਾਰੀ ਮੁਅੱਤਲ

ਪੁਲਿਸ ਨੇ ਇਮਾਰਤ ਦੇ ਮਾਲਕਾਂ ਸਮੇਤ ਮਾਮਲੇ ਦੇ ਸਬੰਧ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ ਰਾਮ ਕ੍ਰਿਸ਼ਨ ਉਪਾਧਿਆਏ (43), ਵੀਰੇਂਦਰ ਪ੍ਰਸਾਦ ਸ਼ੁਕਲਾ (62), ਤੁਸ਼ਾਰ ਕ੍ਰਿਸ਼ਨ ਜੈਸਵਾਲ (31) ਤੇ ਸੁਰੇਸ਼ ਕੁਮਾਰ ਸਾਹੂ ਸ਼ਾਮਲ ਹਨ। ਪੁਲਿਸ ਅਨੁਸਾਰ, ਉਪਾਧਿਆਏ, ਸ਼ੁਕਲਾ ਤੇ ਜੈਸਵਾਲ ਇਮਾਰਤ ਦੇ ਸਾਂਝੇ ਮਾਲਕ ਹਨ।

ਇਸ ਦੌਰਾਨ, ਮੁੱਖ ਮੰਤਰੀ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ, ਬਿਜਲੀ ਵਿਭਾਗ ਦੇ ਅਧਿਕਾਰੀ ਗੌਰਵ ਕੁਮਾਰ, ਫਾਇਰ ਵਿਭਾਗ (ਇੰਦਰਾ ਨਗਰ ਸ਼ਾਖਾ) ਦੇ ਅਧਿਕਾਰੀ ਕਮਲੇਂਦਰ ਕੁਮਾਰ ਸਿੰਘ ਤੇ ਐਲਡੀਏ ਦੇ ਸਹਾਇਕ ਇੰਜੀਨੀਅਰ ਅਨਿਲ ਕੁਮਾਰ ਤੇ ਜੂਨੀਅਰ ਇੰਜੀਨੀਅਰ ਪ੍ਰਮੋਦ ਪਾਂਡੇ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਯੋਗੀ ਤੇ ਰਾਜਨਾਥ ਸਿੰਘ ਮੌਕੇ ‘ਤੇ ਪਹੁੰਚੇ

ਘਟਨਾ ਦੀ ਜਾਣਕਾਰੀ ਮਿਲਦੇ ਹੀ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਲੀਗੜ੍ਹ ਦਾ ਆਪਣਾ ਦੌਰਾ ਵਿਚਾਲੇ ਛੱਡ ਕੇ ਲਖਨਊ ਵਾਪਸ ਪਰਤ ਆਏ। ਉਨ੍ਹਾਂ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ ਤੇ ਬਾਅਦ ‘ਚ ਕੇਜੀਐਮਯੂ ਵਿਖੇ ਜ਼ਖਮੀਆਂ ਨੂੰ ਮਿਲਣ ਗਏ।

ਰੱਖਿਆ ਮੰਤਰੀ ਤੇ ਲਖਨਊ ਦੇ ਸੰਸਦ ਮੈਂਬਰ ਰਾਜਨਾਥ ਸਿੰਘ ਵੀ ਦੇਰ ਰਾਤ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਤੇ ਜ਼ਖਮੀਆਂ ਦੀ ਹਾਲਤ ਬਾਰੇ ਪੁੱਛਗਿੱਛ ਕਰਨ ਲਈ ਟਰਾਮਾ ਸੈਂਟਰ ਦਾ ਦੌਰਾ ਕੀਤਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Source: TV9Hindi.com

Follow Us
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ...
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP...
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!...