ਕਿਸ ਆਧਾਰ ‘ਤੇ ਜੰਮੂ-ਕਸ਼ਮੀਰ ਭੇਜਿਆ ਗਿਆ ? LG ਮਨੋਜ ਸਿਨਹਾ ਨੇ ਸੁਸਾਸ਼ਨ ਮਹੋਤਸਵ ‘ਚ ਕੀਤਾ ਵੱਡਾ ਖੁਲਾਸਾ

Updated On: 

10 Feb 2024 15:59 PM

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਜੰਮੂ-ਕਸ਼ਮੀਰ 'ਚ ਬਦਲਾਅ ਚੰਗੇ ਸ਼ਾਸਨ ਕਾਰਨ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਸਖ਼ਤ ਫੈਸਲਿਆਂ ਤੋਂ ਬਾਅਦ ਚੰਗੇ ਪ੍ਰਸ਼ਾਸਨ ਨੇ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਸੁਸ਼ਾਸਨ ਦੀ ਗੱਲ ਨਹੀਂ ਹੁੰਦੀ ਸੀ। ਪਰ ਹੁਣ ਅਜਿਹਾ ਨਹੀਂ ਹੈ।

ਕਿਸ ਆਧਾਰ ਤੇ ਜੰਮੂ-ਕਸ਼ਮੀਰ ਭੇਜਿਆ ਗਿਆ ? LG ਮਨੋਜ ਸਿਨਹਾ ਨੇ ਸੁਸਾਸ਼ਨ ਮਹੋਤਸਵ ਚ ਕੀਤਾ ਵੱਡਾ ਖੁਲਾਸਾ

LG ਮਨੋਜ ਸਿਨਹਾ

Follow Us On

ਸੁਸਾਸ਼ਨ ਮਹੋਤਸਵ ਦੇ ਦੂਜੇ ਦਿਨ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਜੰਮੂ-ਕਸ਼ਮੀਰ ‘ਚ ਸੁਸ਼ਾਸਨ ਵਿਸ਼ੇ ‘ਤੇ ਕਿਹਾ ਕਿ ਸੂਬੇ ‘ਚ ਚੰਗਾ ਸ਼ਾਸਨ ਵਧ-ਫੁੱਲ ਰਿਹਾ ਹੈ। ਜਿਸ ਤਰ੍ਹਾਂ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੰਭਵ ਟੀਚੇ ਹਾਸਲ ਕੀਤੇ ਹਨ, ਉਸੇ ਤਰ੍ਹਾਂ ਜੰਮੂ-ਕਸ਼ਮੀਰ ਨੇ ਵੀ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਨੇਕਾਂ ਲੋਕਾਂ ਦੀ ਕੁਰਬਾਨੀ, ਤਪੱਸਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਇੱਛਾ ਸ਼ਕਤੀ ਸਦਕਾ ਜੰਮੂ-ਕਸ਼ਮੀਰ ਦੇਸ਼ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਜੋ ਕਿ ਇੱਕ ਵੱਡੀ ਪ੍ਰਾਪਤੀ ਹੈ।

ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਨੇ ਚੰਗੇ ਸ਼ਾਸਨ ਕਾਰਨ ਵੱਡੀ ਛਾਲ ਮਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਇੱਥੇ ਸਥਿਤੀ ਬਦਲ ਗਈ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਿਰੁੱਧ ਹੋਣ ਵਾਲਿਆਂ ਨੂੰ ਇਨਾਮ ਦਿੱਤਾ ਜਾਂਦਾ ਸੀ ਅਤੇ ਭਾਰਤ ਪ੍ਰਤੀ ਵਫ਼ਾਦਾਰ ਲੋਕਾਂ ਨੂੰ ਇੱਥੇ ਬੇਇਜ਼ਤ ਕੀਤਾ ਜਾਂਦਾ ਸੀ। ਅਟਲ ਜੀ ਨੇ ਸੰਸਦ ‘ਚ ਸਵਾਲ ਉਠਾਇਆ ਸੀ ਕਿ ਦੇਸ਼ ਦਾ ਰਾਸ਼ਟਰਪਤੀ ਜੰਮੂ-ਕਸ਼ਮੀਰ ‘ਚ ਜ਼ਮੀਨ ਨਹੀਂ ਖਰੀਦ ਸਕਦਾ, ਜਿੱਥੇ ਭਾਰਤੀਆਂ ਦੀ ਮਿਹਨਤ ਦੀ ਕਮਾਈ ਖਰਚ ਹੋ ਰਹੀ ਹੈ, ਉਹ ਉਥੇ ਵਸ ਨਹੀਂ ਸਕਦਾ। ਪਰ ਅੱਜ ਅਜਿਹਾ ਨਹੀਂ ਹੈ, ਜੰਮੂ-ਕਸ਼ਮੀਰ ਬਦਲ ਗਿਆ ਹੈ।

ਮਨੋਜ ਸਿਨਹਾ ਨੂੰ ਕਿਸ ਆਧਾਰ ‘ਤੇ ਜੰਮੂ-ਕਸ਼ਮੀਰ ਭੇਜਿਆ ਗਿਆ ਸੀ ?

ਸੁਸਾਸ਼ਨ ਮਹੋਤਸਵ ਦੌਰਾਨ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਉਸ ਸਮੇਂ ਉਹ ਬਨਾਰਸ ਵਿੱਚ ਸਨ, ਜਦੋਂ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕਿਸੇ ਜ਼ਰੂਰੀ ਗੱਲ ‘ਤੇ ਚਰਚਾ ਕਰਨ ਲਈ ਦਿੱਲੀ ਬੁਲਾਇਆ। ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਦੇ ਮੁੱਦੇ ਦੇ ਨਾਲ-ਨਾਲ ਹੋਰਨਾਂ ਸੂਬਿਆਂ ਬਾਰੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੈਨੂੰ ਜੰਮੂ-ਕਸ਼ਮੀਰ ਬਾਰੇ ਕਿਉਂ ਦੱਸ ਰਹੇ ਹਨ। ਫਿਰ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਮੈਂ ਹੀ ਕਰਨਾ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸੋਚ ਕੀ ਸੀ। ਪਰ ਮੈਂ ਆਪਣੀ ਬੁੱਧੀ ਅਤੇ ਸਮਰੱਥਾ ਮੁਤਾਬਕ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਮਾਂ ਦੱਸੇਗਾ ਕਿ ਮੈਨੂੰ ਕਿੰਨੀ ਸਫਲਤਾ ਮਿਲੀ।

‘ਗੁਡ ਗਵਰਨੈਂਸ ਅਤੇ ਜੰਮੂ-ਕਸ਼ਮੀਰ ਵਿਚਾਲੇ ਦੂਰੀ ਖਤਮ’

ਮਨੋਜ ਸਿਨਹਾ ਨੇ ਕਿਹਾ ਕਿ ਪਹਿਲਾਂ ਸੁਸ਼ਾਸਨ ਅਤੇ ਜੰਮੂ-ਕਸ਼ਮੀਰ ਵਿਚਾਲੇ ਕੋਈ ਰਿਸ਼ਤਾ ਨਹੀਂ ਸੀ। ਦੋਹਾਂ ਵਿਚਕਾਰ ਡੂੰਘੀ ਖਾਈ ਸੀ। ਪਰ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਾੜਾ ਖਤਮ ਹੋ ਗਿਆ ਹੈ। ਅੱਜ ਕਾਨੂੰਨ ਦਾ ਰਾਜ ਲਾਗੂ ਹੋ ਗਿਆ ਹੈ। ਪਾਕਿਸਤਾਨ ਦੇ ਇਸ਼ਾਰੇ ‘ਤੇ ਪੱਥਰਬਾਜ਼ੀ ਅਤੇ ਘਟਨਾਵਾਂ ਹੁਣ ਇਤਿਹਾਸ ਬਣ ਰਹੀਆਂ ਹਨ। ਚੰਗੇ ਪ੍ਰਸ਼ਾਸਨ ਦੇ ਕਾਰਨ, ਕਾਰੋਬਾਰ ਅਤੇ ਸਕੂਲ ਵਧੀਆ ਚੱਲ ਰਹੇ ਹਨ। ਇੱਥੇ ਦੇਰ ਰਾਤ ਤੱਕ ਲੋਕ ਮਸਤੀ ਕਰ ਰਹੇ ਹਨ, ਤਿਰੰਗੇ ਨਾਲ ਨੌਜਵਾਨ ਦੇਖੇ ਜਾ ਸਕਦੇ ਹਨ। ਹੁਣ ਗੋਲੀਆਂ ਦੀ ਨਹੀਂ, ਵਾਦੀਆਂ ਵਿੱਚ ਤਰੱਕੀ ਦੀ ਆਵਾਜ਼ ਸੁਣਾਈ ਦਿੰਦੀ ਹੈ।

ਇਹ ਵੀ ਪੜੋ: ਸੁਸ਼ਾਸਨ ਮਹੋਤਸਵ ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ, ਪੀਐੱਮ ਮੋਦੀ ਦੀ ਅਗਵਾਈ ਚ ਅਯੁੱਧਿਆ ਦੁਨੀਆ ਨੂੰ ਆਕਰਸ਼ਿਤ ਕਰ ਰਿਹਾ ਹੈ

Exit mobile version