Kolkata RG Kar Hospital: ਕੋਲਕਾਤਾ ਡਾਕਟਰ ਰੇਪ-ਕਤਲ ਮਾਮਲਾ, ਕੋਰਟ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ, 50 ਹਜ਼ਾਰ ਰੁਪਏ ਦਾ ਲਗਾਇਆ ਜ਼ੁਰਮਾਨਾ

Updated On: 

20 Jan 2025 15:24 PM

Kolkata Doctor Rape-Murder Case: ਕੋਲਕਾਤਾ ਬਲਾਤਕਾਰ ਕਤਲ ਕੇਸ ਵਿੱਚ ਸਜ਼ਾ ਦਾ ਐਲਾਨ ਹੋ ਗਿਆ ਹੈ। ਆਰਜੀ ਕਾਰ ਹਸਪਤਾਲ ਵਿੱਚ ਵਾਪਰੀ ਘਟਨਾ ਦੇ ਲਗਭਗ 162 ਦਿਨਾਂ ਬਾਅਦ, ਅਦਾਲਤ ਨੇ ਸ਼ਨੀਵਾਰ ਨੂੰ ਆਪਣਾ ਫੈਸਲਾ ਸੁਣਾਇਆ ਅਤੇ ਸੰਜੇ ਰਾਏ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਉਸਨੂੰ ਸਜਾ ਸੁਣਾ ਦਿੱਤੀ ਗਈ ਹੈ।

Kolkata RG Kar Hospital: ਕੋਲਕਾਤਾ ਡਾਕਟਰ ਰੇਪ-ਕਤਲ ਮਾਮਲਾ, ਕੋਰਟ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ, 50 ਹਜ਼ਾਰ ਰੁਪਏ ਦਾ ਲਗਾਇਆ ਜ਼ੁਰਮਾਨਾ

ਕੋਲਕਾਤਾ ਰੇਪ-ਕਤਲ ਮਾਮਲੇ 'ਚ ਦੋਸ਼ੀ ਸੰਜੇ ਰਾਏ ਨੂੰ ਉਮਰਕੈਦ

Follow Us On

ਕੋਲਕਾਤਾ ਬਲਾਤਕਾਰ ਕਤਲ ਕੇਸ ਵਿੱਚ ਸੰਜੇ ਰਾਏ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮ ਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਸਿਆਲਦਾਹ ਅਦਾਲਤ ਨੇ ਸ਼ਨੀਵਾਰ ਨੂੰ ਸੰਜੇ ਨੂੰ ਦੋਸ਼ੀ ਠਹਿਰਾਇਆ ਸੀ। ਸੀਬੀਆਈ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ 9 ਅਗਸਤ 2024 ਨੂੰ, ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ 31 ਸਾਲਾ ਮਹਿਲਾ ਡਾਕਟਰ ਨਾਲ ਰੋਪ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਕੀਤਾ ਗਿਆ ਸੀ। ਸੀਬੀਆਈ ਅਦਾਲਤ ਨੇ ਪਿਛਲੇ ਸਾਲ 12 ਨਵੰਬਰ ਨੂੰ ਬੰਦ ਕਮਰੇ ਵਿੱਚ ਸੁਣਵਾਈ ਸ਼ੁਰੂ ਕੀਤੀ ਸੀ।

ਸਖ਼ਤ ਸਜ਼ਾ ਨਹੀਂ ਮਿਲੀ ਤਾਂ ਸਮਾਜ ਦਾ ਭਰੋਸਾ ਉੱਠ ਜਾਵੇਗਾ- ਸੀਬੀਆਈ

ਸੰਜੇ ਨੇ ਕਿਹਾ ਕਿ ਉਸਨੂੰ ਇੱਕ ਅਜਿਹੇ ਅਪਰਾਧ ਦੀ ਸਜ਼ਾ ਮਿਲ ਰਹੀ ਹੈ ਜੋ ਉਸਨੇ ਕੀਤਾ ਹੀ ਨਹੀਂ। ਇਸ ਦੌਰਾਨ, ਸੀਬੀਆਈ ਨੇ ਕਿਹਾ ਕਿ ਸੰਜੇ ਦਾ ਅਪਰਾਧ ਰੇਅਰੈਸਟ ਆਫ ਦ ਰੇਅਰ ਹੈ। ਜੇਕਰ ਉਸਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ ਤਾਂ ਸਮਾਜ ਦਾ ਵਿਸ਼ਵਾਸ ਖਤਮ ਹੋ ਜਾਵੇਗਾ। ਅਦਾਲਤ ਨੇ ਕਿਹਾ ਕਿ ਇਹ ਕੋਈ ਮਾਮੂਲੀ ਅਪਰਾਧ ਨਹੀਂ ਹੈ। ਮਹਿਲਾ ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

9 ਅਗਸਤ 2024 ਨੂੰ, ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ 31 ਸਾਲਾ ਮਹਿਲਾ ਡਾਕਟਰ ਨਾਲ ਬੇਰਹਿਮੀ ਨਾਲ ਰੇਪ ਕੀਤਾ ਗਿਆ। ਪਹਿਲਾਂ ਉਸ ਨਾਲ ਰੇਪ ਕੀਤਾ ਗਿਆ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ ਗਈ। ਸੀਬੀਆਈ ਅਦਾਲਤ ਨੇ ਪਿਛਲੇ ਸਾਲ 12 ਨਵੰਬਰ ਨੂੰ ਬੰਦ ਕਮਰੇ ਵਿੱਚ ਸੁਣਵਾਈ ਸ਼ੁਰੂ ਕੀਤੀ ਸੀ।

ਆਰਜੀ ਕਰ ਮਾਮਲੇ ਵਿੱਚ ਸਜ਼ਾ ਦਾ ਐਲਾਨ

57 ਦਿਨਾਂ ਬਾਅਦ, ਸਿਆਲਦਾਹ ਜ਼ਿਲ੍ਹਾ ਅਦਾਲਤ ਦੇ ਜੱਜ ਅਨਿਰਬਾਨ ਦਾਸ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ। ਸਿਆਲਦਾਹ ਅਦਾਲਤ ਦੇ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਸੰਜੇ ਰਾਏ ਦੋਸ਼ੀ ਪਾਇਆ ਜਾਂਦਾ ਹੈ। ਅਦਾਲਤ ਨੇ ਫੋਰੈਂਸਿਕ ਰਿਪੋਰਟ ‘ਤੇ ਭਰੋਸਾ ਕੀਤਾ। ਇਸ ਤਹਿਤ ਅਦਾਲਤ ਨੇ ਸੰਜੇ ਰਾਏ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ।

ਮੈਂ ਦੋਸ਼ੀ ਨਹੀਂ – ਸੰਜੇ ਰਾਏ ਅਦਾਲਤ ਦੇ ਕਮਰੇ ਵਿੱਚ

ਸ਼ਨੀਵਾਰ ਨੂੰ ਜਦੋਂ ਸਿਆਲਦਾਹ ਅਦਾਲਤ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ ਤਾਂ ਸੰਜੇ ਨੇ ਜੱਜ ਨੂੰ ਕਿਹਾ ਕਿ ਮੈਂ ਦੋਸ਼ੀ ਨਹੀਂ ਹਾਂ। ਮੈਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਮੈਂ ਇਹ ਨਹੀਂ ਕੀਤਾ। ਜਿਨ੍ਹਾਂ ਨੇ ਇਹ ਕੀਤਾ ਹੈ, ਉਸ ਨੂੰ ਰਿਹਾਅ ਕੀਤਾ ਜਾਵੇ। ਮੁਲਜ਼ਮ ਖ਼ਿਲਾਫ਼ ਬੀਐਨਐਸ ਦੀ ਧਾਰਾ 64,66, 103/1 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੰਜੇ ‘ਤੇ ਸੈਮੀਨਾਰ ਰੂਮ ਵਿੱਚ ਜਾਣ, ਡਾਕਟਰ ‘ਤੇ ਹਮਲਾ ਕਰਨ ਅਤੇ ਉਸਨੂੰ ਮਾਰਨ ਦਾ ਦੋਸ਼ ਹੈ।

ਘਟਨਾ ਤੋਂ ਲਗਭਗ 162 ਦਿਨਾਂ ਬਾਅਦ ਆਇਆ ਫੈਸਲਾ

8-9 ਅਗਸਤ 2024 ਦੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਲਗਭਗ 162 ਦਿਨਾਂ ਬਾਅਦ, ਅਦਾਲਤ ਨੇ ਸ਼ਨੀਵਾਰ ਨੂੰ ਆਪਣਾ ਫੈਸਲਾ ਸੁਣਾਇਆ ਅਤੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆਸੀ । ਇਸ ਮਾਮਲੇ ਦੀ ਸੁਣਵਾਈ ਲਗਭਗ 57 ਦਿਨਾਂ ਤੱਕ ਜਾਰੀ ਰਹੀ। ਪਹਿਲਾਂ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਿਸ ਕਰ ਰਹੀ ਸੀ। ਫਿਰ ਹਾਈ ਕੋਰਟ ਦੇ ਦਖਲ ਤੋਂ ਬਾਅਦ, ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਸੀਬੀਆਈ ਨੇ 13 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਸੀਬੀਆਈ ਨੇ 120 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ। ਇਸ ਮਾਮਲੇ ਵਿੱਚ ਕੈਮਰਾ ਟ੍ਰਾਇਲ ਲਗਭਗ ਦੋ ਮਹੀਨੇ ਚੱਲਿਆ।

ਇੰਨਪੁੱਟ – ਰਵੀ ਦੱਤਾ