2000 ਹਜ਼ਾਰ ਦੇ ਨੋਟ ‘ਤੇ ਇਹ ਅਪਡੇਟ ਜਾਣ ਲਵੋ, ਜੇਕਰ ਭੁੱਲ ਗਏ ਤਾਂ ਹੋਵੇਗਾ ਵੱਡੀ ਮੁਸ਼ਕਿਲ
Indian Currency: ਆਰਬੀਆਈ ਨੇ ਕਿਹਾ ਕਿ 19 ਮਈ ਨੂੰ ਸਰਕੁਲੇਸ਼ਨ ਤੋਂ 2,000 ਰੁਪਏ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਦੇ ਨਤੀਜੇ ਵਜੋਂ 2023 ਵਿੱਚ 19 ਮਈ ਤੋਂ 30 ਜੂਨ ਦੇ ਵਿਚਕਾਰ ਸੀਆਈਸੀ ਦੇ ਵਾਧੇ ਵਿੱਚ ਗਿਰਾਵਟ ਆਈ, ਜਦੋਂ ਕਿ ਪਿਛਲੇ ਸਾਲਾਂ ਦੀ ਇਸੇ ਮਿਆਦ ਦੇ ਮੁਕਾਬਲੇ।
Indian Note: ਕੁਝ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕਰੋੜਾਂ ਰੁਪਏ ਦੇ 2000 ਦੇ ਨੋਟ ਬੈਂਕ ਨੂੰ ਵਾਪਸ ਕਰ ਦਿੱਤੇ ਗਏ ਹਨ। ਇਸ ਦੌਰਾਨ, ਭਾਰਤੀ ਰਿਜ਼ਰਵ ਬੈਂਕ (Reserve Bank of India) (ਆਰਬੀਆਈ) ਨੇ ਆਪਣੇ ਮਾਸਿਕ ਬੁਲੇਟਿਨ ਵਿੱਚ ਕਿਹਾ ਕਿ ਰਿਜ਼ਰਵ ਕਰੰਸੀ ਦੇ ਸਭ ਤੋਂ ਵੱਡੇ ਹਿੱਸੇ, ਸਰਕੂਲੇਸ਼ਨ ਵਿੱਚ ਮੁਦਰਾ (ਸੀਆਈਸੀ) ਦੀ ਵਾਧਾ ਦਰ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਕਾਰਨ 8 ਫੀਸਦੀ ਤੋਂ ਘੱਟ ਕੇ 4.4 ਫੀਸਦੀ ਰਹਿ ਗਈ ਹੈ।
ਆਰਬੀਆਈ ਨੇ ਕਿਹਾ ਕਿ 19 ਮਈ ਨੂੰ ਸਰਕੁਲੇਸ਼ਨ ਤੋਂ 2,000 ਰੁਪਏ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਦੇ ਨਤੀਜੇ ਵਜੋਂ 2023 ਵਿੱਚ 19 ਮਈ ਤੋਂ 30 ਜੂਨ ਦੇ ਵਿਚਕਾਰ ਸੀਆਈਸੀ ਦੇ ਵਾਧੇ ਵਿੱਚ ਗਿਰਾਵਟ ਆਈ, ਜਦੋਂ ਕਿ ਪਿਛਲੇ ਸਾਲਾਂ ਦੀ ਇਸੇ ਮਿਆਦ ਦੇ ਮੁਕਾਬਲੇ। ਆਰਬੀਆਈ ਨੇ ਕਿਹਾ ਕਿ ਕਿ 30 ਜੂਨ, 2023 ਤੱਕ, ਸਰਕੂਲੇਸ਼ਨ ਤੋਂ ਵਾਪਸ ਲਏ ਗਏ ਲਗਭਗ 87 ਪ੍ਰਤੀਸ਼ਤ ਨੋਟ ਬੈਂਕਾਂ ਵਿੱਚ ਜਮ੍ਹਾ ਹੋ ਚੁੱਕੇ ਹਨ।
‘ਦੋ ਹਜ਼ਾਰ ਦੇ ਨੋਟਾਂ ਨੂੰ ਲੈ ਕੇ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ’
3 ਜੁਲਾਈ ਨੂੰ ਕੇਂਦਰੀ ਬੈਂਕ ਨੇ ਕਿਹਾ ਸੀ ਕਿ 2000 ਰੁਪਏ ਦੇ ਨੋਟਾਂ ਵਿੱਚੋਂ 76 ਫੀਸਦੀ ਵਾਪਸ ਆ ਗਏ ਹਨ। 30 ਜੂਨ, 2023 ਤੱਕ ਸਰਕੁਲੇਸ਼ਨ ਤੋਂ ਹਟਾਏ ਗਏ 2,000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 2.72 ਲੱਖ ਕਰੋੜ ਰੁਪਏ ਸੀ। ਨਤੀਜੇ ਵਜੋਂ, 30 ਜੂਨ ਨੂੰ ਕਾਰੋਬਾਰ ਦੀ ਸਮਾਪਤੀ ‘ਤੇ 2,000 ਰੁਪਏ ਦੇ ਬੈਂਕ ਨੋਟ 0.84 ਲੱਖ ਕਰੋੜ ਰੁਪਏ ਸਨ। ਇਸ ਦੇ ਨਾਲ ਹੀ ਦੇਸ਼ ਦੇ ਲੋਕ ਸਤੰਬਰ ਮਹੀਨੇ ਦੀ ਆਖ਼ਰੀ ਤਰੀਕ ਤੱਕ 2000 ਰੁਪਏ ਦੇ ਨੋਟ ਬੈਂਕ ਵਿੱਚ ਜਮ੍ਹਾ ਜਾਂ ਬਦਲੀ ਕਰ ਸਕਦੇ ਹਨ। ਇਸ ਤੋਂ ਬਾਅਦ ਅਕਤੂਬਰ ਤੋਂ ਲੋਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
’87 ਫੀਸਦ 2 ਹਜਾਰ ਦੇ ਨੋਟ ਬੈਂਕਾਂ ‘ਚ ਹੋਏ ਜ਼ਮ੍ਹਾ’
ਆਰਬੀਆਈ ਨੇ ਕਿਹਾ ਕਿ ਪ੍ਰਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁੱਲ 2000 ਰੁਪਏ ਮੁੱਲ ਦੇ ਬੈਂਕ ਨੋਟਾਂ ਵਿੱਚੋਂ ਲਗਭਗ 87 ਫੀਸਦੀ ਜਮ੍ਹਾ ਦੇ ਰੂਪ ਵਿੱਚ ਹਨ ਅਤੇ ਬਾਕੀ ਲਗਭਗ 13 ਫੀਸਦੀ ਨੂੰ ਹੋਰ ਮੁੱਲ ਦੇ ਬੈਂਕ ਨੋਟਾਂ ਵਿੱਚ ਬਦਲ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਰਬੀਆਈ ਬੁਲੇਟਿਨ ਇੱਕ ਮਾਸਿਕ ਪ੍ਰਕਾਸ਼ਨ ਹੈ ਜੋ ਘਰੇਲੂ ਅਤੇ ਗਲੋਬਲ ਅਰਥਵਿਵਸਥਾਵਾਂ ਵਿੱਚ ਵਿਕਾਸ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਪਰ ਕੇਂਦਰੀ ਬੈਂਕ ਦੇ ਵਿਚਾਰਾਂ ਨੂੰ ਦਰਸਾਉਂਦਾ ਨਹੀਂ ਹੈ।
ਅਨੁਪਾਤ ਦੀ ਮੁਦਰਾ ਵਿੱਚ ਆਈ ਗਿਰਾਵਟ-RBI
RBI ਨੇ ਕਿਹਾ ਕਿ 30 ਜੂਨ, 2023 ਤੱਕ ਪੈਸੇ ਦੀ ਸਪਲਾਈ (ਐਮ3) ਦੀ ਵਾਧਾ ਦਰ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ 8.9 ਪ੍ਰਤੀਸ਼ਤ ਦੇ ਮੁਕਾਬਲੇ 11.3 ਪ੍ਰਤੀਸ਼ਤ (ਸਾਲ-ਦਰ-ਸਾਲ) ਵੱਧ ਸੀ। ਬੈਂਕਾਂ ‘ਚ ਕੁੱਲ ਜਮ੍ਹਾ ਰਾਸ਼ੀ 12.4 ਫੀਸਦੀ (ਇੱਕ ਸਾਲ ਪਹਿਲਾਂ 9.2 ਫੀਸਦੀ) ਵਧੀ ਹੈ। ਇਸ ਦੇ ਨਾਲ ਹੀ, 2000 ਰੁਪਏ ਦੇ ਬੈਂਕ ਨੋਟਾਂ ਦੀ ਨਿਕਾਸੀ ਨੂੰ ਦਰਸਾਉਂਦੇ ਹੋਏ, ਕੁੱਲ ਜਮ੍ਹਾ ਅਨੁਪਾਤ ਦੀ ਮੁਦਰਾ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ