USA Indian Embassy Attack: ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ‘ਚ ਭਾਰਤੀ ਵਣਜ ਦੂਤਘਰ ਨੂੰ ਲਗਾਈ ਅੱਗ, ਭੰਨਤੋੜ ਵੀ ਕੀਤੀ
ਮਾਰਚ ਮਹੀਨੇ ਵੀ ਜਦੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਨੇ ਕਾਰਵਾਈ ਕੀਤੀ ਤਾਂ ਉਦੋਂ ਵੀ ਖਾਸਿਲਤਾਨੀਆਂ ਨੇ ਅਮਰੀਕਾ ਦੇ ਭਾਰਤੀ ਦੂਤਾਵਾਸ ਵਿੱਚ ਭੰਨਤੋੜ ਕਰਕੇ ਖਾਲਿਸਤਾਨੀ ਝੰਡਾ ਲਹਿਰਾਇਆ ਸੀ ਤੇ ਹੁਣ ਮੁੜ ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਦੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਉੱਤੇ ਹੋਏ ਹਮਲਾ ਕਰ ਦਿੱਤਾ। ਹਾਲਾਂਕਿ ਅਮਰੀਕਾ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ।
ਅਮਰੀਕਾ। ਅਮਰੀਕੀ ਸ਼ਹਿਰ ਸਾਨ ਫਰਾਂਸਿਸਕੋ ( San Francisco) ਸਥਿਤ ਭਾਰਤੀ ਵਣਜ ਦੂਤਘਰ ‘ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ 1.30 ਤੋਂ 2.30 ਦਰਮਿਆਨ ਵਾਪਰੀ।ਕਥਿਤ ਤੌਰ ‘ਤੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਦੂਤਾਵਾਸ ‘ਤੇ ਹਮਲਾ ਕਰ ਕੇ ਅੱਗ ਲਗਾ ਦਿੱਤੀ। ਪਿਛਲੇ ਪੰਜ ਮਹੀਨਿਆਂ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ ਜਦੋਂ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸਥਾਨਕ ਚੈਨਲ ਦੀਆ ਟੀਵੀ ਦੀ ਰਿਪੋਰਟ ਮੁਤਾਬਕ ਅਮਰੀਕਾ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਅਮਰੀਕਾ (America) ਸੈਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਦੂਤਾਵਾਸ ਵਿੱਚ ਲੱਗੀ ਅੱਗ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਰਿਪੋਰਟ ਮੁਤਾਬਕ ਦੂਤਾਵਾਸ ਨੂੰ ਅੱਗ ਲੱਗਣ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਕਰਮਚਾਰੀ ਜ਼ਖਮੀ ਹੋਇਆ ਹੈ। ਕਥਿਤ ਤੌਰ ‘ਤੇ ਖਾਲਿਸਤਾਨੀ ਸਮਰਥਕਾਂ ਨੇ ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਹਾਲਾਂਕਿ, TV9 ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।
ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰਕੇ ਕੀਤੀ ਸੀ ਹੱਤਿਆ
ਖਾਲਿਸਤਾਨੀ ਸਮਰਥਕਾਂ (Khalistani supporters) ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਵਿਰੋਧ ਵਿੱਚ ਦੂਤਘਰ ‘ਤੇ ਹਮਲਾ ਕੀਤਾ ਸੀ। ਕੈਨੇਡਾ ਦੇ ਸਰੀ ‘ਚ ਨਿੱਝਰ ਦੀ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਨਿੱਝਰ ਸਿੱਖਸ ਫਾਰ ਜਸਟਿਸ (SFJ) ਨਾਲ ਵੀ ਜੁੜਿਆ ਹੋਇਆ ਸੀ। ਅਤੇ ਉਹ ਕੈਨੇਡਾ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਦਾ ਪ੍ਰਧਾਨ ਵੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕੀਤਾ, “ਅਮਰੀਕਾ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਖਿਲਾਫ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕਰਦਾ ਹੈ।” ਉਨ੍ਹਾਂ ਨੇ ਇਸ ਨੂੰ ਅਮਰੀਕਾ ‘ਚ ਵਿਦੇਸ਼ੀ ਡਿਪਲੋਮੈਟਾਂ ਖਿਲਾਫ ਅਪਰਾਧ ਦੱਸਿਆ ਹੈ।
#BREAKING: Khalistani radicals set afire at the Indian Consulate in #SanFrancisco, United States on July 2nd. Fire was immediately brought under control. Local law enforcement and FBI are investigating the matter. No arrests made yet. Khalistani radicals have released a video. pic.twitter.com/lQ3esZ1Let
— Aditya Raj Kaul (@AdityaRajKaul) July 3, 2023
ਇਹ ਵੀ ਪੜ੍ਹੋ
ਦੂਤਘਰ ‘ਤੇ ਹਮਲਾ ਮਾਰਚ ‘ਚ ਹੋਇਆ ਦੱਸਿਆ ਗਿਆ ਸੀ
ਇਸ ਤੋਂ ਪਹਿਲਾਂ ਮਾਰਚ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕੀਤਾ ਸੀ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਘਟਨਾ ਦੀ ਭਾਰਤ ਅਤੇ ਅਮਰੀਕੀ ਸਰਕਾਰਾਂ ਵੱਲੋਂ ਨਿਖੇਧੀ ਕੀਤੀ ਗਈ ਅਤੇ ਹਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।
The U.S. strongly condemns the reported vandalism and attempted arson against the Indian Consulate in San Francisco on Saturday. Vandalism or violence against diplomatic facilities or foreign diplomats in the U.S. is a criminal offense.
— Matthew Miller (@StateDeptSpox) July 3, 2023
ਖਾਲਿਸਤਾਨੀ ਸਮਰਥਕ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋਏ
ਇਸ ਹਮਲੇ ਨੂੰ ਅੰਜਾਮ ਦੇਣ ਲਈ ਖਾਲਿਸਤਾਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਦੂਤਾਵਾਸ ਦੇ ਅਹਾਤੇ ਦੇ ਸਾਹਮਣੇ ਲਗਾਏ ਗਏ ਬੈਰੀਕੇਡਾਂ ਨੂੰ ਤੋੜ ਦਿੱਤਾ ਅਤੇ ਉਥੇ ਦੋ ਖਾਲਿਸਤਾਨੀ ਝੰਡੇ ਲਗਾ ਦਿੱਤੇ। ਹਾਲਾਂਕਿ ਦੂਤਾਵਾਸ ਦੇ ਕਰਮਚਾਰੀਆਂ ਨੇ ਜਲਦੀ ਹੀ ਇਨ੍ਹਾਂ ਝੰਡਿਆਂ ਨੂੰ ਹਟਾ ਦਿੱਤਾ। ਇਸ ਤੋਂ ਪਹਿਲਾਂ ਲੰਡਨ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ ਜਦੋਂ ਖਾਲਿਸਤਾਨੀ ਸਮਰਥਕਾਂ ਦੇ ਇੱਕ ਸਮੂਹ ਨੇ ਲੰਡਨ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕੀਤਾ ਸੀ। ਦੂਤਘਰ ‘ਤੇ ਲੱਗੇ ਤਿਰੰਗੇ ਨਾਲ ਵੀ ਛੇੜਛਾੜ ਕੀਤੀ ਗਈ।
ਮਾਰਚ ਮਹੀਨੇ ਵੀ ਹੋਇਆ ਸੀ ਹਮਲਾ
ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ‘ਤੇ ਵੀ ਮਾਰਚ ਮਹੀਨੇ ਹਮਲਾ ਹੋਇਆ ਸੀ। ਪੰਜਾਬ ਵਿੱਚ, ਖਾਲਿਸਤਾਨ ਪੱਖੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ 19 ਮਾਰਚ ਨੂੰ ਭਾਰਤੀ ਦੂਤਾਵਾਸ ਵਿੱਚ ਇਕੱਠੇ ਹੋਏ ਖਾਲਿਸਤਾਨੀਆਂ ਪਹਿਲਾਂ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਇੱਥੇ ਲਗਾਏ ਗਏ ਫੇਰ ਇੱਥੋਂ ਤਿਰੰਗਾ ਨੂੰ ਉਤਾਰ ਦਿੱਤਾ। ਇੰਨਾ ਹੀ ਨਹੀਂ ਦੂਤਾਵਾਸ ਦੀ ਇਮਾਰਤ ਦੇ ਬਾਹਰ ਖਾਲਿਸਤਾਨੀ ਝੰਡਾ ਵੀ ਉਨ੍ਹਾਂ ਨੇ ਲਹਿਰਾ ਦਿੱਤਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ