NIA ਨੇ KTF ਅੱਤਵਾਦੀਆਂ ਦੇ ਕਰੀਬੀ ਨੂੰ ਕੀਤਾ ਗ੍ਰਿਫਤਾਰ, ਮੰਗਲਵਾਰ ਨੂੰ ਰੇਡ ਦੌਰਾਨ ਕੀਤਾ ਸੀ ਕਾਬੂ

Updated On: 

08 Jun 2023 18:35 PM

ਬੀਤੀ 6 ਜੂਨ ਨੂੰ ਐਨਆਈਏ ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਟਾਈਗਰ ਫੋਰਸ (KTF) ਦੇ 9 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ।ਇਹ ਛਾਪੇਮਾਰੀ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਵਿੱਚ ਵੀ ਕੀਤੀ ਗਈ ਸੀ।

NIA ਨੇ KTF ਅੱਤਵਾਦੀਆਂ ਦੇ ਕਰੀਬੀ ਨੂੰ ਕੀਤਾ ਗ੍ਰਿਫਤਾਰ, ਮੰਗਲਵਾਰ ਨੂੰ ਰੇਡ ਦੌਰਾਨ ਕੀਤਾ ਸੀ ਕਾਬੂ
Follow Us On

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਕੈਨੇਡਾ ਤੋਂ ਸੰਚਾਲਿਤ ਪਾਬੰਦੀਸ਼ੁਦਾ ਸਮੂਹ ਖਾਲਿਸਤਾਨ ਟਾਈਗਰ ਫੋਰਸ (KTF) ਦੇ ਕੱਟੜਪੰਥੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਫਿਲੀਪੀਨਜ਼ ਦੇ ਮਨਪ੍ਰੀਤ ਸਿੰਘ ਪੀਟਾ ਦੇ ਨਜ਼ਦੀਕੀ ਗਗਨਦੀਪ ਸਿੰਘ ਉਰਫ਼ ਮਿੱਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਦੌਰਾਨ ਗਗਨਦੀਪ ਸਿੰਘ ਉਰਫ਼ ਮਿੱਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਬਿਆਨ ਵਿੱਚ ਦੱਸਿਆ ਗਿਆ ਹੈ ਇਹ ਪੰਜਵਾਂ ਵਿਅਕਤੀ ਹੈ ਜਿਸ ਨੂੰ ਐਨਆਈਏ ਦੀ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅਰਸ਼ ਡੱਲਾ ਅਤੇ ਮਨਪ੍ਰੀਤ ਦੇ ਗਰੁੱਪ ਨਾਲ ਸਬੰਧਤ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨਆਈਏ ਨੇ ਲੱਕੀ ਖੋਖਰ ਉਰਫ ਡੈਨਿਸ ਨੂੰ ਫਰਵਰੀ 2023 ਵਿੱਚ ਗੰਗਾਨਗਰ ਤੋਂ, ਜੱਸਾ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮੀ ਨੂੰ 18 ਮਈ 2023 ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਸੀ।

ਐਨਆਈਏ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਗਗਨਦੀਪ ਸਿੰਘ ਅਰਸ਼ ਡੱਲਾ ਅਤੇ ਪੀਟਾ ਲਈ ਕੰਮ ਕਰਦਾ ਸੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਹ ਸਾਰੇ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਲਈ ਪੈਸਾ ਇਕੱਠਾ ਕਰਨ ਲਈ ਫਿਰੌਤੀ ਦਾ ਰੈਕੇਟ ਵੀ ਚਲਾ ਰਹੇ ਸਨ।

ਮੰਗਲਵਾਰ ਨੂੰ ਐਨਆਈਏ ਨੇ ਕੀਤੀ ਸੀ ਛਾਪੇਮਾਰੀ

ਬੀਤੇ ਮੰਗਲਵਾਰ ਨੂੰ ਐੱਨਆਈਏ (NIA) ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਟਾਈਗਰ ਫੋਰਸ (KTF) ਦੇ ਪੰਜਾਬ ਅਤੇ ਹਰਿਆਣਾ ਵਿੱਚ ਖਾਲਿਸਤਾਨੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਅਤੇ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕਾਂ ਦੀ ਤਸਕਰੀ ਨਾਲ ਸਬੰਧਤ ਅਪਰਾਧਿਕ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਕੀਤੀ ਗਈ ਸੀ। ਸੁਤਰਾਂ ਅਨੂਸਾਰ ਐੱਨਆਈਏ ਨੇ ਬੀਤੀ 20 ਮਈ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਟ ਪੰਜਾਬ ਦੇ ਰਹਿਣ ਵਾਲੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਲਿੰਕ ਕੈਨੇਡਾ ਵਿੱਚ ਸੀ। ਇਨ੍ਹਾਂ ਵਿੱਚ ਖਾਲਿਸਤਾਨੀ ਟਾਈਗਰ ਫੋਰਸ ਦਾ ਇੱਕ ਮੈਂਬਰ ਸ਼ਾਮਿਲ ਸੀ। ਐੱਨਆਈਏ ਦੀ ਕਾਰਵਾਈ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਮਨੀਲਾ ਤੋਂ ਡਿਪੋਰਟ ਕੀਤਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ