RTI ਰਾਹੀਂ ਦਾਅਵਾ, ਇੰਦਰਾ ਗਾਂਧੀ ਨੇ ਸ੍ਰੀ ਲੰਕਾ ਨੂੰ ਦਿੱਤਾ ਸੀ ਕਚਾਥੀਵੂ ਟਾਪੂ, ਨਰੇਂਦਰ ਮੋਦੀ ਨੇ ਟਵੀਟ ਕਰਕੇ ਸਾਧਿਆ ਨਿਸ਼ਾਨਾ

Updated On: 

31 Mar 2024 12:35 PM

ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਟਾਪੂ ਸ਼੍ਰੀ ਲੰਕਾ ਨੂੰ ਸੌਂਪੇ ਜਾਣ ਦਾ ਮਾਮਲਾ ਚਰਚਾਵਾਂ ਦਾ ਵਿਸ਼ਾ ਬਣ ਗਿਆ ਹੈ। ਹੁਣ ਭਾਜਪਾ ਇਸ ਨੂੰ ਚੁਣਾਵੀ ਮੁੱਦਾ ਬਣਾਉਣ ਵਿੱਚ ਜੁਟ ਗਈ ਹੈ। ਦਰਅਸਲ ਤਾਮਿਲਨਾਡੂ ਭਾਜਪਾ ਦੇ ਆਗੂ ਅੰਨਾਮਲਾਈ ਨੇ ਆਰਟੀਆਈ ਰਾਹੀਂ ਇਸ ਟਾਪੂ ਬਾਰੇ ਜਾਣਕਾਰੀ ਮੰਗੀ ਸੀ। ਜਿਸ ਦੇ ਜਵਾਬ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

RTI ਰਾਹੀਂ ਦਾਅਵਾ, ਇੰਦਰਾ ਗਾਂਧੀ ਨੇ ਸ੍ਰੀ ਲੰਕਾ ਨੂੰ ਦਿੱਤਾ ਸੀ ਕਚਾਥੀਵੂ ਟਾਪੂ, ਨਰੇਂਦਰ ਮੋਦੀ ਨੇ ਟਵੀਟ ਕਰਕੇ ਸਾਧਿਆ ਨਿਸ਼ਾਨਾ
Follow Us On

ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਪ੍ਰਚਾਰ ਜੋਰਾਂ ਤੇ ਹੈ ਤਾਂ ਦੂਜੇ ਪਾਸੇ ਇੱਕ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਨੂੰ ਭਾਜਪਾ ਦੱਖਣੀ ਸੂਬਿਆਂ ਵਿੱਚ ਮੁੱਦਾ ਬਣਾਉਣ ਤੇ ਜੁਟ ਗਈ ਹੈ। ਦਰਅਸਲ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਗਿਆ।

ਤਾਮਿਲਨਾਡੂ ਬੀਜੇਪੀ ਦੇ ਮੁਖੀ ਕੇ ਅੰਨਾਮਲਾਈ ਦੁਆਰਾ ਇੱਕ ਆਰਟੀਆਈ ਅਰਜ਼ੀ ਰਾਹੀਂ ਪ੍ਰਾਪਤ ਕੀਤੇ ਗਏ ਦਸਤਾਵੇਜ਼ ਦੇ ਅਧਾਰ ਤੇ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ 1.9 ਵਰਗ ਕਿਲੋਮੀਟਰ ਜ਼ਮੀਨ ਦਾ ਇਹ ਟੁਕੜਾ ਭਾਰਤ ਦਾ ਹਿੱਸਾ ਸੀ। ਜਿਸਨੂੰ ਬਾਅਦ ਵਿੱਚ ਸ਼੍ਰੀ ਲੰਕਾ ਨੂੰ ਸੌਂਪ ਦਿੱਤਾ ਗਿਆ।

ਪ੍ਰਧਾਨਮੰਤਰੀ ਮੋਦੀ ਨੇ ਕੀਤੀ ਟਿੱਪਣੀ

ਸੋਸ਼ਲ ਮੀਡੀਆ ‘ਤੇ ਇਕ ਖਬਰ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੱਖਾਂ ਖੋਲ੍ਹਣ ਵਾਲਾ ਅਤੇ ਹੈਰਾਨ ਕਰਨ ਵਾਲਾ ਹੈ। ਨਵੇਂ ਤੱਥ ਦਰਸਾਉਂਦੇ ਹਨ ਕਿ ਕਿਵੇਂ ਕਾਂਗਰਸ ਨੇ ਲਾਪਰਵਾਹੀ ਨਾਲ ਕਚੈਥੀਵੂ ਨੂੰ ਛੱਡ ਦਿੱਤਾ। ਇਸ ਤੋਂ ਹਰ ਭਾਰਤੀ ਨਾਰਾਜ਼ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਵਸ ਗਈ ਹੈ ਕਿ ਅਸੀਂ ਕਦੇ ਵੀ ਕਾਂਗਰਸ ‘ਤੇ ਭਰੋਸਾ ਨਹੀਂ ਕਰ ਸਕਦੇ! ਭਾਰਤ ਦੀ ਏਕਤਾ, ਅਖੰਡਤਾ ਅਤੇ ਹਿੱਤਾਂ ਨੂੰ ਖੋਰਾ ਲਾਉਣਾ ਕਾਂਗਰਸ ਦਾ 75 ਸਾਲਾਂ ਤੋਂ ਢੰਗ ਰਿਹਾ ਹੈ।

ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਟਵੀਟ

ਪ੍ਰਧਾਨ ਮੰਤਰੀ ਤੋਂ ਬਾਅਦ ਵਿਦੇਸ਼ ਮੰਤਰੀ ਨੇ ਵੀ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਲੋਕ ਸਾਡੇ ਅਤੀਤ ਬਾਰੇ ਪੂਰੀ ਸੱਚਾਈ ਜਾਣ ਸਕਣ। ਤੱਥਾਂ ‘ਤੇ ਆਧਾਰਿਤ ਇਹ ਲੇਖ ਹਰ ਨਾਗਰਿਕ ਨੂੰ ਚਿੰਤਾ ਕਰਨ ਵਾਲਾ ਚਾਹੀਦਾ ਹੈ।

ਵਰਣਨਯੋਗ ਹੈ ਕਿ ਕੱਛਾਦਿਵੂ ਰਾਮੇਸ਼ਵਰਮ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਕ ਨਿਜਾਤ ਟਾਪੂ ਹੈ, ਜਿੱਥੇ ਸਿਰਫ ਇਕ ਚਰਚ ਮੌਜੂਦ ਹੈ। ਇਹ ਟਾਪੂ 1974 ਤੱਕ ਭਾਰਤ ਕੋਲ ਸੀ। ਇਸ ਤੋਂ ਬਾਅਦ ਇਹ ਸ਼੍ਰੀਲੰਕਾ ਨੂੰ ਦਿੱਤਾ ਗਿਆ। ਇਸ ਨਾਲ ਜੁੜੀ ਕਹਾਣੀ ਇਕ ਅੰਗਰੇਜ਼ੀ ਅਖਬਾਰ ‘ਚ ਵਿਸਥਾਰ ਨਾਲ ਸਾਂਝੀ ਕੀਤੀ ਗਈ ਹੈ, ਜਿਸ ‘ਤੇ ਪ੍ਰਧਾਨ ਮੰਤਰੀ ਨੇ ਅੱਜ ਟਿੱਪਣੀ ਕੀਤੀ।

Exit mobile version