ਰਾਜਸਥਾਨ ਦਾ ਕੋਟਾ ਸ਼ਹਿਰ ਆਈਆਈਟੀ ਅਤੇ ਜੇਈਈ ਇਮਤਿਹਾਨਾਂ ਨੂੰ ਪਾਸ ਕਰਨ ਦੇ ਟੀਚੇ ਵਾਲੇ ਵਿਦਿਆਰਥੀਆਂ ਲਈ ਇੱਕ ਵੱਡਾ ਕੋਚਿੰਗ ਹੱਬ ਹੈ ਅਤੇ ਇਹ ਸ਼ਹਿਰ ਅਜਿਹੇ ਕੋਚਿੰਗ ਸੰਸਥਾਵਾਂ ਨਾਲ ਭਰਿਆ ਹੋਇਆ ਹੈ ਜੋ ਵਿਦਿਆਰਥੀਆਂ ਨੂੰ ਆਈਆਈਟੀ ਵਿੱਚ ਜਗ੍ਹਾ ਬਣਾਉਣ ਦੀ ਗਰੰਟੀ ਦਿੰਦੇ ਹਨ। ਇੱਕ ਟਵਿੱਟਰ ਯੂਜ਼ਰ ਨੇ ਹਾਲ ਹੀ ਵਿੱਚ ਕੋਟਾ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਕਚੌਰੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਉਸਦੀ ਦਿਲਚਸਪ ਗੱਲ ਇਹ ਕਿ ਜਿਸ ਕਾਗਜ਼ ਦੀ ਪਲੇਟ ‘ਤੇ ਉਸ ਨੂੰ ਸਨੈਕ ਪਰੋਸਿਆ ਗਿਆ ਸੀ, ਉਨ੍ਹਾਂ ‘ਤੇ ਕੈਮਿਸਟਰੀ ਦੇ ਸਵਾਲ ਛਪੇ ਹੋਏ ਸਨ। ਟਵਿੱਟਰ ਯੂਜ਼ਰ ਅਨੁਸ਼ਕਾ ਨੇ ਕਚੌਰੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਜੋ ਉਸ ਨੇ ਕੋਟਾ ਜੰਕਸ਼ਨ ‘ਤੇ ਇੱਕ ਵਿਕਰੇਤਾ ਤੋਂ ਖਰੀਦੀ ਸੀ। ਉਸਨੇ ਮਜ਼ਾਕ ਵਿੱਚ ਲਿਖਿਆ, ਕੋਟਾ ਵਿੱਚ ਕਚੋਰੀ ਖਾਣ ਵੇਲੇ ਵੀ ਪੜ੍ਹਨਾ ਪੈਂਦਾ ਹੈ।
ਟਵੀਟ ਨੂੰ ਹੁਣ ਤੱਕ 3,700 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ
12 ਜਨਵਰੀ ਨੂੰ ਪੋਸਟ ਕੀਤੇ ਗਏ ਇਸ ਟਵੀਟ ਨੂੰ ਹੁਣ ਤੱਕ 3,700 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਇੰਟਰਨੇਟ ਨੇਟਿਜ਼ਨਾਂ ਨਾਲ ਗੂੰਜਿਆ ਹੋਇਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, “ਕੋਟਾ ਬਾਰੇ ਇੱਕੋ-ਇੱਕ ਚੰਗੀ ਚੀਜ਼ ਕਚੋਰੀ ਹੈ।” ਇੱਕ ਹੋਰ ਯੂਜ਼ਰ ਨੇ ਮਜਾਕ ਕਿੱਤਾ, ਕੋਟਾ ਵਿੱਚ ਕਚੋਰੀ ਵਾਲੇ ਭਈਆਂ ਨੂੰ ਭੀ ‘ਡਿਫਰੇਂਸੀਏਸ਼ਨ’, ‘ਇੰਟੀਗਰੇਸ਼ਨ’ ਆਓਂਦਾ ਹੈ। ਤੀਜੇ ਯੂਜ਼ਰ ਨੇ ਹਾਸੇ ਵਿੱਚ ਕਿਹਾ, ਭਈਆ, ਇੱਕ ਪਲੇਟ ਆਰਗੈਨਿਕ ਕਚੋਰੀ ਦੇਨਾ। ਇੱਕ ਹੋਰ ਯੂਜ਼ਰ ਨੇ ਲਿਖਿਆ, “ਫ਼ੂਡ ਫਾਰ ਥਾਟ”, ਜਦੋਂ ਮੈਂ ਜੇਈਈ ਦੀ ਤਿਆਰੀ ਲਈ ਕੋਟਾ ਵਿੱਚ ਸੀ ਤਾਂ ਕਚੋਰੀ ਮੇਰਾ ਵੀ ਮਨਪਸੰਦ ਸਨੈਕ ਸੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਟਾ ‘ਚ ਵਿਦਿਆਰਥਿਆਂ ਨਾਲ ਕੀਤੀ ਗੱਲਬਾਤ
ਹਾਲ ਹੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਟਾ ਵਿੱਚ ਹੀ ਵਿਦਿਆਰਥਿਆਂ ਨਾਲ ਗੱਲਬਾਤ ਵਿੱਚ ਲੋਕਾਂ ਦਾ ਦਿਲ ਜਿੱਤ ਲਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ, ”ਮੈਂ ਉਸ ਕੁੜੀ ਨੂੰ ਕਸਕੇ ਝੱਪੀ ਪਾਉਣਾ ਚਾਹੁੰਦੀ ਹਾਂ ਜਿਹਨਾਂ ਨੇ ਦੱਸਿਆ ਸੀ ਕਿ ਉਸ ਵਿੱਚ ਆਤਮ ਵਿਸ਼ਵਾਸ ਦਾ ਘਾਟਾ ਹੈ ਅਤੇ ਉਸਦੀ ਜਿੰਦਗੀ ਵਿੱਚ ਕਈ ਉਤਾਰ ਚੜ੍ਹਾਵ ਆਉਂਦੇ ਰਹਿੰਦੇ ਹਨ।” ਕੁੜੀ ਦਾ ਆਤਮ ਵਿਸ਼ਵਾਸ ਵਧਾਉਂਦੀਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਸ ਕੁੜੀ ਨੂੰ ਹਰਦਮ ਆਪਣੇ ਆਪ ਨੂੰ ਪ੍ਰੇਰਿਤ ਕਰਦੇ ਰਹਿਣ ਦੀ ਸਲਾਹ ਦਿੰਦਿਆਂ ਉਸਦੀ ਹੱਲਾ ਸ਼ੇਰੀ ਕਿੱਤੀ ਸੀ ਕਿ ਉਸਨੇ ਸਾਫ ਗੋਈ ਨਾਲ ਆਪਣੀ ਕਮਜ਼ੋਰੀ ਬਾਰੇ ਉਹਨਾਂ ਨੂੰ ਦੱਸਿਆ। ਕੋਟਾ ਦੇ ਆਪਣੇ ਇੱਕ ਦਿਨ ਦੇ ਦੌਰੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ”ਕ੍ਰੈਡਿਟ ਆਊਟਰੀਚ ਪ੍ਰੋਗਰਾਮ” ਵਿੱਚ ਹਿੱਸਾ ਲਿਆ ਸੀ ਅਤੇ ਇਹ ਕਲਿੱਪ ”ਯੁਵਾ ਸ਼ਕਤੀ ਸੰਵਾਦ’ ਵੱਲੋਂ ਪਾਈ ਗਈ ਸੀ।