Jammu Kashmir Elections 2024: ਐਗਜ਼ਿਟ ਪੋਲ ਨੇ ਦੱਸਿਆ ਘਾਟੀ ਦਾ ਮੂਡ! ਕਾਂਗਰਸ ਦੀ ਬੜ੍ਹਤ… ਕੀ ਪੀਡੀਪੀ ਬਣੇਗੀ ਕਿੰਗ ਮੇਕਰ?
Jammu Kashmir Exit Poll: ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਘਾਟੀ 'ਚ ਕਾਂਗਰਸ ਗਠਜੋੜ ਪੂਰਨ ਬਹੁਮਤ ਨਾਲ ਸਰਕਾਰ ਬਣਾ ਸਕਦਾ ਹੈ। ਦੈਨਿਕ ਭਾਸਕਰ ਦੇ ਸਰਵੇਖਣ ਮੁਤਾਬਕ ਕਾਂਗਰਸ ਗਠਜੋੜ 35-40 ਸੀਟਾਂ ਜਿੱਤ ਸਕਦਾ ਹੈ। ਪੀਪਲਜ਼ ਪਲਸ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਗਠਜੋੜ 46-50 ਸੀਟਾਂ ਜਿੱਤ ਸਕਦਾ ਹੈ।
ਜੰਮੂ-ਕਸ਼ਮੀਰ ‘ਚ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆ ਗਏ ਹਨ। ਘਾਟੀ ‘ਚ ਤਿੰਨ ਪੜਾਵਾਂ ‘ਚ ਵੋਟਿੰਗ ਹੋਈ। ਦੈਨਿਕ ਭਾਸਕਰ ਰਿਪੋਰਟਰਜ਼ ਪੋਲ ਅਤੇ ਪੀਪਲਜ਼ ਪਲਸ ਸਰਵੇਖਣ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਜੰਮੂ-ਕਸ਼ਮੀਰ ਵਿੱਚ ਕਾਂਗਰਸ ਗੱਠਜੋੜ ਦੀ ਸਰਕਾਰ ਬਣਾ ਸਕਦੀ ਹੈ। ਘਾਟੀ ‘ਚ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਲੋੜ ਹੋਵੇਗੀ। ਹਾਲਾਂਕਿ ਇਹ ਸਿਰਫ ਐਗਜ਼ਿਟ ਪੋਲ ਦੇ ਨਤੀਜੇ ਹਨ ਪਰ ਅੰਤਿਮ ਨਤੀਜੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ।
ਘਾਟੀ ‘ਚ ਤਿੰਨ ਗੇੜਾਂ ਵਾਲੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹਰ ਕੋਈ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ। ਫਾਈਨਲ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਗਏ ਹਨ। ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਘਾਟੀ ‘ਚ ਕਾਂਗਰਸ ਗਠਜੋੜ ਪੂਰਨ ਬਹੁਮਤ ਨਾਲ ਸਰਕਾਰ ਬਣਾ ਸਕਦਾ ਹੈ। ਦੈਨਿਕ ਭਾਸਕਰ ਰਿਪੋਰਟਰਜ਼ ਪੋਲ ਦੇ ਸਰਵੇਖਣ ਮੁਤਾਬਕ ਕਾਂਗਰਸ ਗਠਜੋੜ 35-40 ਸੀਟਾਂ ਜਿੱਤ ਸਕਦਾ ਹੈ। ਪੀਪਲਜ਼ ਪਲਸ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਗਠਜੋੜ 46-50 ਸੀਟਾਂ ਜਿੱਤ ਸਕਦਾ ਹੈ। ਇੰਡੀਆ ਟੂਡੇ – ਸੀ-ਵੋਟਰ ਦੇ ਅੰਕੜਿਆਂ ਮੁਤਾਬਕ ਕਾਂਗਰਸ ਗਠਜੋੜ ਨੂੰ 40-48 ਸੀਟਾਂ ਮਿਲ ਸਕਦੀਆਂ ਹਨ। ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਇੰਡੀਆ ਟੂਡੇ-ਸੀ ਵੋਟਰ ਦੇ ਸਰਵੇਖਣ ‘ਚ ਭਾਜਪਾ ਨੂੰ ਸਭ ਤੋਂ ਵੱਧ 32 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ ਚੋਣਾਂ ਨੂੰ ਲੈ ਕੇ 4 ਵੱਡੇ ਐਗਜ਼ਿਟ ਪੋਲ
ਭਾਸਕਰ ਰਿਪੋਰਟਰਜ਼ ਪੋਲ
ਭਾਜਪਾ- 20-25, ਕਾਂਗਰਸ ਗਠਜੋੜ- 35-40, ਪੀ.ਡੀ.ਪੀ.- 4-7, ਹੋਰਾਂ ਨੂੰ 12-18 ਸੀਟਾਂ ਮਿਲੀਆਂ।
c ਵੋਟਰ
ਭਾਜਪਾ- 27-32, ਕਾਂਗਰਸ ਗਠਜੋੜ- 40-48, ਪੀਡੀਪੀ- 6-12, ਹੋਰਾਂ ਨੂੰ 6-11 ਸੀਟਾਂ।
ਪੀਪਲਜ਼ ਪਲੱਸ
ਭਾਜਪਾ- 23-27, ਕਾਂਗਰਸ ਗਠਜੋੜ- 46-50, ਪੀ.ਡੀ.ਪੀ.- 7-11 ਅਤੇ ਹੋਰਾਂ ਨੂੰ 4-6 ਸੀਟਾਂ ਮਿਲੀਆਂ।
ਇਹ ਵੀ ਪੜ੍ਹੋ
ਐਕਸਿਸ ਮਾਈ ਇੰਡੀਆ
ਭਾਜਪਾ- 24-34, ਕਾਂਗਰਸ ਗਠਜੋੜ- 35-45, ਪੀ.ਡੀ.ਪੀ.- 4-6, ਹੋਰਾਂ ਨੂੰ 8-23 ਸੀਟਾਂ
ਐਗਜ਼ਿਟ ਪੋਲ ‘ਚ ਕਾਂਗਰਸ ਦੀ ਬੜ੍ਹਤ
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਹਨ। ਘਾਟੀ ਦੀਆਂ 90 ਸੀਟਾਂ ‘ਤੇ ਤਿੰਨ ਪੜਾਵਾਂ ‘ਚ ਵੋਟਿੰਗ ਹੋਈ। ਪਹਿਲੇ ਪੜਾਅ ਲਈ 18 ਸਤੰਬਰ ਨੂੰ ਵੋਟਿੰਗ ਹੋਈ ਸੀ, ਜਦਕਿ ਦੂਜੇ ਪੜਾਅ ਲਈ 25 ਸਤੰਬਰ ਅਤੇ ਤੀਜੇ ਪੜਾਅ ਲਈ 1 ਅਕਤੂਬਰ ਨੂੰ ਵੋਟਿੰਗ ਹੋਈ ਸੀ। ਤੀਜੇ ਪੜਾਅ ‘ਚ ਸਭ ਤੋਂ ਵੱਧ 40 ਸੀਟਾਂ ‘ਤੇ ਵੋਟਿੰਗ ਹੋਈ, ਜਦਕਿ ਪਹਿਲੇ ਪੜਾਅ ‘ਚ 24 ਸੀਟਾਂ ‘ਤੇ ਵੋਟਿੰਗ ਹੋਈ ਅਤੇ ਦੂਜੇ ਪੜਾਅ ‘ਚ 26 ਸੀਟਾਂ ‘ਤੇ ਵੋਟਿੰਗ ਹੋਈ।
ਐਗਜ਼ਿਟ ਪੋਲ ‘ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ?
ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਕਾਂਗਰਸ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ। ਜਦਕਿ ਭਾਜਪਾ ਦੂਜੇ ਸਥਾਨ ‘ਤੇ ਅਤੇ ਪੀਡੀਪੀ ਤੀਜੇ ਸਥਾਨ ‘ਤੇ ਨਜ਼ਰ ਆ ਰਹੀ ਹੈ। ਦੈਨਿਕ ਭਾਸਕਰ ਰਿਪੋਰਟਰਜ਼ ਪੋਲ ਦੇ ਸਰਵੇਖਣ ਅਨੁਸਾਰ ਭਾਜਪਾ 20-25 ਸੀਟਾਂ, ਕਾਂਗਰਸ 35-40, ਪੀਡੀਪੀ 4-7 ਅਤੇ ਹੋਰ 12-16 ਸੀਟਾਂ ਜਿੱਤ ਸਕਦੀ ਹੈ। ਇੰਡੀਆ ਟੂਡੇ-ਸੀ ਵੋਟਰ ਦੇ ਸਰਵੇ ਮੁਤਾਬਕ ਕਾਂਗਰਸ 40-48 ਸੀਟਾਂ, ਭਾਜਪਾ 27-32 ਅਤੇ ਪੀਡੀਪੀ 6-12 ਸੀਟਾਂ ਜਿੱਤ ਸਕਦੀ ਹੈ। ਪੀਪਲ ਪਲਸ ਦੇ ਸਰਵੇ ਮੁਤਾਬਕ ਕਾਂਗਰਸ 46-50 ਸੀਟਾਂ ਜਿੱਤ ਸਕਦੀ ਹੈ। ਜਦੋਂ ਕਿ ਭਾਜਪਾ 23-27 ਸੀਟਾਂ ਤੇ ਪੀਡੀਪੀ 7-11 ਸੀਟਾਂ ਜਿੱਤ ਸਕਦੀ ਹੈ।
ਚੋਣ ਪ੍ਰਕਿਰਿਆ ਤਿੰਨ ਪੜਾਵਾਂ ਵਿੱਚ ਪੂਰੀ ਹੋਈ
ਚੋਣ ਕਮਿਸ਼ਨ ਮੁਤਾਬਕ ਕਸ਼ਮੀਰੀ ਪੰਡਤਾਂ ਨੇ ਘਾਟੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਪੜਾਅ ਵਿੱਚ ਆਪਣੀ ਵੋਟ ਪਾਈ। ਦੂਜੇ ਗੇੜ ਵਿੱਚ ਕਸ਼ਮੀਰੀ ਪੰਡਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ। ਦੂਜੇ ਪੜਾਅ ‘ਚ 40 ਫੀਸਦੀ ਵੋਟਿੰਗ ਹੋਈ। ਤੀਜੇ ਪੜਾਅ ਵਿਚ 30 ਫੀਸਦੀ ਕਸ਼ਮੀਰੀ ਪੰਡਤਾਂ ਨੇ ਅਤੇ ਪਹਿਲੇ ਪੜਾਅ ਵਿਚ 31 ਫੀਸਦੀ ਨੇ ਵੋਟ ਪਾਈ। ਜੇਕਰ ਪੂਰੀ ਚੋਣ ਦੀ ਗੱਲ ਕਰੀਏ ਤਾਂ ਲਗਭਗ 34 ਫੀਸਦੀ ਕਸ਼ਮੀਰੀ ਪੰਡਤਾਂ ਨੇ ਵੋਟ ਪਾਈ ਹੈ। ਘਾਟੀ ਦੀਆਂ ਸਾਰੀਆਂ 90 ਸੀਟਾਂ ‘ਤੇ 1 ਅਕਤੂਬਰ ਨੂੰ ਹੀ ਵੋਟਿੰਗ ਪੂਰੀ ਹੋ ਗਈ ਸੀ।