BMP-2 ਟੈਂਕ ਦੀ ਦਹਾੜ, NSG ਕਮਾਂਡੋ ਦੀ ਬਹਾਦਰੀ ਅਤੇ 3 ਅੱਤਵਾਦੀਆਂ ਦਾ ਖਾਤਮਾ… ਪੜ੍ਹੋ ਆਪ੍ਰੇਸ਼ਨ ਆਸਨ ਦੀ Inside Story

Updated On: 

29 Oct 2024 19:14 PM

Akhnoor Operation Asan: ਕਾਂਬੈਟ ਯੂਨੀਫਾਰਮ ਪਾ ਕੇ ਆਏ ਅੱਤਵਾਦੀਆਂ ਨੇ ਸੋਮਵਾਰ ਨੂੰ ਅਖਨੂਰ ਵਿੱਚ ਹਮਲਾ ਕੀਤਾ। ਭਾਰਤੀ ਫੌਜ ਨੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਨੂੰ ਆਸਨ ਦਾ ਨਾਂ ਦਿੱਤਾ ਗਿਆ। ਪਹਿਲੀ ਵਾਰ ਅੱਤਵਾਦੀਆਂ ਦੇ ਖਿਲਾਫ ਮੁਹਿੰਮ 'ਚ BMP-2 ਟੈਂਕ ਦੀ ਵਰਤੋਂ ਕੀਤੀ ਗਈ।

BMP-2 ਟੈਂਕ ਦੀ ਦਹਾੜ, NSG ਕਮਾਂਡੋ ਦੀ ਬਹਾਦਰੀ ਅਤੇ 3 ਅੱਤਵਾਦੀਆਂ ਦਾ ਖਾਤਮਾ... ਪੜ੍ਹੋ ਆਪ੍ਰੇਸ਼ਨ ਆਸਨ ਦੀ Inside Story

BMP-2 ਟੈਂਕ ਦੀ ਦਹਾੜ, NSG ਕਮਾਂਡੋ ਦੀ ਬਹਾਦਰੀ ਅਤੇ 3 ਅੱਤਵਾਦੀਆਂ ਦਾ ਖਾਤਮਾ

Follow Us On

ਸੋਮਵਾਰ ਨੂੰ ਜੰਮੂ ਦੇ ਅਖਨੂਰ ‘ਚ ਤਿੰਨ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਅੱਤਵਾਦੀਆਂ ਖਿਲਾਫ ਆਪਰੇਸ਼ਨ ਆਸਨ ਸ਼ੁਰੂ ਕੀਤਾ ਗਿਆ। ਇਸ ‘ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਪਹਿਲੀ ਵਾਰ ਅੱਤਵਾਦੀਆਂ ਦੇ ਖਿਲਾਫ ਮੁਹਿੰਮ ‘ਚ BMP-2 ਟੈਂਕ ਦੀ ਵਰਤੋਂ ਕੀਤੀ ਗਈ। ਅੱਤਵਾਦੀ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਉਹ ਕਾਂਬੈਟ ਯੂਨੀਫਾਰਮ ਵਿੱਚ ਆਏ ਸਨ। ਹਾਲਾਂਕਿ, ਉਨ੍ਹਾਂ ਦੀਆਂ ਨਾਪਾਕ ਯੋਜਨਾਵਾਂ ਸਫਲ ਨਹੀਂ ਹੋ ਸਕੀਆਂ।

ਜੀਓਸੀ-10 ਇਨਫੈਂਟਰੀ ਡਿਵੀਜ਼ਨ, ਮੇਜਰ ਜਨਰਲ ਸਮੀਰ ਸ਼੍ਰੀਵਾਸਤਵ ਨੇ ਕਿਹਾ, ਇਸ ਆਪਰੇਸ਼ਨ ਦਾ ਨਾਮ ਆਸਨ ਰੱਖਿਆ ਗਿਆ ਹੈ। ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜਿਸ ਮਕਸਦ ਲਈ ਅੱਤਵਾਦੀ ਆਏ ਸਨ, ਉਹ ਪੂਰਾ ਨਹੀਂ ਹੋਣ ਦਿੱਤਾ ਗਿਆ। ਅੱਤਵਾਦੀ ਫੌਜ ਦੇ ਕਾਫਲੇ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਆਪਰੇਸ਼ਨ ਦੌਰਾਨ ਅਸੀਂ ਆਪਣੇ ਸਾਈਲੈਂਟ ਵਾਰੀਅਰ ਫੈਂਟਮ ਨੂੰ ਗੁਆ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਕੁੱਤੇ ‘ਤੇ ਗੋਲੀਬਾਰੀ ਕੀਤੀ। ਅੱਤਵਾਦੀਆਂ ਦੇ ਖਿਲਾਫ ਇਸ ਆਪਰੇਸ਼ਨ ‘ਚ BMP-2 ਦੀ ਵੀ ਵਰਤੋਂ ਕੀਤੀ ਗਈ ਹੈ। ਮਾਰੇ ਗਏ 3 ਅੱਤਵਾਦੀਆਂ ਕੋਲੋਂ ਐੱਮ-4 ਰਾਈਫਲ ਵੀ ਬਰਾਮਦ ਹੋਈ ਹੈ। ਹੋਰ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਹਾਲ ਹੀ ਵਿੱਚ ਇਸ ਖੇਤਰ ਤੋਂ ਕੋਈ ਘੁਸਪੈਠ ਨਹੀਂ ਹੋਈ ਹੈ। ਲਾਂਚ ਪੈਡ ‘ਤੇ 50 ਤੋਂ 60 ਅੱਤਵਾਦੀ ਸਰਗਰਮ ਹਨ।

ਓਪਰੇਸ਼ਨ ਆਸਨ। (ਫੋਟੋ- ਪੀਟੀਆਈ)

ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਹਮਲਾ

ਅੱਤਵਾਦੀਆਂ ਨੇ ਅਖਨੂਰ ਸੈਕਟਰ ‘ਚ ਕੇਰੀ ਬਟਲ ਇਲਾਕੇ ‘ਚ ਆਸਨ ਮੰਦਰ ਨੇੜੇ ਫੌਜ ਦੀ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਅੱਤਵਾਦੀਆਂ ਖਿਲਾਫ ਆਪਰੇਸ਼ਨ ਸ਼ੁਰੂ ਕੀਤਾ ਗਿਆ। ਐਲਓਸੀ ਨੇੜੇ ਦੋ ਦਿਨਾਂ ਤੱਕ ਚੱਲੇ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਬਲ ਅਤੇ ਐਨਐਸਜੀ ਕਮਾਂਡੋ ਵੀ ਉਤਾਰੇ ਗਏ ਸਨ।

ਓਪਰੇਸ਼ਨ ਆਸਨ। (ਫੋਟੋ- ਪੀਟੀਆਈ)

ਪਹਿਲੀ ਵਾਰ, ਸੈਨਾ ਨੇ ਬੱਟਲ ਖੇਤਰ ਵਿੱਚ ਐਲਓਸੀ ਦੇ ਨਾਲ ਜੋਗਵਾਨ ਪਿੰਡ ਵਿੱਚ ਚਾਰ ਬੀਐਮਪੀ-2 ਲੜਾਕੂ ਵਾਹਨ ਤਾਇਨਾਤ ਕੀਤੇ। ਇਸ ਵਿੱਚ ਟੈਂਕ ਵਿਰੋਧੀ ਸਮਰੱਥਾ ਲਈ 30 ਐਮਐਮ ਆਟੋਮੈਟਿਕ ਤੋਪ, 7.62 ਐਮਐਮ ਮਸ਼ੀਨ ਗਨ ਅਤੇ 4 ਕਿਲੋਮੀਟਰ ਦੀ ਰੇਂਜ ਦੀ ਕੋਂਕਰਸ ਮਿਜ਼ਾਈਲ ਪ੍ਰਣਾਲੀ ਹੈ। ਇਸ ਵਿੱਚ 7 ​​ਸਿਪਾਹੀ ਅਤੇ 3 ਚਾਲਕ ਦਲ ਦੇ ਮੈਂਬਰ ਰਹਿ ਸਕਦੇ ਹਨ। ਇਹ ਨਾਈਟ ਵਿਜ਼ਨ ਅਤੇ ਸਮੋਕ ਗ੍ਰੇਨੇਡ ਲਾਂਚਰ ਸਿਸਟਮ ਨਾਲ ਲੈਸ ਹੈ। ਇਲਾਕੇ ਦੇ ਸੰਘਣੇ ਜੰਗਲਾਂ ‘ਚ ਲੁਕੇ ਅੱਤਵਾਦੀਆਂ ਦੀ ਭਾਲ ਲਈ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਸਨ।

ਫੌਜ ਦਾ ਕੁੱਤਾ ਫੈਂਟਮ (ਫੋਟੋ- ਪੀਟੀਆਈ)

ਫੌਜ ਦਾ ਡੌਗ ਸ਼ਹੀਦ

ਅੱਤਵਾਦੀਆਂ ਖਿਲਾਫ ਇਸ ਆਪਰੇਸ਼ਨ ‘ਚ ਫੌਜ ਦਾ ਡੌਗ ਫੈਂਟਮ ਸ਼ਹੀਦ ਹੋ ਗਿਆ ਹੈ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ। ਫੈਂਟਮ ਦੀ ਸ਼ਹਾਦਤ ‘ਤੇ ਫੌਜ ਨੇ ਕਿਹਾ, ਅਸੀਂ ਆਪਣੇ ਸੱਚੇ ਹੀਰੋ, ਬਹਾਦਰ ਡੌਗ ਫੈਂਟਮ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਦੇ ਹਾਂ। ਉਸ ਦੀ ਹਿੰਮਤ, ਵਫ਼ਾਦਾਰੀ ਅਤੇ ਸਮਰਪਣ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ।

Exit mobile version