ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ 9.18 ਵਜੇ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV-D2) ਲਾਂਚ ਕੀਤਾ ਹੈ। ਛੋਟੇ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਛੱਡਣ ਲਈ ਤਿਆਰ ਕੀਤਾ ਗਿਆ ਇਹ ਸਭ ਤੋਂ ਛੋਟਾ ਰਾਕੇਟ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਇਹ SSLV ਦਾ ਸੈਂਕੇਡ ਐਡੀਸ਼ਨ ਹੈ।
ਲਗਭਗ 15 ਮਿੰਟ ਦੀ ਉਡਾਣ ਦੌਰਾਨ, ਇਹ ਰਾਕੇਟ ਪੁਲਾੜ ਵਿੱਚ ਤਿੰਨ ਉਪਗ੍ਰਹਿ ਛੱਡੇਗਾ, ਜਿਸ ਵਿੱਚ ਇਸਰੋ ਦਾ ਈਓਐਸ-07, ਯੂਐਸ ਅਧਾਰਤ ਫਰਮ ਐਂਟਾਰਿਸ ਦਾ ਜੈਨਸ-1 ਅਤੇ ਚੇਨਈ ਸਥਿਤ ਪੁਲਾੜ ਸਟਾਰਟਅਪ ਦਾ ਅਜ਼ਾਦੀਸੈਟ-2 ਸੈਟੇਲਾਈਟ ਸ਼ਾਮਲ ਹੈ। ਇਸਰੋ ਮੁਤਾਬਕ ਇਸ ਦੇ ਜ਼ਰੀਏ 500 ਕਿਲੋਗ੍ਰਾਮ ਦਾ ਸੈਟੇਲਾਈਟ ਧਰਤੀ ਦੇ ਹੇਠਲੇ ਪੰਧ ‘ਚ ਛੱਡਿਆ ਜਾ ਸਕਦਾ ਹੈ।
ਅਸਫਲ ਰਹੀ ਸੀ ਪਹਿਲੀ ਉਡਾਣ
ਇਸ ਰਾਕੇਟ ਦੀ ਪਹਿਲੀ ਪ੍ਰੀਖਣ ਉਡਾਣ ਪਿਛਲੇ ਸਾਲ 9 ਅਗਸਤ ਨੂੰ ਅਸਫਲ ਸਾਬਤ ਹੋਈ ਸੀ। ਰਾਕੇਟ ਨੂੰ ਲਾਂਚ ਕਰਨ ਸਮੇਂ ਵੇਲੋਸਿਟੀ ਨੂੰ ਲੈ ਕੇ ਸਮੱਸਿਆਵਾਂ ਆਈਆਂ ਸਨ। ਇਸਰੋ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਦੂਜੇ ਪੜਾਅ ਨੂੰ ਵੱਖ ਕਰਨ ਦੌਰਾਨ ਰਾਕੇਟ ‘ਚ ਵਾਈਬ੍ਰੇਸ਼ਨ ਆ ਗਈ ਸੀ, ਜਿਸ ਕਾਰਨ ਪ੍ਰਯੋਗ ਸਫਲ ਨਹੀਂ ਹੋ ਸਕਿਆ ਸੀ